ਰੀਆ ਕਪੂਰ ਦੀ ਅਗਲੀ ਫਿਲਮ ਦੀ ਹੀਰੋਇਨ ਹੋਵੇਗੀ ਸ਼ਹਿਨਾਜ਼ ਗਿੱਲ, ਅਗਸਤ 'ਚ ਸ਼ੁਰੂ ਹੋਵੇਗੀ ਸ਼ੂਟਿੰਗ!

written by Lajwinder kaur | July 19, 2022

Shehnaaz Gill to feature in Rhea Kapoor’s next: ਪੰਜਾਬੀ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਗਿੱਲ ਜੋ ਸੁਫਨੇ ਲੈ ਕੇ ਮੁੰਬਈ ਆਈ ਸੀ, ਹੁਣ ਉਹ ਸੁਫਨਿਆਂ ਨੂੰ ਸਾਕਾਰ ਕਰਨ ਚ ਲੱਗੀ ਹੋਈ ਹੈ। ਸਲਮਾਨ ਨਾਲ 'ਕਭੀ ਈਦ ਕਭੀ ਦੀਵਾਲੀ' ਤੋਂ ਬਾਅਦ ਉਨ੍ਹਾਂ ਦੀ ਝੋਲੀ 'ਚ ਇੱਕ ਹੋਰ ਫਿਲਮ ਆ ਗਈ ਹੈ। ਜੀ ਹਾਂ ਸ਼ਹਿਨਾਜ਼ ਗਿੱਲ ਨੇ ਨਿਰਮਾਤਾ ਰੀਆ ਕਪੂਰ ਦੀ ਫਿਲਮ ਸਾਈਨ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਸ਼ਹਿਨਾਜ਼ ਇਸ ਨੂੰ ਲੈ ਕੇ ਕਾਫੀ ਖੁਸ਼ ਅਤੇ ਉਤਸ਼ਾਹਿਤ ਹੈ।

ਹੋਰ ਪੜ੍ਹੋ : ਸੰਜੇ ਦੱਤ ਦੀ 34 ਸਾਲਾ ਧੀ ਨੇ ਦਿਖਾਏ ਸਰੀਰ ਉੱਤੇ ਪਏ ਅਜਿਹੇ ਨਿਸ਼ਾਨ, ਮਤਰੇਈ ਮਾਂ ਮਾਨਯਤਾ ਦੱਤ ਨੇ ਦਿੱਤੀ ਇਹ ਪ੍ਰਤੀਕਿਰਿਆ

ਖਬਰ ਹੈ ਕਿ ਸ਼ਹਿਨਾਜ਼ ਗਿੱਲ ਨਾਲ ਫਿਲਮ ਦੀ ਸ਼ੂਟਿੰਗ ਅਗਸਤ 'ਚ ਸ਼ੁਰੂ ਹੋਣ ਜਾ ਰਹੀ ਹੈ। ਫਿਲਮ ਦਾ ਟਾਈਟਲ ਕੀ ਹੈ, ਫਿਲਹਾਲ ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਪਰ ਇਸ ਫਿਲਮ ਵਿੱਚ ਅਨਿਲ ਕਪੂਰ ਅਤੇ ਭੂਮੀ ਪੇਡਨੇਕਰ ਵੀ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਭਾਰਤ ਤੋਂ ਬਾਹਰ ਹੋਵੇਗੀ, ਜਿਸ ਲਈ ਕਾਸਟ ਅਤੇ ਕਰਿਊ ਜਲਦ ਹੀ ਵਿਦੇਸ਼ ਚ ਸ਼ੂਟਿੰਗ ਕਰਨ ਲਈ ਉਡਾਣ ਭਰੇਗਾ।

ਨਾਮੀ ਫੋਟੋਗ੍ਰਾਰਫਰ ਵਿਰਲ ਭਿਯਾਨੀ ਨੇ ਆਪਣੀ ਇੰਸਟਾਗ੍ਰਾਮ ਪੋਸਟ ਦੇ ਰਾਹੀਂ ਇਹ ਖੁਸ਼ਖਬਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ।

Shehnaaz Gill to be part of Rhea Kapoor’s next? Details Inside

ਇਸ ਤੋਂ ਪਹਿਲਾਂ ਸ਼ਹਿਨਾਜ਼ ਵੀ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਦਾ ਹਿੱਸਾ ਬਣ ਕੇ ਕਾਫੀ ਖੁਸ਼ ਹੈ। ਸ਼ਹਿਨਾਜ਼ ਗਿੱਲ ਮੁੰਬਈ ਦੀ ਹੀਰੋਇਨ ਬਣਨ ਦਾ ਸੁਫਨਾ ਲੈ ਕੇ ਆਈ ਸੀ ਅਤੇ ਉਸ ਦੀ ਕਿਸਮਤ ਬਿੱਗ ਬੌਸ 13 ਨੇ ਬਦਲ ਦਿੱਤੀ। ਇਸ ਰਿਆਲਿਟੀ ਸ਼ੋਅ 'ਚ ਪਹੁੰਚ ਕੇ ਸ਼ਹਿਨਾਜ਼ ਨੇ ਦਰਸ਼ਕਾਂ ਦੇ ਦਿਲਾਂ 'ਤੇ ਵੱਖਰੀ ਛਾਪ ਛੱਡੀ। ਲੋਕ ਉਸ ਨੂੰ ਬਹੁਤ ਪਸੰਦ ਕਰਦੇ ਸਨ। ਖਾਸ ਕਰਕੇ ਸਿਧਾਰਥ ਸ਼ੁਕਲਾ ਨਾਲ ਉਸ ਦੀ ਜੋੜੀ।

Shehnaaz Gill to be part of Rhea Kapoor’s next? Details Inside

ਹਾਲਾਂਕਿ ਪਿਛਲੇ ਸਾਲ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਬਹੁਤ ਟੁੱਟ ਗਈ ਸੀ ਪਰ ਕੁਝ ਮਹੀਨਿਆਂ ਬਾਅਦ ਉਹ ਵਾਪਸ ਆ ਗਈ ਅਤੇ ਇਸ ਸਮੇਂ ਸ਼ਹਿਨਾਜ਼ ਪੂਰੀ ਤਰ੍ਹਾਂ ਆਪਣੇ ਕਰੀਅਰ ਵੱਲ ਧਿਆਨ ਦੇ ਰਹੀ ਹੈ। ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪਿਛਲੇ ਸਾਲ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ਫ਼ਿਲਮ ‘ਚ ਨਜ਼ਰ ਆਈ ਸੀ।

 

 

View this post on Instagram

 

A post shared by Viral Bhayani (@viralbhayani)

You may also like