ਸਿਧਾਰਥ ਦੀਆਂ ਯਾਦਾਂ ਨਾਲ ਅਜੇ ਵੀ ਜੁੜੀ ਹੋਈ ਹੈ ਸ਼ਹਿਨਾਜ਼ ਗਿੱਲ, ਫੈਨ ਨੂੰ ਆਟੋਗ੍ਰਾਫ ਦਿੰਦੇ ਹੋਏ ਵੀਡੀਓ ਹੋਈ ਵਾਇਰਲ

written by Pushp Raj | June 30, 2022

Shehnaaz Gill Write Sidharth Shukla Name : 'ਬਿੱਗ ਬੌਸ' ਫੇਮ ਸ਼ਹਿਨਾਜ਼ ਗਿੱਲ ਦੀ ਪਾਪੂਲੈਰਟੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਉਹ ਅਕਸਰ ਕੁਝ ਅਜਿਹਾ ਕਰਦੀ ਹੈ ਜੋ ਹਰ ਕਿਸੇ ਦੇ ਦਿਲ ਨੂੰ ਛੂਹ ਜਾਂਦੀ ਹੈ। ਸ਼ਹਿਨਾਜ਼ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਸਿਡਨਾਜ਼ ਕਹਿ ਕੇ ਬੁਲਾਉਂਦੇ ਹਨ। ਹੁਣ ਸ਼ਹਿਨਾਜ਼ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਸਿਧਾਰਥ ਸ਼ੁਕਲਾ ਨੂੰ ਯਾਦ ਕਰਕੇ ਭਾਵੁਕ ਹੋ ਗਏ ਹਨ।


ਦਰਅਸਲ ਸ਼ਹਿਨਾਜ਼ ਗਿੱਲ ਨੇ ਆਪਣੇ ਇੱਕ ਫੈਨ ਨੂੰ ਆਟੋਗ੍ਰਾਫ ਦਿੱਤਾ ਸੀ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਆਟੋਗ੍ਰਾਫ ਦਿੰਦੇ ਸਮੇਂ ਸ਼ਹਿਨਾਜ਼ ਪਹਿਲਾਂ ਸਿਡ ਅਤੇ ਫਿਰ ਨਾਜ਼ ਲਿਖਦੀ ਹੈ। ਸ਼ਹਿਨਾਜ਼ ਨੇ ਲਿਖਿਆ ਹੈ ਕਿ ਸ਼ਹਿਨਾਜ਼ ਤੁਹਾਨੂੰ ਪਿਆਰ ਕਰਦੀ ਹੈ, ਹਮੇਸ਼ਾ ਸਿਡਨਾਜ਼ ਨੂੰ ਸੁਪੋਰਟ ਕਰਦੇ ਰਹੋ। ਸ਼ਹਿਨਾਜ਼ ਦਾ ਇਹ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਆਇਆ ਹੈ ਅਤੇ ਉਹ ਉਸ ਦੀ ਕਾਫੀ ਤਾਰੀਫ ਕਰ ਰਹੇ ਹਨ।


ਇਹ ਵੀਡੀਓ ਸਾਹਮਣੇ ਆਉਣ ਮਗਰੋਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸਿਡਨਾਜ਼ ਲਵਰਸ ਇਸ ਵੀਡੀਓ 'ਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇੱਕ ਯੂਜ਼ਰ ਨੇ ਲਿਖਿਆ, 'ਜਿਸ ਤਰ੍ਹਾਂ ਸ਼ਹਿਨਾਜ਼ ਨੇ ਆਟੋਗ੍ਰਾਫ ਦਿੰਦੇ ਹੋਏ ਸਿਡ ਦਾ ਨਾਂ ਉੱਪਰ ਅਤੇ ਨਾਜ਼ ਨੂੰ ਹੇਠਾਂ ਲਿਖਿਆ, ਦੋਵਾਂ ਨੂੰ ਇਕੱਠੇ ਸਿਡਨਾਜ਼ ਲਿਖਣ ਦੀ ਬਜਾਏ... ਮੈਨੂੰ ਲੱਗਦਾ ਹੈ ਕਿ ਸ਼ਹਿਨਾਜ਼ ਸਿਧਾਰਥ ਨੂੰ ਇੱਕ ਦਰਜਾ ਉੱਚਾ ਰੱਖਦੀ ਹੈ, ਜਿਵੇਂ ਕਿ ਉਹ ਸਿਧਾਰਥ ਨੂੰ 'ਏ ਗਾਰਜੀਅਨ ਏਂਜਲ' ਦੇ ਰੂਪ 'ਚ ਦੇਖ ਰਹੀ ਹੈ। ਇਸ ਦੇ ਨਾਲ ਹੀ ਇੱਕ ਹੋਰ ਨੇ ਲਿਖਿਆ ਕਿ ਦੋਵੇਂ ਕਦੇ ਵੱਖ ਨਹੀਂ ਹੋਣਗੇ, ਉਹ ਸਿਡ ਨੂੰ ਆਪਣੇ ਸਿਰ ਦਾ ਤਾਜ਼ ਬਣਾ ਕੇ ਰੱਖੇਗੀ।

ਹੋਰ ਪੜ੍ਹੋ: ਕੰਗਨਾ ਰਣੌਤ ਨੇ ਊਧਵ ਠਾਕਰੇ 'ਤੇ ਸਾਧਿਆ ਨਿਸ਼ਾਨਾ, ਕਿਹਾ- 'ਜਦੋਂ ਪਾਪ ਵਧਦਾ ਹੈ ਤਾਂ ਤਬਾਹੀ ਹੁੰਦੀ ਹੈ'

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸ਼ਹਿਨਾਜ਼ ਗਿੱਲ ਨੇ ਅਹਿਮਦਾਬਾਦ ਵਿੱਚ ਰੈਂਪ ਵਾਕ ਕੀਤੀ ਸੀ। ਇਸ ਦੌਰਾਨ ਸ਼ਹਿਨਾਜ਼ ਨੇ ਲਾਲ ਰੰਗ ਦੇ ਲਹਿੰਗੇ ਵਿੱਚ ਦੁਲਹਨ ਵਾਂਗ ਸਜੀ ਹੋਈ ਸੀ। ਸ਼ਹਿਨਾਜ਼ ਦਾ ਸਟਾਈਲ ਅਤੇ ਰੈਂਪ 'ਤੇ ਉਸ ਦਾ ਲੁੱਕ ਸਾਰਿਆਂ ਨੂੰ ਪਸੰਦ ਆਇਆ। ਇਸ ਦੇ ਨਾਲ ਹੀ ਸ਼ਹਿਨਾਜ਼ ਨੇ ਸਿੱਧੂ ਮੂਸੇਵਾਲਾ ਦੇ ਗੀਤ ਸੋਹਣੇ ਲੱਗਦੇ 'ਤੇ ਡਾਂਸ ਵੀ ਕੀਤਾ।

You may also like