ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰਾ ਦੇ ਪਿਤਾ ‘ਤੇ ਇਸ ਤੋਂ ਪਹਿਲਾਂ ਵੀ ਹੋਇਆ ਸੀ ਹਮਲਾ

written by Shaminder | October 08, 2022 09:33am

ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ (Shehnaaz Gill) ਦੇ ਪਿਤਾ (Father) ਨੂੰ ਜਾਨੋਂ ਮਾਰਨ ਦੀ ਧਮਕੀ (Death Threat) ਮਿਲੀ ਹੈ । ਖ਼ਬਰਾਂ ਮੁਤਾਬਕ ਧਮਕੀ ਕਿਸੇ ਵਿਦੇਸ਼ੀ ਫੋਨ ਨੰਬਰ ਤੋਂ ਮਿਲੀ ਹੈ । ਇਸ ਬਾਰੇ ਅਦਾਕਾਰਾ ਦੇ ਪਿਤਾ ਨੇ ਅੰਮ੍ਰਿਤਸਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ।ਸ਼ਹਿਨਾਜ਼ ਗਿੱਲ ਦੇ ਪਿਤਾ ਦਾ ਕਹਿਣਾ ਹੈ ਕਿ ਫੋਨ ਕਰਨ ਵਾਲੇ ਨੇ ਧਮਕੀ ਦਿੱਤੀ ਹੈ ਕਿ 'ਪਹਿਲਾਂ ਤੂੰ ਬਚ ਗਿਆ ਸੀ ਤੇ ਹੁਣ ਦੀਵਾਲੀ ਤੋਂ ਪਹਿਲਾਂ ਤੈਨੂੰ ਤੇਰੇ ਘਰ ਦਾਖਲ ਹੋ ਕੇ ਮਾਰ ਦੇਵਾਂਗੇ, ਕਿਉਂਕਿ ਤੇਰੀ ਪਾਰਟੀਬਾਜ਼ੀ ਦੀਆਂ ਗਤੀਵਿਧੀਆਂ ਨੇ ਬਹੁਤ ਅੱਤ ਚੁੱਕੀ ਹੈ'।

Bigg Boss 16 Shehnaaz Gill gets trolled as she supports Sajid Khan; netizens say, 'Asim Riaz was right about her' Image Source: Twitter

ਹੋਰ ਪੜ੍ਹੋ : ਦਿਲਜੀਤ ਦੋਸਾਂਝ ਅਤੇ ਡਾਇਮੰਡ ਪਲੈਟਨਮਜ਼ ਦਾ ਨਵਾਂ ਗੀਤ ‘ਜੁਗਨੀ’ ਰਿਲੀਜ਼

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੰਤੋਖ ਸਿੰਘ ‘ਤੇ ਹਮਲਾ ਹੋ ਚੁੱਕਿਆ ਹੈ ।ਅਦਾਕਾਰਾ ਦੇ ਪਿਤਾ ਦੀ ਸ਼ਿਕਾਇਤ ‘ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਧਮਕੀਆਂ ਦੇਣ ਵਾਲਾ ਕੌਣ ਹੈ।

Shehnaaz Gill Image Source : Instagram

ਹੋਰ ਪੜ੍ਹੋ : ਭਾਰਤੀ ਸਿੰਘ ਬੇਟੇ ਦੇ ਨਾਲ ਏਅਰਪੋਰਟ ‘ਤੇ ਹੋਈ ਸਪਾਟ, ਫੋਟੋਗ੍ਰਾਫਰਸ ਨੂੰ ਵੇਖ ਭਾਰਤੀ ਦੇ ਕਿਊਟ ਬੇਟੇ ਨੇ ਦਿੱਤੀ ਸਮਾਈਲ

ਸ਼ਹਿਨਾਜ਼ ਗਿੱਲ ਅਕਸਰ ਆਪਣੇ ਪਿਤਾ ਅਤੇ ਭਰਾ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਕੁਝ ਸਮਾਂ ਪਹਿਲਾਂ ਹੀ ਉਹ ਅੰਮ੍ਰਿਤਸਰ ਸਥਿਤ ਆਪਣੇ ਜੱਦੀ ਘਰ ‘ਚ ਆਈ ਸੀ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋਏ ਸਨ । ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਜ਼ਿਆਦਾਤਰ ਮੁੰਬਈ ‘ਚ ਹੀ ਨਜ਼ਰ ਆਉਂਦੀ ਹੈ ।

Shehnaaz Gill With Father Image From google

ਬਿੱਗ ਬੌਸ ‘ਚ ਸਿਧਾਰਥ ਸ਼ੁਕਲਾ ਦੇ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਸਿਡਨਾਜ਼ ਦੇ ਨਾਲ ਇਹ ਜੋੜੀ ਸਭ ਦੀ ਪਸੰਦੀਦਾ ਜੋੜੀ ਬਣ ਗਈ ਸੀ, ਪਰ ਅਫਸੋਸ ਇੱਕ ਸਾਲ ਪਹਿਲਾਂ ਸਿਧਾਰਥ ਸ਼ੁਕਲਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ ਅਤੇ ਇਹ ਜੋੜੀ ਹਮੇਸ਼ਾ ਦੇ ਲਈ ਟੁੱਟ ਗਈ ਸੀ ।

 

View this post on Instagram

 

A post shared by Shehnaaz Gill (@shehnaazgill)

You may also like