
ਹੋਰ ਪੜ੍ਹੋ: ਡਿੱਗਦੀ ਹੋਈ ਇਸ ਟੀਵੀ ਐਕਟਰ੍ਰੈਸ ਨੇ ਦਿਖਾਏ ਆਪਣੇ ਰੰਗ, ਉੱਲਟਾ ਮਦਦ ਕਰਨ ਵਾਲੇ ਫੈਨ ਨੂੰ ਦੇਣ ਲੱਗੀ ਝਿੜਕਾਂ

ਸ਼ਹਿਨਾਜ਼ ਗਿੱਲ ਦੀ ਇਹ ਫੈਨ ਉਸ ਨੂੰ ਜੱਫੀ ਪਾ ਕੇ ਰੋਂਦੀ ਰਹੀ ਅਤੇ ਲਗਾਤਾਰ ਕਹਿੰਦੀ ਰਹੀ ਕਿ ਮੇਰਾ ਸੁਫਨਾ ਪੂਰਾ ਹੋ ਗਿਆ ਹੈ। ਸ਼ਹਿਨਾਜ਼ ਗਿੱਲ ਨੂੰ ਕੁਝ ਦੇਰ ਤੱਕ ਪਿਆਰ ਕਰਨ ਤੋਂ ਬਾਅਦ ਇਸ ਮਹਿਲਾ ਫੈਨ ਨੇ ਰੋਣਾ ਬੰਦ ਕਰ ਦਿੱਤਾ ਅਤੇ ਫਿਰ ਸੜਕ 'ਤੇ ਹੀ ਗੋਡਿਆਂ ਦੇ ਭਾਰ ਬੈਠ ਗਈ ਅਤੇ ਸ਼ਹਿਨਾਜ਼ ਨੂੰ ਬਰੇਸਲੇਟ ਗਿਫਟ ਕਰਨ ਲੱਗ ਪਈ । ਅਦਾਕਾਰਾ ਨੇ ਮਹਿਲਾ ਫੈਨ ਨੂੰ ਸਮਝਾਉਂਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ।

ਪਰ ਫੈਨ ਦੇ ਇਸ ਪਿਆਰ ਨੂੰ ਦੇਖ ਕੇ ਅਦਾਕਾਰਾ ਨੇ ਬਰੇਸਲੇਟ ਬਤੌਰ ਤੋਹਫਾ ਕਬੂਲ ਕਰ ਲਿਆ। ਇਸ ਤੋਂ ਬਾਅਦ ਜਦੋਂ ਪ੍ਰਸ਼ੰਸਕ ਨੇ ਉਸ ਨੂੰ ਅੰਗੂਠੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸ਼ਹਿਨਾਜ਼ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ‘ਮੈਂ ਇਹ ਬਰੇਸਲੇਟ ਲਿਆ ਹੈ..ਹੁਣ ਇਹ ਨਹੀਂ’।

ਇਸ ਤੋਂ ਬਾਅਦ ਅਦਾਕਾਰਾ ਨੇ ਆਪਣੀ ਇਸ ਫੈਨ ਨਾਲ ਫੋਟੋ ਵੀ ਖਿਚਵਾਈਆਂ। ਯੂਜ਼ਰਸ ਜੰਮ ਕੇ ਸ਼ਹਿਨਾਜ਼ ਗਿੱਲ ਦੇ ਇਸ ਅੰਦਾਜ਼ ਦੀ ਤਾਰੀਫ ਕਰ ਰਹੇ ਹਨ।
View this post on Instagram