ਸ਼ਹਿਨਾਜ਼ ਗਿੱਲ ਨੇ ਸੂਟ ‘ਚ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ, ਫੈਨਸ ਨੂੰ ਪਸੰਦ ਆ ਰਿਹਾ ਅਦਾਕਾਰਾ ਦਾ ਅੰਦਾਜ਼

written by Shaminder | December 14, 2022 05:26pm

ਸ਼ਹਿਨਾਜ਼ ਗਿੱਲ (Shehnaaz Gill) ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਦਾ ਮੰਨਿਆ ਪ੍ਰਮੰਨਿਆਂ ਨਾਮ ਬਣ ਚੁੱਕੀ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਕਿਸੇ ਸ਼ੂਟ ਦੇ ਲਈ ਜਾਂਦੀ ਹੋਈ ਦਿਖਾਈ ਦੇ ਰਹੀ ਹੈ। ਉਸ ਨੇ ਪਲਾਜ਼ੋ ਸੂਟ ਪਾਇਆ ਹੋਇਆ ਹੈ ।

Shehnaaz Gill

ਹੋਰ ਪੜ੍ਹੋ : ਵਿਦੇਸ਼ ‘ਚ ਸਮਾਂ ਬਿਤਾ ਰਹੀ ਹਿਮਾਂਸ਼ੀ ਖੁਰਾਣਾ, ਦੋਸਤਾਂ ਦੇ ਨਾਲ ਮਸਤੀ ਦੇ ਮੂਡ ‘ਚ ਆਈ ਨਜ਼ਰ

ਸ਼ਹਿਨਾਜ਼ ਗਿੱਲ ਦਾ ਇਹ ਦੇਸੀ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਅਤੇ ਪ੍ਰਸ਼ੰਸਕ ਇਸ ‘ਤੇ ਖੂਬ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਕੈਮਰਾਮੈਨ ਸ਼ਹਿਨਾਜ਼ ਗਿੱਲ ਨੂੰ ਪੁੱਛ ਰਹੇ ਹਨ ਕਿ ‘ਸ਼ਹਿਨਾਜ਼ ਜੀ ਆਜ ਆਪਕੇ ਸਾਥ ਮੰਨੂ ਜੀ ਨਹੀਂ ਦਿਖ ਰਹੇ’ ।

Diwali 2022 Shehnaaz Gill greets her fans on Diwali, shares ethnic vibes Image Source: Instagram

ਹੋਰ ਪੜ੍ਹੋ : ਸੈਫ ਅਲੀ ਖ਼ਾਨ ਤੈਮੂਰ ਨੂੰ ਪਿੱਠ ‘ਤੇ ਬਿਠਾ ਕੇ ਆਏ ਨਜ਼ਰ, ਪਰ ਲੋਕ ਕਰਨ ਲੱਗੇ ਟਰੋਲ

ਜਿਸ ਤੋਂ ਬਾਅਦ ਸ਼ਹਿਨਾਜ਼ ਪੁੱਛਦੀ ਹੈ ਕਿ ਉਹ ਕੌਣ ਹੈ ਭਾਈ…ਜਿਸ ‘ਤੇ ਕੈਮਰਾਮੈਨ ਹੱਸ ਪੈਂਦੇ ਹਨ ।ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਕਈ ਗੀਤਾਂ ‘ਚ ਕੰਮ ਕੀਤਾ ਹੈ । ਪਰ ਉਨ੍ਹਾਂ ਨੂੰ ਪ੍ਰਸਿੱਧੀ ਬਿੱਗ ਬੌਸ ‘ਚ ਆਉਣ ਤੋਂ ਬਾਅਦ ਹੀ ਮਿਲੀ ਹੈ ।

Shehnaaz Gill comes up with new cover song ‘Mehbooba’, enthrals her fans Image Source : Instagram

ਸ਼ਹਿਨਾਜ਼ ਗਿੱਲ ਜਲਦ ਹੀ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਨਜ਼ਰ ਆਏਗੀ । ਅਖੀਰਲੀ ਵਾਰ ਉਸ ਨੂੰ ਦਿਲਜੀਤ ਦੋਸਾਂਝ ਦੀ ਫ਼ਿਲਮ ‘ਹੌਂਸਲਾ ਰੱਖ’ ‘ਚ ਵੇਖਿਆ ਗਿਆ ਸੀ ।ਸ਼ਹਿਨਾਜ਼ ਗਿੱਲ ਦੀ ਬਿੱਗ ਬੌਸ ‘ਚ ਸਿਧਾਰਥ ਸ਼ੁਕਲਾ ਦੇ ਨਾਲ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by Voompla (@voompla)

You may also like