ਸ਼ਹਿਨਾਜ਼ ਗਿੱਲ ਦੇ ਨਵੇਂ ਫੋਟੋਸ਼ੂਟ ਨੇ ਲੁੱਟਿਆ ਮੇਲਾ, ਦੇਖੋ ਅਦਾਕਾਰਾ ਦੀ 'ਰੈਟਰੋ' ਲੁੱਕ

Written by  Lajwinder kaur   |  March 24th 2022 03:19 PM  |  Updated: March 24th 2022 03:26 PM

ਸ਼ਹਿਨਾਜ਼ ਗਿੱਲ ਦੇ ਨਵੇਂ ਫੋਟੋਸ਼ੂਟ ਨੇ ਲੁੱਟਿਆ ਮੇਲਾ, ਦੇਖੋ ਅਦਾਕਾਰਾ ਦੀ 'ਰੈਟਰੋ' ਲੁੱਕ

ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਗਿੱਲ Shehnaaz Gill ਦੀ ਸੋਸ਼ਲ ਮੀਡੀਆ ਉੱਤੇ ਲੰਬੀ ਚੌੜੀ ਫੈਨ ਫਾਲਵਿੰਗ ਹੈ। ਏਨੀਂ ਦਿਨੀਂ ਉਹ ਆਪਣੇ-ਨਵੇਂ ਫੋਟੋਸ਼ੂਟਸ ਕਰਕੇ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਕੁਝ ਸਮੇਂ ਪਹਿਲਾਂ ਹੀ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਇੱਕ ਹੋਰ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ। ਜਿਸ ਦੀਆਂ ਤਸਵੀਰਾਂ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਈ ਸੋਨਮ ਕਪੂਰ, ਬੇਬੀ ਬੰਪ ਫਲਾਂਟ ਕਰਦੇ ਹੋਏ ਦਿੱਤੇ ਕਈ ਪੋਜ਼

Shehnaaz Gill, Dabboo Ratnani give 'retro vibes'; fans love it Image Source: Instagram

ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਨਹੀਂ ਸਗੋਂ ਸੱਤ ਤਸਵੀਰਾਂ ਸ਼ੇਅਰ ਕੀਤੀਆਂ ਨੇ, ਜਿਸ ਨੂੰ ਉਨ੍ਹਾਂ ਨੇ ‘Retro ਵਾਈਬਸ’ ਲਿਖੇ ਕੇ ਪੋਸਟ ਕੀਤਾ ਹੈ। ਤਸਵੀਰਾਂ ਚ ਸ਼ਹਿਨਾਜ਼ ਦਾ ਕਿਲਰ ਲੁੱਕ ਹਰ ਇੱਕ ਦੇ ਹੋਸ਼ ਉੱਡਾ ਰਿਹਾ ਹੈ। ਪ੍ਰਸ਼ੰਸਕ ਤਾਂ ਤਾਰੀਫਾਂ ਕਰਦੇ ਹੋਏ ਨਹੀਂ ਥੱਕ ਰਹੇ । ਕੁਝ ਹੀ ਸਮੇਂ ਚ ਲੱਖਾਂ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਦੱਸ ਦਈਏ ਡੱਬੂ ਰਤਨਾਨੀ ਨਾਲ ਸ਼ਹਿਨਾਜ਼ ਗਿੱਲ ਦਾ ਨਵਾਂ ਫੋਟੋਸ਼ੂਟ ਕੀਤਾ ਗਿਆ ਹੈ।

ਹੋਰ ਪੜ੍ਹੋ : ਅਮਿਤਾਭ ਬੱਚਨ ਫ਼ਿਲਮ 'ਦਸਵੀਂ' ਦਾ ਟ੍ਰੇਲਰ ਦੇਖ ਕੇ ਹੋਏ ਭਾਵੁਕ, ਬੇਟੇ ਅਭਿਸ਼ੇਕ ਬੱਚਨ ਨੂੰ ਐਲਾਨਿਆ ਉੱਤਰਾਧਿਕਾਰੀ

Shehnaaz Gill Dabboo Ratnani photoshoot, 2 (2)

ਦੱਸ ਦਈਏ ਸ਼ਹਿਨਾਜ਼ ਗਿੱਲ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ, ਪੰਜਾਬੀ ਮਿਊਜ਼ਿਕ ਵੀਡੀਓ ਤੋਂ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਨਾਮੀ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ ਕੰਮ ਕੀਤਾ । ਵਧੀਆ ਅਦਾਕਾਰਾ ਹੋਣ ਦੇ ਨਾਲ ਉਹ ਵਧੀਆ ਸਿੰਗਰ ਵੀ ਹੈ, ਜਿਸ ਕਰਕੇ ਉਹ ਕਈ ਸਿੰਗਲ ਤੇ ਡਿਊਟ ਸੌਂਗ ਦਰਸ਼ਕਾਂ ਦੇ ਨਜ਼ਰ ਕਰ ਚੁੱਕੀ ਹੈ। ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ 13 ਤੋਂ ਸ਼ਹਿਨਾਜ਼ ਨੂੰ ਵੱਖਰੀ ਪਹਿਚਾਣ ਮਿਲੀ ਅਤੇ ਉਹ ਲੋਕਾਂ ਦੀ ਹਰਮਨ ਪਿਆਰੀ ਅਦਾਕਾਰਾ ਬਣ ਗਈ। ਜੇ ਗੱਲ ਕਰੀਏ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਮਾਈਆ ਨਗਰੀ ‘ਚ ਵੱਖ-ਵੱਖ ਪ੍ਰੋਜੈਕਟਸ ਉੱਤੇ ਕੰਮ ਕਰ ਰਹੀ ਹੈ।

 

View this post on Instagram

 

A post shared by Shehnaaz Gill (@shehnaazgill)

You May Like This
DOWNLOAD APP


© 2023 PTC Punjabi. All Rights Reserved.
Powered by PTC Network