ਗੀਤ ‘Bhula Dunga’ ਨੇ ਪਾਰ ਕੀਤਾ 50 ਮਿਲੀਅਨ ਵਿਊਜ਼ ਦਾ ਅੰਕੜਾ, ਦਰਸ਼ਕਾਂ ਨੇ sidnaz ਦੀ ਜੋੜੀ ਨੂੰ ਦਿੱਤਾ ਖੂਬ ਪਿਆਰ

Written by  Lajwinder kaur   |  April 10th 2020 06:06 PM  |  Updated: April 10th 2020 06:06 PM

ਗੀਤ ‘Bhula Dunga’ ਨੇ ਪਾਰ ਕੀਤਾ 50 ਮਿਲੀਅਨ ਵਿਊਜ਼ ਦਾ ਅੰਕੜਾ, ਦਰਸ਼ਕਾਂ ਨੇ sidnaz ਦੀ ਜੋੜੀ ਨੂੰ ਦਿੱਤਾ ਖੂਬ ਪਿਆਰ

Sidnaz ਦੀ ਜੋੜੀ ਦੇ ਨਾਲ ਮਸ਼ਹੂਰ ਹੋਈ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਚਾਹੁਣ ਵਾਲਿਆਂ ਦੀ ਲੰਮੀ ਚੌੜੀ ਫੈਨ ਲਿਸਟ ਹੈ । ਇਹ ਪਹਿਲਾ ਮੌਕਾ ਸੀ ਜਦੋਂ ਦੋਵੇਂ ਇਕੱਠੇ ਕਿਸੇ ਮਿਊਜ਼ਿਕ ਵੀਡੀਓ ‘ਚ ਨਜ਼ਰ ਆਏ ਸਨ । ਦਰਸ਼ਨ ਰਾਵਲ ਦੇ ਗੀਤ ‘ਭੁਲਾ ਦੂੰਗਾ’ ‘ਚ ਦੋਵਾਂ ਨੂੰ ਇਕੱਠੇ ਅਦਾਕਾਰੀ ਕਰਨ ਦਾ ਮੌਕਾ ਮਿਲਿਆ ਤੇ ਦੋਵਾਂ ਦੀ ਲਵ ਕਮਿਸਟਰੀ ਦਰਸ਼ਕਾਂ ਦੀ ਉਮੀਦਾਂ ‘ਤੇ ਖਰੀ ਉਤਰੀ ।

ਦਰਸ਼ਕਾਂ ਵੱਲੋਂ ਗੀਤ ਦੇ ਨਾਲ ਇਸ ਜੋੜੀ ਨੂੰ ਖੂਬ ਪਿਆਰ ਦਿੱਤਾ ਗਿਆ ਹੈ । ਜਿਸਦੇ ਚੱਲਦੇ ਕੁਝ ਹੀ ਦਿਨਾਂ ‘ਚ ਗੀਤ ਨੇ 50 ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ ਹੈ । ਕਮੈਂਟਸ ਰਾਹੀਂ ਦਰਸ਼ਕ 50 ਮਿਲੀਅਨ ਵਿਊਜ਼ ਪਾਰ ਕਰਨ ਦੀ ਖੁਸ਼ੀ ਨੂੰ ਜ਼ਾਹਿਰ ਕਰ ਰਹੇ ਨੇ । 

ਜੇ ਗੱਲ ਕਰੀਏ ਗੀਤ ਦੀ ਤਾਂ ਇਹ ਸੈਡ ਜ਼ੌਨਰ ਦਾ ਗੀਤ ਸੀ ਜਿਸ ਨੂੰ ਦਰਸ਼ਨ ਰਾਵਲ ਨੇ ਗਾਇਆ ਸੀ ਤੇ ਬੋਲ ਗੁਰਪ੍ਰੀਤ ਸੈਨੀ ਤੇ ਗੌਤਮ ਸ਼ਰਮਾ ਨੇ ਮਿਲਕੇ ਲਿਖੇ ਸਨ । ਇਸ ਗੀਤ ਨੂੰ ਮਿਊਜ਼ਿਕ Anmol Daniel ਨੇ ਦਿੱਤਾ ਸੀ  ਤੇ ਗੀਤ ਨੂੰ Indie Music Label ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network