ਸ਼ਹਿਨਾਜ਼ ਦੇ ਪਿਤਾ ਨੇ ਹਿਮਾਂਸ਼ੀ ਖੁਰਾਣਾ ’ਤੇ ਲਗਾਏ ਗੰਭੀਰ ਇਲਜ਼ਾਮ, ਹਿਮਾਂਸ਼ੀ ਨੇ ਵੀ ਦਿੱਤਾ ਠੋਕਵਾਂ ਜਵਾਬ

written by Rupinder Kaler | January 20, 2020

ਹਿਮਾਂਸ਼ੀ ਖੁਰਾਣਾ ਬੇਸ਼ੱਕ ਟੀਵੀ ਦੇ ਇੱਕ ਰਿਆਲੀ ਸ਼ੋਅ ਵਿੱਚੋਂ ਬਾਹਰ ਹੋ ਗਈ ਹੈ, ਪਰ ਆਪਣੇ ਬਿਆਨਾਂ ਤੇ ਟਵੀਟਸ ਕਾਰਨ ਲਗਾਤਾਰ ਚਰਚਾ 'ਚ ਹੈ। ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਅਜਿਹਾ ਕੁਝ ਕਰ ਜਾਂਦੇ ਹਨ ਜਿਸ ਕਰਕੇ ਦੋਵੇਂ ਚਰਚਾ ਆ ਜਾਂਦੀਆਂ ਹਨ । ਹਾਲ ਹੀ 'ਚ ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਨੇ ਹਿਮਾਂਸ਼ੀ 'ਤੇ ਕਈ ਤਰ੍ਹਾਂ ਦੇ ਦੋਸ਼ ਲਾਏ। ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਨੇ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਹੈ ਕਿ ਹਿਮਾਂਸ਼ੀ ਨੇ ਉਨ੍ਹਾਂ ਦੀ ਬੇਟੀ ਨੂੰ ਇੰਨਾ ਟਾਰਚਰ ਕਰ ਦਿੱਤਾ ਸੀ ਕਿ ਉਸ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਸੰਤੋਖ ਦਾ ਇਹ ਖੁਲਾਸਾ ਕਾਫੀ ਹੈਰਾਨ ਕਰਨ ਵਾਲਾ ਸੀ। ਪਰ ਸੰਤੋਖ ਸਿੰਘ ਦੇ ਇਸ ਖੁਲਾਸੇ 'ਤੇ ਹਿਮਾਂਸ਼ੀ ਵੀ ਚੁੱਪ ਨਹੀਂ ਬੈਠੀ ਤੇ ਉਸ ਨੇ ਇਸ 'ਤੇ ਜਵਾਬ ਦਿੱਤਾ ਹੈ। https://www.instagram.com/p/B7Vp91MhuZ4/ ਹਿਮਾਂਸ਼ੀ ਨੇ ਆਪਣੇ ਟਵਿੱਟਰ 'ਤੇ ਟਵੀਟ ਕੀਤਾ, 'ਜੇਕਰ ਤੁਹਾਡੀ ਧੀ ਨੇ ਮੇਰੀ ਵਜ੍ਹਾ ਨਾਲ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੌਰੀ। ਪਰ ਤੁਸੀਂ ਉਸ ਨੂੰ ਸਮਝਾਓ ਕਿ ਖ਼ੁਦ ਹੀ ਕੰਟਰੋਵਰਸੀ ਕਰੋ ਫਿਰ ਖ਼ੁਦ ਹੀ ਡਿਸਟਰਬ ਹੋ ਜਾਓ। ਜਦਕਿ ਤੁਹਾਡੀ ਬੇਟੀ ਕੈਨੇਡਾ ਇੰਟਰਵਿਊ 'ਚ ਬੋਲੀ ਸੀ ਕਿ ਮੈਨੂੰ ਕੰਟਰੋਵਰਸੀ ਕਾਰਨ ਕੰਮ ਮਿਲ ਰਿਹਾ ਹੈ। ਤੁਸੀਂ ਸੋਚ ਸਮਝ ਕੇ ਇੰਟਰਵਿਊ ਦਿਉ। https://twitter.com/realhimanshi/status/1218504327544754176

0 Comments
0

You may also like