ਸ਼ੇਰ ਬੱਗਾ ਫ਼ਿਲਮ ਦਾ ਨਵਾਂ ਗੀਤ ‘Jaadu Di Shadi’ ਹੋਇਆ ਰਿਲੀਜ਼, ਜਾਣੋ ਕੌਣ ਹੈ ਸੋਨਮ ਬਾਜਵਾ ਦੀ ਜਾਦੂ ਦੀ ਛੜੀ

written by Lajwinder kaur | June 23, 2022

ਐਮੀ ਵਿਰਕ ਤੇ ਸੋਨਮ ਬਾਜਵਾ ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ਸ਼ੇਰ ਬੱਗਾ ਨੂੰ ਲੇ ਕੇ ਸੁਰਖੀਆਂ 'ਚ ਬਣੇ ਹੋਏ ਹਨ। ਇਸ ਫ਼ਿਲਮ ਨੂੰ ਲੈ ਕੇ ਦੋਵੇਂ ਹੀ ਕਲਾਕਾਰ ਕਾਫੀ ਉਤਸੁਕ ਹਨ। ਦੱਸ ਦਈਏ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਜਾਦੂ ਦੀ ਛੜੀ ਟਾਈਟਲ ਹੇਠ ਰਿਲੀਜ਼ ਹੋਇਆ ਇਸ ਗੀਤ ਨੂੰ Simran Bhardwaj ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ।

ਹੋਰ ਪੜ੍ਹੋ : ਕੈਪਟਨ ਮੋਨਿਕਾ ਖੰਨਾ ਨੇ ਸਿੰਗਲ ਇੰਜਣ 'ਤੇ ਐਮਰਜੈਂਸੀ ਲੈਂਡਿੰਗ ਕਰਕੇ ਬਚਾਈਆਂ ਕਈ ਜਾਨਾਂ, ਪੂਰਾ ਦੇਸ਼ ਕਰ ਰਿਹਾ ਹੈ ਇਸ ਮੁਟਿਆਰ ਦੀ ਤਾਰੀਫ਼

ammy and sonam

ਦੱਸ ਦਈਏ ਇਸ ਗੀਤ ਨੂੰ ਸੋਨਮ ਬਾਜਵਾ ਅਤੇ ਐਮੀ ਵਿਰਕ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਸ਼ੇਰਾ ਧਾਲੀਵਾਲ ਅਤੇ ਕਿਰਨ ਮਿਲਕੇ ਗੀਤ ਦੇ ਬੋਲ ਲਿਖੇ ਨੇ ਤੇ ਮਿਊਜ਼ Jaymeet ਨੇ ਦਿੱਤਾ ਹੈ। ਗਾਣੇ ਦੇ ਵੀਡੀਓ 'ਚ ਦੇਖ ਸਕਦੇ ਹੋ ਜਿਵੇਂ ਐਮੀ ਵਿਰਕ ਪ੍ਰੈਗਨੈਂਟ ਸੋਨਮ ਬਾਜਵਾ ਦੀ ਦੇਖ ਭਾਲ ਕਰਦਾ ਹੈ ਤਾਂ ਸੋਨਮ ਨੂੰ ਮਹਿਸੂਸ ਹੁੰਦਾ ਹੈ ਕਿ ਐਮੀ ਉਸ ਲਈ ਜਾਦੂ ਦੀ ਛੜੀ ਵਰਗਾ ਹੈ। ਜੋ ਕਿ ਉਸ ਦੀ ਹਰ ਗੱਲ ਨੂੰ ਪੂਰਾ ਕਰਦਾ ਹੈ ਤੇ ਇਸ ਹਲਾਤ ਵਿੱਚ ਪੂਰੀ ਤਰ੍ਹਾਂ ਦੇਖਭਾਲ ਕਰ ਰਿਹਾ ਹੈ। ਇਹ ਕਿਊਟ ਜਾ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

sonam bajwa punjabi song

ਇਸ ਫ਼ਿਲਮ ‘ਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਨਿਰਮਲ ਰਿਸ਼ੀ, ਬਨਿੰਦਰ ਬੰਨੀ, ਕਾਕਾ ਕੌਤਕੀ ਤੇ ਕਈ ਹੋਰ ਨਾਮੀ ਕਲਾਕਾਰ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਇਹ ਫ਼ਿਲਮ ਕਾਮੇਡੀ ਜ਼ੌਨਰ ਵਾਲੀ ਹੈ,  ਜਿਸ ਦੀ ਕਹਾਣੀ ਖੁਦ ਜਗਦੀਪ ਸਿੱਧੂ ਨੇ ਲਿਖੀ ਹੈ ।

sonam bajwa

ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਿਲਮ ਨੂੰ ਡਾਇਰੈਕਟ ਵੀ ਕੀਤਾ ਹੈ। ਇਹ ਫ਼ਿਲਮ ਪਹਿਲਾਂ 10 ਜੂਨ ਨੂੰ ਰਿਲੀਜ਼ ਹੋਣੀ ਸੀ ਪਰ ਸਿੱਧੂ ਮੂਸੇਵਾਲਾ ਦੀ ਮੌਤ ਦੇ ਸੋਗ ਕਰਕੇ ਇਸ ਫ਼ਿਲਮ ਦੀ ਰਿਲੀਜ਼ ਨੂੰ ਅੱਗੇ ਪਾ ਦਿੱਤਾ ਸੀ। ਹੁਣ ਇਹ ਫ਼ਿਲਮ 24 ਜੂਨ ਯਾਨੀਕਿ ਕੱਲ੍ਹ ਰਿਲੀਜ਼ ਹੋਣ ਜਾ ਰਹੀ ਹੈ।

You may also like