ਜਦੋਂ ਮਨੋਜ ਮੁਨਤਾਸ਼ੀਰ ਨੇ ਸ਼ਿਲਪਾ ਸ਼ੈੱਟੀ ਨੂੰ ਪੁੱਛਿਆ- ‘ਇਹ ਅਮੀਰਾਂ ਵਾਲੇ ਅੰਗੂਰ ਕਿੱਥੋਂ ਮਿਲਦੇ ਨੇ’, ਤਾਂ ਅਦਾਕਾਰਾ ਦੀ ਪ੍ਰਤੀਕਿਰਿਆ ਆਈ ਇਸ ਤਰ੍ਹਾਂ...

Written by  Lajwinder kaur   |  December 03rd 2021 11:44 AM  |  Updated: December 03rd 2021 11:46 AM

ਜਦੋਂ ਮਨੋਜ ਮੁਨਤਾਸ਼ੀਰ ਨੇ ਸ਼ਿਲਪਾ ਸ਼ੈੱਟੀ ਨੂੰ ਪੁੱਛਿਆ- ‘ਇਹ ਅਮੀਰਾਂ ਵਾਲੇ ਅੰਗੂਰ ਕਿੱਥੋਂ ਮਿਲਦੇ ਨੇ’, ਤਾਂ ਅਦਾਕਾਰਾ ਦੀ ਪ੍ਰਤੀਕਿਰਿਆ ਆਈ ਇਸ ਤਰ੍ਹਾਂ...

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ Shilpa Shetty ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਮਜ਼ੇਦਾਰ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਏਨੀਂ ਦਿਨੀਂ ਉਹ ਟੀਵੀ ਦੇ ਰਿਆਲਟੀ ਸ਼ੋਅ ਇੰਡੀਆਜ਼ ਗੌਟ ਟੈਲੇਂਟ ਚ ਬਤੌਰ ਜੱਜ ਦੀ ਭੂਮਿਕਾ ਨਿਭਾ ਰਹੀ ਹੈ। ਸ਼ੋਅ ਦੇ ਦੌਰਾਨ ਉਨ੍ਹਾਂ ਨੇ ਆਪਣੀ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤੀ ਹੈ। ਇਸ ਸੈੱਟ ਤੋਂ ਸ਼ਿਲਪਾ ਸ਼ੈੱਟੀ ਅਕਸਰ ਆਪਣੇ ਡਾਂਸ ਵੀਡੀਓਜ਼ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਮਸ਼ਹੂਰ ਗੀਤਕਾਰ ਮਨੋਜ ਮੁਨਤਾਸ਼ੀਰ ਇੰਡੀਆਜ਼ ਗੌਟ ਟੈਲੇਂਟ ਦੇ ਅਗਲੇ ਐਪੀਸੋਡ 'ਚ ਨਜ਼ਰ ਆਉਣ ਵਾਲੇ ਹਨ। ਸ਼ਿਲਪਾ ਨੇ ਮਨੋਜ ਦੇ ਨਾਲ ਮਜ਼ੇਦਾਰ ਫਨੀ ਵੀਡੀਓ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ‘ਤੇ ਇੱਕ ਵਾਰ ਫਿਰ ਸ਼ੈਰੀ ਮਾਨ ਨੇ ਕੱਸਿਆ ਤੰਜ਼ ਅਤੇ ਨਾਲ ਹੀ ਲਪੇਟੇ ‘ਚ ਲਿਆ ਬਾਦਸ਼ਾਹ, ਇੰਸਟਾ ਸਟੋਰੀ ‘ਚ ਕਹੀ ਇਹ ਗੱਲ...

bijlee bijlee shilpa shetty image source-instagram

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਿਲਪਾ ਕੁਝ ਫਲ ਖਾਂਦੀ ਹੋਈ ਨਜ਼ਰ ਆ ਰਹੀ ਹੈ, ਜਿਸ 'ਤੇ ਮਨੋਜ ਅਜੀਬ ਸਵਾਲ ਪੁੱਛਦੇ ਹਨ। ਇਹ ਸੁਣ ਕੇ ਸ਼ਿਲਪਾ ਨੇ ਬਹੁਤ ਹੀ ਅਜੀਬ ਪ੍ਰਤੀਕਿਰਿਆ ਦਿੱਤੀ। ਇਸ ਵੀਡੀਓ ਨੂੰ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮਨੋਜ ਨੂੰ ਫਲ ਖਾਂਦੇ ਦੇਖ ਕੇ ਉਹ ਸਵਾਲ ਪੁੱਛਦਾ ਹੈ ਕਿ 'ਇਹ ਅਮੀਰ ਅੰਗੂਰ ਤੁਹਾਨੂੰ ਕਿੱਥੋਂ ਮਿਲਦੇ ਹਨ' ਤਾਂ ਸ਼ਿਲਪਾ ਉਨ੍ਹਾਂ ਨੂੰ ਅਜੀਬ ਜਿਹੇ ਮੂੰਹ ਨਾਲ ਜਵਾਬ ਦਿੰਦੀ ਹੈ ਅਤੇ ਕਹਿੰਦੀ ਹੈ 'ਮਨੋਜ ਜੀ ਇਸ ਨੂੰ ਬਲੂਬੇਰੀ ਕਹਿੰਦੇ ਹਨ'।

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸ਼ਿਲਪਾ ਨੇ ਕੈਪਸ਼ਨ 'ਚ ਲਿਖਿਆ ਹੈ, 'ਮਨੋਜ ਜੀ, ਕੁਝ ਤੁਸੀਂ ਸਿੱਖੋਗੇ, ਕੁਝ ਅਸੀਂ ਵੀ ਤੁਹਾਡੇ ਤੋਂ ਸਿੱਖਾਂਗੇ, Posted @withregram • @manojmuntashir ਹਮ ਠਹਰੇ ਅਮੇਠੀ ਵਾਲੇ, ਕੁਝ ਚੀਜ਼ੇ ਆਜ ਤੱਕ ਨਹੀਂ ਸਿੱਖ ਪਾਏ।' ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਵੀ ਖੂਬ ਹੱਸ ਰਹੇ ਹਨ ਅਤੇ ਫਨੀ ਕਮੈਂਟ ਵੀ ਕਰ ਰਹੇ ਨੇ। ਇਸ ਇੰਸਟਾ ਰੀਲ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨੇ।

inside image of shilpa shetty new vidoe image source-instagram

ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਵਾਰ ਫਿਰ ਤੋਂ ਫ਼ਿਲਮੀ ਦੁਨੀਆ ਚ ਐਕਟਿਵ ਹੋ ਗਈ ਹੈ। ਇਸ ਸਾਲ ਉਹ 'ਹੰਗਾਮਾ 2' ਫ਼ਿਲਮ 'ਚ ਨਜ਼ਰ ਆਈ ਸੀ। ਸ਼ਿਲਪਾ ਸ਼ੈੱਟੀ ਜਲਦ ਹੀ ਫਿਲਮ 'ਨਿਕੰਮਾ' 'ਚ ਨਜ਼ਰ ਆਵੇਗੀ। ਸ਼ਿਲਪਾ ਸ਼ੈੱਟੀ ਦਰਸ਼ਕਾਂ ਦੇ ਨਾਲ ਆਪਣੀ ਡਾਂਸ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network