ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਮਨਾ ਰਹੇ ਵਿਆਹ ਦੀ ਵਰ੍ਹੇਗੰਢ, ਰਾਜ ਦੀ ਪਹਿਲੀ ਪਤਨੀ ਨੇ ਲਗਾਏ ਸਨ ਸ਼ਿਲਪਾ 'ਤੇ ਵਿਆਹ ਤੋੜਨ ਦੇ ਇਲਜ਼ਾਮ

Written by  Shaminder   |  November 22nd 2019 01:08 PM  |  Updated: November 22nd 2019 01:08 PM

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਮਨਾ ਰਹੇ ਵਿਆਹ ਦੀ ਵਰ੍ਹੇਗੰਢ, ਰਾਜ ਦੀ ਪਹਿਲੀ ਪਤਨੀ ਨੇ ਲਗਾਏ ਸਨ ਸ਼ਿਲਪਾ 'ਤੇ ਵਿਆਹ ਤੋੜਨ ਦੇ ਇਲਜ਼ਾਮ

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ । ਇਸ ਮੌਕੇ ਦੋਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਵੀ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਲਿਪਲਾਕ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ:ਸ਼ਿਲਪਾ ਸ਼ੈੱਟੀ ਨੇ ਵਿਦੇਸ਼ ‘ਚ ਕੀਤੀ ਮਸਤੀ,ਲੋਕਾਂ ਨੇ ਕੁਝ ਇਸ ਤਰ੍ਹਾਂ ਕੀਤਾ ਟਰੋਲ

https://www.instagram.com/p/B5Jj-KuhaFh/

ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਵਾਂ ਦੀ ਪ੍ਰੇਮ ਕਹਾਣੀ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਦੋਨਾਂ ਦੀ ਲਵ ਸਟੋਰੀ ਸ਼ੁਰੂ ਹੋਈ ਅਤੇ ਕਿਵੇਂ ਰਾਜ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਸ਼ਿਲਪਾ ਨਾਲ ਵਿਆਹ ਕਰਵਾਇਆ । ਦਰਅਸਲ ਜਦੋਂ ਸ਼ਿਲਪਾ ਅਤੇ ਰਾਜ ਦੇ ਅਫੇਅਰ ਦੇ ਚਰਚੇ ਸਨ ਉਸ ਸਮੇਂ ਰਾਜ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਕਵਿਤਾ ਪ੍ਰੈਗਨੇਂਟ ਸੀ ।

https://www.instagram.com/p/B5Fb2X0BKxm/

ਸ਼ਿਲਪਾ ਅਤੇ ਰਾਜ ਦੀ ਮੁਲਾਕਾਤ ਇੱਕ ਪਰਫਿਊਮ ਦੀ ਐਡ ਦੇ ਸ਼ੂਟ ਦੌਰਾਨ ਹੋਈ ਸੀ ਅਤੇ ਦੋਵੇਂ ਵਧੀਆ ਦੋਸਤ ਬਣ ਗਏ ਸਨ ।

https://www.instagram.com/p/B4IBKiHh6mt/

ਸ਼ੁਰੂਆਤ 'ਚ ਤਾਂ ਦੋਵੇਂ ਵਧੀਆ ਦੋਸਤ ਸਨ ਪਰ ਹੌਲੀ-ਹੌਲੀ ਇਹ ਦੋਸਤੀ ਪਿਆਰ 'ਚ ਬਦਲ ਗਈ ਅਤੇ ਦੋਨਾਂ ਦੇ ਅਫੇਅਰ ਦੀਆਂ ਖ਼ਬਰਾਂ ਮੀਡੀਆ 'ਚ ਸੁਰਖੀਆਂ ਬਣਨ ਲੱਗ ਪਈਆਂ ।

https://www.instagram.com/p/B3uc2zkhOuw/

ਰਾਜ ਦੀ ਸਾਬਕਾ ਪਤਨੀ ਨੇ ਸ਼ਿਲਪਾ ਸ਼ੈੱਟੀ 'ਤੇ ਉਸਦਾ ਘਰ ਤੋੜਨ ਦੇ ਇਲਜ਼ਾਮ ਵੀ ਲਗਾਏ ਸਨ ਅਤੇ ਜਨਤਕ ਤੌਰ 'ਤੇ ਇਹ ਕਿਹਾ ਸੀ ਕਿ ਉਨ੍ਹਾਂ ਦੇ ਵਿਆਹ ਤੋੜਨ ਪਿੱਛੇ ਸ਼ਿਲਪਾ ਸ਼ੈੱਟੀ ਦਾ ਹੱਥ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network