ਬੇਟੇ ਵਿਆਨ ਦੇ ਬਰਥਡੇਅ ਤੇ ਮੰਮੀ ਸ਼ਿਲਪਾ ਸ਼ੈੱਟੀ ਤੇ ਪਾਪਾ ਰਾਜ ਕੁੰਦਰਾ ਨੇ ਪਿਆਰੀ ਜਿਹੀ ਵੀਡੀਓ ਸਾਂਝੀ ਕਰਕੇ ਕੀਤਾ ਵਿਸ਼

written by Lajwinder kaur | May 21, 2021

ਬਾਲੀਵੁੱਡ ਦੀ ਖ਼ੂਬਸੂਰਤ ਤੇ ਸੁਪਰ ਫਿੱਟ ਐਕਟਰੈੱਸ ਸ਼ਿਲਪਾ ਸ਼ੈੱਟੀ ਤੇ ਮਸ਼ਹੂਰ ਬਿਜਨੈਸਮੈਨ ਰਾਜ ਕੁੰਦਰਾ ਦੇ ਬੇਟੇ ਵਿਆਨ ਦਾ ਅੱਜ ਬਰਥਡੇਅ ਹੈ। ਮੰਮੀ ਸ਼ਿਲਪਾ ਤੇ ਪਾਪਾ ਰਾਜ ਨੇ ਆਪਣੇ ਬੇਟੇ ਵਿਆਨ ਦੇ 9ਵੇਂ ਬਰਥਡੇਅ ਉੱਤੇ ਪਿਆਰੀ ਜਿਹੀ ਵੀਡੀਓ ਪੋਸਟ ਕਰਕੇ ਵਿਸ਼ ਕੀਤਾ ਹੈ।

raj kundra wished his son viaan happy birthday Image Source: instagram
  ਹੋਰ ਪੜ੍ਹੋ : ਇਸ ਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਜ਼ਬਰਦਸਤ ਐਕਸ਼ਨ ਦੇ ਨਾਲ ਭਰੀ ‘Spider-Man 3’ ਦੇਖੋ ਪੰਜਾਬੀ ਭਾਸ਼ਾ ‘ਚ ਸਿਰਫ ਪੀਟੀਸੀ ਪੰਜਾਬੀ ਚੈਨਲ ‘ਤੇ
shilpa shetty wished her son happy birthday Image Source: instagram
ਰਾਜ ਕੁੰਦਰਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਇਹ ਵੀਡੀਓ ਸਭ ਕੁਝ ਕਹੇਗੀ 🧿😇 ਹੈਪੀ ਬਰਥਡੇਅ ਮੇਰੇ ਪੁੱਤਰ ਮੇਰੇ ਰੋਕਸਟਾਰ ਮੇਰੀ ਹਾਰਟਬੀਟ 😇 #happybirthday #ViaanRajKundr’ । ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਵਿਆਨ ਰਾਜ ਕੁੰਦਰਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।
shilpa shetty kundra Image Source: instagram
ਉੱਧਰ ਸ਼ਿਲਪਾ ਸ਼ੈੱਟੀ ਨੇ ਵੀ ਲੰਬੀ ਚੌੜੀ ਕੈਪਸ਼ਨ ਦੇ ਨਾਲ ਵਿਆਨ ਦੇ ਚੌਥੇ ਬਰਥਡੇਅ ਦੀ ਵੀਡੀਓ ਪੋਸਟ ਕੀਤੀ ਹੈ। ਜਿਸ 'ਚ ਵਿਆਨ ਆਪਣੇ ਬਰਥਡੇਅ ਤੇ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕਾਂ ਨੂੰ ਵੀਡੀਓ ਖੂਬ ਪਸੰਦ ਆ ਰਹੀ ਹੈ ਕੁਝ ਹੀ ਸਮੇਂ 'ਚ ਲੱਖਾਂ ਦੀ ਗਿਣਤੀ ਚ ਵਿਊਜ਼ ਆ ਚੁੱਕੇ ਨੇ।
shilpa shetty kundra shared with her family Image Source: instagram
ਸ਼ਿਲਪਾ ਸ਼ੈੱਟੀ ਅਕਸਰ ਹੀ ਆਪਣੇ ਬੇਟੇ ਵਿਆਨ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਵਿਆਨ ਆਪਣੀ ਮੰਮੀ ਦੇ ਲਈ ਅਕਸਰ ਬੈਕਿੰਗ ਕਰਦੇ ਹੋਏ ਨਜ਼ਰ ਆਉਂਦਾ ਰਹਿੰਦਾ ਹੈ। ਦੱਸ ਦਈਏ ਸ਼ਿਲਪਾ ਸ਼ੈੱਟੀ ਤੇ ਰਾਜ ਕੁਦੰਰਾ ਪਿਛਲੇ ਸਾਲ ਸੈਰੋਗੇਸੀ ਜ਼ਰੀਏ ਦੂਜੀ ਵਾਰ ਮਾਪੇ ਬਣੇ ਨੇ। ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਸਮਿਸ਼ਾ ਰਾਜ ਕੁਦੰਰਾ ਰੱਖਿਆ ਹੈ।
 
View this post on Instagram
 

A post shared by Raj Kundra (@rajkundra9)

 

0 Comments
0

You may also like