
ਸ਼ਿਲਪਾ ਸ਼ੈੱਟੀ (Shilpa Shetty) ਨੇ ਬੀਤੇ ਦਿਨ ਜਨਮ ਦਿਨ (Birthday Celebration) ਮਨਾਇਆ । ਉਸ ਨੇ ਪਤੀ ਦੇ ਨਾਲ ਕੇਕ ਕੱਟ ਕੇ ਇਸ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ।ਇਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਸ਼ਿਲਪਾ ਸ਼ੈੱਟੀ ਪਤੀ ਦੇ ਨਾਲ ਕੇਕ ਕੱਟਦੀ ਹੋਈ ਦਿਖਾਈ ਦਿੰਦੀ ਹੈ । ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ।

ਹੋਰ ਪੜ੍ਹੋ : ਕੀ ਤੁਹਾਨੂੰ ਪਤਾ ਹੈ? 16 ਸਾਲ ਦੀ ਉਮਰ ‘ਚ ਸ਼ਿਲਪਾ ਸ਼ੈੱਟੀ ਨੇ ਇਸ਼ਤਿਹਾਰ ‘ਚ ਕੀਤਾ ਸੀ ਕੰਮ
ਸੋਸ਼ਲ ਮੀਡੀਆ ‘ਤੇ ਵੀ ਇਹ ਵੀਡੀਓ ਤੇਜੀ ਦੇ ਨਾਲ ਵਾਇਰਲ ਹੋ ਰਿਹਾ ਹੈ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਹ ਏਨੀਂ ਦਿਨੀਂ ਕਈ ਰਿਆਲਟੀ ਸ਼ੋਅਜ ‘ਚ ਵੀ ਨਜਰ ਆ ਚੁੱਕੀ ਹੈ ।
![Workout loves Shilpa Shetty, she can't avoid [Watch Video]](https://wp.ptcpunjabi.co.in/wp-content/uploads/2022/05/Workout-loves-Shilpa-Shetty-she-cant-avoid-Watch-Video-1.jpg)
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਇੱਕ ਹੋਰ ਨਵਾਂ ਕੇਸ ਹੋਇਆ ਦਰਜ
ਸ਼ਿਲਪਾ ਸ਼ੈੱਟੀ ਨੇ ਕਰੀਅਰ ਦੀ ਸ਼ੁਰੂਆਤ ਮਹਿਜ ੧੬ ਸਾਲ ਦੀ ਉਮਰ ‘ਚ ਕਰ ਦਿੱਤੀ ਸੀ । ਸਭ ਤੋਂ ਪਹਿਲਾਂ ਉਹ ਲਿਮਕਾ ਦੀ ਐਡ ‘ਚ ਨਜਰ ਆਈ ਸੀ । ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਦੇ ਨਾਲ ਵਿਆਹ ਕਰਵਾਇਆ ਹੈ ।ਸ਼ਿਲਪਾ ਸ਼ੈੱਟੀ ਦੇ ਦੋ ਬੱਚੇ ਹਨ ਬੇਟਾ ਰਿਆਨ ਕੁੰਦਰਾ ਅਤੇ ਧੀ ਸਮੀਸ਼ਾ । ਜਿਨ੍ਹਾਂ ਦੇ ਵੀਡੀਓ ਵੀ ਅਕਸਰ ਅਦਾਕਾਰਾ ਸ਼ੇਅਰ ਕਰਦੀ ਰਹਿੰਦੀ ਹੈ ।
ਸ਼ਿਲਪਾ ਸ਼ੈੱਟੀ ਨੇ ਕੁਝ ਸਾਲ ਪਹਿਲਾਂ ਰਾਜ ਕੁੰਦਰਾ ਦੇ ਨਾਲ ਵਿਆਹ ਕਰਵਾਇਆ ਸੀ । ਰਾਜ ਕੁੰਦਰਾ ਇੱਕ ਬਿਜਨੇਸਮੈਨ ਹਨ ਅਤੇ ਕੁਝ ਮਹੀਨੇ ਪਹਿਲਾਂ ਹੀ ਉਹ ਅਸ਼ਲੀਲ ਫ਼ਿਲਮਾਂ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਸਨ । ਜਿਸ ਤੋਂ ਬਾਅਦ ਅਦਾਕਾਰਾ ਕਾਫੀ ਪ੍ਰੇਸ਼ਾਨੀ ਝੱਲ ਰਹੀ ਸੀ । ਪਰ ਕੁਝ ਮਹੀਨੇ ਬਾਅਦ ਰਾਜ ਕੁੰਦਰਾ ਨੂੰ ਰਿਹਾਅ ਕਰ ਦਿੱਤਾ ਗਿਆ ਸੀ ।
View this post on Instagram