ਸ਼ਿਲਪਾ ਸ਼ੈੱਟੀ ਨੇ ਵਿਆਨ ਤੇ ਧੀ ਸਮਿਸ਼ਾ ਦੀ ਪਹਿਲੀ ਰੱਖੜੀ ਦੇ ਤਿਉਹਾਰ ਨੂੰ ਕੁਝ ਇਸ ਤਰ੍ਹਾਂ ਬਣਾਇਆ ਖ਼ਾਸ, ਸ਼ੇਅਰ ਕੀਤੀ ਕਿਊਟ ਜਿਹੀ ਤਸਵੀਰ

Written by  Lajwinder kaur   |  August 03rd 2020 02:27 PM  |  Updated: August 03rd 2020 02:30 PM

ਸ਼ਿਲਪਾ ਸ਼ੈੱਟੀ ਨੇ ਵਿਆਨ ਤੇ ਧੀ ਸਮਿਸ਼ਾ ਦੀ ਪਹਿਲੀ ਰੱਖੜੀ ਦੇ ਤਿਉਹਾਰ ਨੂੰ ਕੁਝ ਇਸ ਤਰ੍ਹਾਂ ਬਣਾਇਆ ਖ਼ਾਸ, ਸ਼ੇਅਰ ਕੀਤੀ ਕਿਊਟ ਜਿਹੀ ਤਸਵੀਰ

ਬਾਲੀਵੁੱਡ ਦੀ ਫਿੱਟ ਤੇ ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਅੱਜ ਉਨ੍ਹਾਂ ਦੀ ਧੀ ਸਮਿਸ਼ਾ ਸ਼ੈੱਟੀ ਕੁੰਦਰਾ ਦਾ ਜਨਮ ਤੋਂ ਬਾਅਦ ਇਹ ਪਹਿਲਾ ਰੱਖੜੀ ਦਾ ਤਿਉਹਾਰ ਹੈ । 

 

ਇਸ ਤਿਉਹਾਰ ਨੂੰ ਸ਼ਿਲਪਾ ਸ਼ੈੱਟੀ ਨੇ ਬਹੁਤ ਹੀ ਖ਼ਾਸ ਬਣਾਇਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਆਰੀ ਜਿਹੀ ਲੰਬੀ ਚੌੜੀ ਪੋਸਟ ਪਾਉਂਦੇ ਹੋਏ ਵਿਆਨ ਤੇ ਸਮਿਸ਼ਾ ਦੇ ਹੱਥਾਂ ਨੂੰ ਸ਼ੋਅ ਕਰਦੀ ਇੱਕ ਕਿਊਟ ਜਿਹੀ ਫੋਟੋ ਨੂੰ ਸਾਂਝਾ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਅੱਜ ਇਹ ਮੌਕਾ ਸਾਡੇ ਸਾਰਿਆਂ ਦੇ ਲਈ ਬਹੁਤ ਹੀ ਸਪੈਸ਼ਲ ਹੈ ..ਵਿਆਨ, ਰਾਜ ਤੇ ਸਮੀਸ਼ਾ ਆਪਣਾ ਪਹਿਲਾ ਰਕਸ਼ਾ ਬੰਧਨ ਦਾ ਤਿਉਹਾਰ ਸੈਲੀਬ੍ਰੇਟ ਕਰ ਰਹੇ ਨੇ ।

ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ‘ਰਾਜ ਤੇ ਵਿਆਨ ਹਮੇਸ਼ਾ ਇਹੀ ਪ੍ਰਾਥਨਾ ਕਰਦੇ ਸਨ ਕਿ ਉਨ੍ਹਾਂ ਦੇ ਘਰ ਛੋਟੀ ਤੇ ਪਿਆਰੀ ਜਿਹੀ ਭੈਣ ਆਵੇ । ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਬਹੁਤ ਕੁਝ ਲਿਖਦੇ ਹੋਏ ਆਪਣੇ ਇੰਸਟਾਗ੍ਰਾਮ ਫੈਮਿਲੀ ਨੂੰ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਨੇ । ਇਸ ਪੋਸਟ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਕੁਝ ਹੀ ਮਿੰਟਾਂ ‘ਚ ਇਸ ਤਸਵੀਰ ਉੱਤੇ ਲੱਖਾਂ ਹੀ ਲਾਈਕਸ ਆ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network