ਸ਼ਿਲਪਾ ਸ਼ੈੱਟੀ ਨੇ ਪਤੀ ਰਾਜ ਕੁੰਦਰਾ ਨਾਲ ਮਨਾਇਆ ਵੈਲੇਨਟਾਈਨ ਡੇਅ, ਇੱਕ ਦੂਜੇ ਦਾ ਹੱਥ ਫੜ ਕੇ ਰੋਮਾਂਟਿਕ ਸੈਰ ਕਰਦੇ ਆਏ ਨਜ਼ਰ, ਦੇਖੋ ਵੀਡੀਓ

written by Lajwinder kaur | February 14, 2022

ਸ਼ਿਲਪਾ ਸ਼ੈੱਟੀ ਦਾ ਸੁਰਖੀਆਂ 'ਚ ਆਉਣਾ ਕੋਈ ਨਵੀਂ ਗੱਲ ਨਹੀਂ ਹੈ। ਅਦਾਕਾਰਾ ਦੀ ਹਰ ਹਰਕਤ 'ਤੇ ਫੈਨਜ਼ ਦੀ ਨਜ਼ਰ ਰਹਿੰਦੀ ਹੈ। ਉਹ ਕੀ ਖਾਂਦੀ ਹੈ, ਕੀ ਕਰਦੀ ਹੈ, ਕਿੱਥੇ ਜਾਂਦੀ ਹੈ, ਪ੍ਰਸ਼ੰਸਕ ਸਭ ਕੁਝ ਜਾਣਨ ਲਈ ਬੇਤਾਬ ਰਹਿੰਦੇ ਹਨ। ਅਜਿਹੇ 'ਚ ਉਨ੍ਹਾਂ ਦੇ ਵੈਲੇਨਟਾਈਨ ਡੇਅ ਪਲਾਨ ਨੂੰ ਲੈ ਕੇ ਲੋਕਾਂ ਦੇ ਦਿਮਾਗ 'ਚ ਕਈ ਸਵਾਲ ਸਨ, ਜਿਨ੍ਹਾਂ ਦਾ ਜਵਾਬ ਉਨ੍ਹਾਂ ਨੇ ਬਹੁਤ ਹੀ ਖੂਬਸੂਰਤੀ ਨਾਲ ਦਿੱਤਾ ਹੈ। ਉਨ੍ਹਾਂ ਨੇ ਆਪਣੇ ਪਤੀ ਰਾਜ ਕੁੰਦਰਾ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਪੋਸਟ ਕੀਤਾ ਹੈ।

ਹੋਰ ਪੜ੍ਹੋ : ਪੁਖਰਾਜ ਭੱਲਾ ਨੇ ਦੀਸ਼ੂ ਸਿੱਧੂ ਨੂੰ ਸੌਂਪੀਆਂ ਘਰ ਦੀਆਂ ‘ਚਾਬੀਆਂ’, ਵੇਖੋ ਵੀਡੀਓ

ਅੱਜ 14 ਫਰਵਰੀ ਨੂੰ ਦੁਨੀਆ ਭਰ ਦੇ ਲੋਕ ਵੈਲੇਨਟਾਈਨ ਡੇਅ ਮਨਾ ਰਹੇ ਹਨ। ਬੀ-ਟਾਊਨ 'ਚ ਵੀ ਕਈ ਜੋੜਿਆਂ ਨੇ ਪਿਆਰ ਦੇ ਇਸ ਦਿਨ ਨੂੰ ਆਪੋ ਆਪਣੇ ਪਾਰਟਨਰ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ 'ਤੇ ਪਿਆਰ ਦਾ ਇਜ਼ਹਾਰ ਵੀ ਕੀਤਾ। ਜਿਸ ਕਰਕੇ ਸ਼ਿਲਪਾ ਸ਼ੈੱਟੀ ਨੇ ਵੀ ਆਪਣੇ ਪਤੀ ਦੇ ਨਾਲ ਇੱਕ ਰੋਮਾਂਟਿਕ ਅੰਦਾਜ਼ ਵਾਲਾ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਚ ਰਾਜ ਦਾ ਚਿਹਰਾ ਨਹੀਂ ਨਜ਼ਰ ਆ ਰਿਹਾ ਹੈ।

Shilpa Shetty ,,

ਹੋਰ ਪੜ੍ਹੋ : ਵੈਲੇਨਟਾਈਨ ਡੇਅ 'ਤੇ ਮਰਹੂਮ ਪਤੀ ਰਾਜ ਕੌਸ਼ਲ ਲਈ ਰੋਇਆ ਮੰਦਿਰਾ ਬੇਦੀ ਦਾ ਦਿਲ, ਕਿਹਾ- ‘ਅੱਜ ਹੁੰਦੀ ਸਾਡੇ ਵਿਆਹ ਦੀ 23ਵੀਂ ਵਰ੍ਹੇਗੰਢ’

ਅਦਾਕਾਰਾ ਨੇ ਕੁਝ ਸਮੇਂ ਪਹਿਲਾਂ ਹੀ ਇੱਕ ਵੀਡੀਓ ਪੋਸਟ ਕੀਤਾ ਹੈ। ਜਿਸ ਵਿੱਚ ਉਹ ਲਾਲ ਰੰਗ ਦੀ ਸਟਾਈਲਿਸ਼ ਡਰੈੱਸ ਪਾਈ ਹੋਈ ਹੈ। ਜਦੋਂ ਕਿ ਰਾਜ ਕੁੰਦਰਾ ਨੇ ਸਫੈਦ ਕਮੀਜ਼ ਅਤੇ ਕਾਲੀ ਪੈਂਟ ਪਾਈ ਹੋਈ ਹੈ। ਵੀਡੀਓ 'ਚ ਦੋਵੇਂ ਇੱਕ-ਦੂਜੇ ਦਾ ਹੱਥ ਫੜੇ ਚੱਲਦੇ ਹੋਏ ਨਜ਼ਰ ਆ ਰਹੇ ਨੇ। ਦੋਵਾਂ ਨੇ ਕਮੈਰੇ ਵੱਲ ਪਿੱਠ ਕਰਕੇ ਚੱਲਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਨੂੰ ਅੰਗਰੇਜ਼ੀ ਗੀਤ 'ਨੇਵਰ ਇਨਫ' ਦੇ ਨਾਲ ਅਪਲੋਡ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਕੈਪਸ਼ਨ 'ਚ ਲਿਖਿਆ, 'ਮੇਰਾ ਵੈਲੇਨਟਾਈਨ.. ਹਰ ਰੋਜ਼... ਪਿਆਰ ਅਤੇ ਵਿਸ਼ਵਾਸ ਸਾਨੂੰ ਇੱਕ-ਦੂਜੇ ਨਾਲ ਅੱਗੇ ਵਧਾਉਂਦੇ ਰਹਿੰਦੇ ਹਨ।' ਹਾਲਾਂਕਿ ਇਹ ਜੋੜੀ ਕਈ ਸਾਲਾਂ ਤੋਂ ਹਰ ਮੌਕੇ 'ਤੇ ਇਕ-ਦੂਜੇ ਨਾਲ ਨਜ਼ਰ ਆ ਰਹੀ ਹੈ ਪਰ ਪਿਛਲੇ ਸਾਲ ਜੁਲਾਈ 'ਚ ਅਸ਼ਲੀਲ ਫਿਲਮ ਦੇ ਮਾਮਲੇ ਤੋਂ ਬਾਅਦ ਸ਼ਿਲਪਾ ਅਤੇ ਰਾਜ ਇੱਕ-ਦੂਜੇ ਦੇ ਨਾਲ ਇਕੱਠੇ ਨਜ਼ਰ ਆਉਣ ਤੋਂ ਪਰਹੇਜ਼ ਕਰਦੇ ਨਜ਼ਰ ਆ ਰਹੇ ਹਨ। ਕਈ ਮੌਕਿਆਂ 'ਤੇ ਸ਼ਿਲਪਾ ਇਕੱਲੀ ਨਜ਼ਰ ਆਈ, ਚਾਹੇ ਉਹ ਗਣਪਤੀ ਪੂਜਾ ਹੋਵੇ ਜਾਂ ਦੀਵਾਲੀ। ਰਾਜ ਕੁੰਦਰਾ ਨੇ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾਈ ਹੋਈ ਹੈ।

You may also like