ਸ਼ਿਲਪਾ ਸ਼ੈੱਟੀ ਦਾ ਨਵਾਂ ਵੀਡੀਓ ਹੋਇਆ ਵਾਇਰਲ, ਹਸੀਨ ਵਾਦੀਆਂ ‘ਚ ਝੂਮਦੀ ਆਈ ਨਜ਼ਰ

written by Lajwinder kaur | October 11, 2020 10:54am

ਸ਼ਿਲਪਾ ਸ਼ੈੱਟੀ ਇਨ੍ਹਾਂ ਦਿਨੀਂ ਮਨਾਲੀ ‘ਚ ਆਪਣੀ ਨਵੀਂ ਫ਼ਿਲਮ ‘ਹੰਗਾਮਾ-2’ ਦੀ ਸ਼ੂਟਿੰਗ ਚ ਬਿਜ਼ੀ ਚੱਲ ਰਹੀ ਹੈ । ਚਰਚਿਤ ਫ਼ਿਲਮ ਨਿਰਦੇਸ਼ਕ ਪ੍ਰਿਯਦਰਸ਼ਨ ਦੀ ਫ਼ਿਲਮ ‘ਹੰਗਾਮਾ’ ਦਾ ਇਹ ਸੀਕਵੇਲ ਹੈ । ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ । ਜੋ ਕਿ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ

shilpa shetty at manaliਹੋਰ ਪੜ੍ਹੋ :ਰੇਸ਼ਮ ਸਿੰਘ ਅਨਮੋਲ ਬਣਿਆ ਸ਼ਰਾਰਤੀ ਸਕੂਲ ਨਾ ਜਾਣਾ ਵਾਲਾ ਜਵਾਕ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ  

ਇਸ ਵੀਡੀਓ ‘ਚ ਉਹ ਸਲ੍ਹੋ ਮੋਸ਼ਨ ‘ਚ ਨੱਚਦੀ ਹੋਈ ਨੇਚਰ ਦਾ ਲੁਤਫ਼ ਲੈਂਦੀ ਹੋਈ ਦਿਖਾਈ ਦੇ ਰਹੀ ਹੈ । ਜਿਸ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਕੁਦਰਤ ਦੇ ਨਾਲ ਬਹੁਤ ਪਿਆਰ ਹੈ । ਇਸ ਵੀਡੀਓ ਉੱਤੇ ਤਿੰਨ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਹਨ ।

shilpa shetty doing yoga

ਦੱਸ ਦਈਏ ਉਹ ਬਹੁਤ ਜਲਦ ‘ਹੰਗਾਮਾ 2’ ਤੇ ‘ਨਿਕੰਮਾ’ ਫ਼ਿਲਮਾਂ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੀ ਹੈ । 'ਹੰਗਾਮਾ 2' ਦਾ ਫਰਸਟ ਲੁੱਕ ਪੋਸਟ ਰਿਲੀਜ਼ ਹੋ ਚੁੱਕਿਆ ਹੈ । ਫ਼ਿਲਮਾਂ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ ।

shilpa with hangam 2 star cast

 

View this post on Instagram

 

Twirling into the weekend like... 10.10.2020 #manalidiaries #hungama #hungama2 #shootlife

A post shared by Shilpa Shetty Kundra (@theshilpashetty) on

You may also like