ਸ਼ਿਲਪਾ ਸ਼ੈੱਟੀ ਨੇ ਧੀ ਸਮਿਸ਼ਾ ਦੇ ਨਾਲ ਮਾਂ ਮਹਾਗੌਰੀ ਦੀ ਕੀਤੀ ਪੂਜਾ, ਬੇਟੀ ਦਾ ਪਿਆਰਾ ਜਿਹਾ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਦਿੱਤੀ ਅਸ਼ਟਮੀ ਦੀ ਵਧਾਈ

written by Lajwinder kaur | April 20, 2021 12:31pm

ਬਾਲੀਵੁੱਡ ਦੀ ਖ਼ੂਬਸੂਰਤ ਤੇ ਫਿੱਟ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਹਰ ਤਿਉਹਾਰ ਨੂੰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰਦੀ ਹੈ । ਹਰ ਤਿਉਹਾਰ ਨੂੰ ਆਪਣੇ ਪਰਿਵਾਰ ਦੇ ਨਾਲ ਮਨਾਉਂਦੀ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਅੱਜ ਚੇਤ ਨਰਾਤੇ ਦੇ ਅੱਠਵੇਂ ਦਿਨ ਹੈ ਤੇ ਦੇਸ਼ਵਾਸੀ ਅਸ਼ਟਮੀ ਮਨਾ ਰਹੇ ਨੇ ਤੇ 'ਮਾਂ ਮਹਾਗੌਰੀ' ਦੀ ਪੂਜਾ ਕਰ ਰਹੇ ਨੇ।

inside image of shilpa shetty wished happy ashtami to fans Image Source: instagram

ਹੋਰ ਪੜ੍ਹੋ : ਨੀਰੂ ਬਾਜਵਾ ਨੇ ਹਾਈ ਹੀਲ ਪਾ ਕੇ ਪਾਇਆ ਸ਼ਾਨਦਾਰ ਭੰਗੜਾ ਤੇ ਲੋਕਾਂ ਨੂੰ ਇਸ ਮੁਸ਼ਕਿਲ ਸਮੇਂ ‘ਚ ਹੌਸਲਾ ਰੱਖਣ ਦਾ ਦਿੱਤਾ ਸੁਨੇਹਾ, ਦੇਖੋ ਵੀਡੀਓ

shilpa shetty with family pic Image Source: instagram

ਐਕਟਰੈੱਸ ਨੇ ਆਪਣੀ ਇੱਕ ਸਾਲ ਦੀ ਬੇਟੀ ਸਮਿਸ਼ਾ ਦੇ ਨਾਲ ਪੂਜਾ ਕੀਤੀ । ਉਨ੍ਹਾਂ ਨੇ ਸਮਿਸ਼ਾ ਦਾ ਇਕ ਕਿਊਟ ਜਿਹਾ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ- ‘ਹੈਪੀ ਅਸ਼ਟਮੀ ਮੇਰੇ ਪ੍ਰਸ਼ੰਸਕਾਂ ਨੂੰ, from our MahaGauri to u all ❤️🧿🙌🏼 Sending you all love, light and positivity’ । ਵੀਡੀਓ ‘ਚ ਸਮਿਸ਼ਾ ਦੇ ਕਿਊਟ ਜਿਹਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪਰ ਵੀਡੀਓ ‘ਚ ਸ਼ਿਲਪਾ ਸ਼ੈੱਟੀ ਨੇ ਆਪਣੀ ਧੀ ਦਾ ਚਿਹਰਾ ਨਹੀਂ ਦਿਖਾਇਆ। ਪਰ ਦਰਸ਼ਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ । ਪ੍ਰਸ਼ੰਸਕ ਵੀ ਕਮੈਂਟ ਕਰਕੇ ਅਸ਼ਟਮੀ ਦੀ ਵਧਾਈ ਦੇ ਰਹੇ ਨੇ।

inside image of shilpa shetty instagram post

ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੀ ਹੈ। ਉਹ ‘ਹੰਗਾਮਾ 2’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ।

Image Source: instagram


 

 

You may also like