ਸ਼ਿਲਪਾ ਸ਼ੈੱਟੀ ਕਈ ਦਿਨਾਂ ਬਾਅਦ ਆਊਟਿੰਗ ਲਈ ਨਿਕਲੀ ਘਰੋਂ ਬਾਹਰ, ਸਿਨੇਮਾ ‘ਚ ਫ਼ਿਲਮ ਦੇਖਣ ਲਈ ਪਹੁੰਚੀ, ਵੀਡੀਓ ਹੋ ਰਿਹਾ ਵਾਇਰਲ

written by Shaminder | November 13, 2021 03:53pm

ਸ਼ਿਲਪਾ ਸ਼ੈੱਟੀ (Shilpa Shetty) ਪਿਛਲੇ ਕੁਝ ਮਹੀਨਿਆਂ ਤੋਂ ਪ੍ਰੇਸ਼ਾਨ ਚੱਲ ਰਹੀ ਸੀ । ਕਿਉਂਕਿ ਰਾਜ ਕੁੰਦਰਾ (Raj Kundra ) ਅਸ਼ਲੀਲ ਵੀਡੀਓ ਬਨਾਉਣ ਅਤੇ ਉਨ੍ਹਾਂ ਦੇ ਪ੍ਰਸਾਰਣ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਸਨ । ਪਰ ਹੁਣ ਰਾਜ ਕੁੰਦਰਾ ਜੇਲ੍ਹ ਤੋਂ ਬਾਹਰ ਆ ਗਏ ਹਨ । ਜਿਸ ਤੋਂ ਬਾਅਦ ਅਦਾਕਾਰਾ ਬੀਤੇ ਦਿਨੀਂ ਮਾਂ ਦੇ ਦਰਬਾਰ ‘ਚ ਹਿਮਾਚਲ ਪ੍ਰਦੇਸ਼ ‘ਚ ਵੀ ਪਹੁੰਚੀ ਸੀ । ਹੌਲੀ ਹੌਲੀ ਅਦਾਕਾਰਾ ਦੀ ਜ਼ਿੰਦਗੀ ਮੁੜ ਤੋਂ ਪਟਰੀ ‘ਤੇ ਆ ਰਹੀ ਹੈ ।

Raj Kundra and Shilpa Shetty pp-min image From instagram

ਹੋਰ ਪੜ੍ਹੋ : ਕੰਗਨਾ ਰਣੌਤ ਨੇ ਕਿਹਾ ਉਹ ਆਪਣਾ ਪਦਮ ਸ਼੍ਰੀ ਵਾਪਿਸ ਕਰੇਗੀ ਜੇਕਰ ਕੋਈ ….!

ਬੀਤੇ ਦਿਨ ਅਦਾਕਾਰਾ ਆਪਣੀ ਮਾਂ ਅਤੇ ਬੇਟੇ ਵਿਆਨ ਦੇ ਨਾਲ ਫ਼ਿਲਮ ਵੇਖਣ ਦੇ ਲਈ ਪਹੁੰਚੀ । ਇਸ ਦੌਰਾਨ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।

actress shilpa shetty

ਇਨ੍ਹਾਂ ਤਸਵੀਰਾਂ ‘ਚ ਤੁਸੀਂ ਅਦਾਕਾਰਾ ਨੂੰ ਸਿਨੇਮਾ ਘਰ ਤੋਂ ਬਾਹਰ ਨਿਕਲਦੇ ਵੇਖ ਸਕਦੇ ਹੋ । ਸ਼ਿਲਪਾ ਸ਼ੈਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਰਾਜ ਕੁੰਦਰਾ ਦੇ ਨਾਲ ਵਿਆਹ ਤੋਂ ਬਾਅਦ ਹਾਲਾਂਕਿ ਕੁਝ ਸਮੇਂ ਤੱਕ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਉਹ ਮੁੜ ਤੋਂ ਫ਼ਿਲਮਾਂ ‘ਚ ਸਰਗਰਮ ਹੋ ਗਈ ਹੈ । ਇਸ ਤੋਂ ਇਲਾਵਾ ਉਹ ਰਿਆਲਟੀ ਸ਼ੋਅਜ਼ ‘ਚ ਵੀ ਨਜ਼ਰ ਆ ਚੁੱਕੀ ਹੈ । ਹਾਲ ਹੀ ‘ਚ ਉਨ੍ਹਾਂ ਦੀ ਪਰੇਸ਼ ਰਾਵਲ ਦੇ ਨਾਲ ਫ਼ਿਲਮ ਆਈ ਹੈ । ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by Viral Bhayani (@viralbhayani)

You may also like