ਸ਼ਿਲਪਾ ਸ਼ੈੱਟੀ ਨੇ ਪੰਜਾਬੀ ਗੀਤ ‘ਬਿਜਲੀ ਬਿਜਲੀ’ ਉੱਤੇ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਦੇਖੋ ਵੀਡੀਓ

Written by  Lajwinder kaur   |  November 21st 2021 10:55 AM  |  Updated: November 21st 2021 10:19 AM

ਸ਼ਿਲਪਾ ਸ਼ੈੱਟੀ ਨੇ ਪੰਜਾਬੀ ਗੀਤ ‘ਬਿਜਲੀ ਬਿਜਲੀ’ ਉੱਤੇ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਦੇਖੋ ਵੀਡੀਓ

ਬਾਲੀਵੁੱਡ ਦੀ ਖ਼ੂਬਸੂਰਤ ਅਤੇ ਸੁਪਰਹਿੱਟ ਅਦਾਕਾਰਾ ਸ਼ਿਲਪਾ ਸ਼ੈੱਟੀ Shilpa Shetty ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ ਰਹਿੰਦੀ ਹੈ। ਉਹ ਅਕਸਰ ਹੀ ਪੰਜਾਬੀ ਗੀਤਾਂ ਉੱਤੇ ਆਪਣੀ ਵੀਡੀਓਜ਼ ਬਣਾਉਂਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਟਰੈਂਡਿੰਗ ‘ਚ ਚੱਲ ਰਹੇ ਹਾਰਡੀ ਸੰਧੂ ਦੇ ਨਵੇਂ ਗੀਤ ‘ਬਿਜਲੀ ਬਿਜਲੀ’  (Harrdy Sandhu - Bijlee Bijlee) ਉੱਤੇ ਆਪਣਾ ਦਿਲਕਸ਼ ਵੀਡੀਓ ਬਣਾਇਆ ਹੈ। ਜਿਸ ਚ ਉਹ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਜਦੋਂ ਆਪਣੇ ਕਾਮੇਡੀ ਅੰਦਾਜ਼ ‘ਚ ਗਾਏ ਬਾਲੀਵੁੱਡ ਦੇ ਗੀਤ ਤਾਂ ਰਵੀਨਾ ਟੰਡਨ ਤੱਕ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

Shilpa

Image Source: Instagramਇਹ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਉਹ ‘ਬਿਜਲੀ ਬਿਜਲੀ’ ਗੀਤ ਉੱਤੇ ਆਪਣੀ ਕਾਤਿਲ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਦਰਸ਼ਕਾਂ ਨੂੰ ਇਹ ਇੰਸਟਾ ਰੀਲ ਖੂਬ ਪਸੰਦ ਆ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ਿਲਪਾ ਸ਼ੈੱਟੀ ਦੀ ਤਾਰੀਫ ਕਰ ਰਹੇ ਨੇ। ਵੀਡੀਓ ‘ਚ ਉਨ੍ਹਾਂ ਨੇ ਡਾਰਕ ਪਿੰਕ ਰੰਗ ਦੀ ਸਟਾਈਲਿਸ਼ ਆਉਟ ਫਿੱਟ ਪਾਈ ਹੋਈ ਹੈ। ਉਨ੍ਹਾਂ ਦਾ ਗਲੈਮਰਸ ਅੰਦਾਜ਼ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਸ਼ਿਲਪਾ ਸ਼ੈੱਟੀ ਨੂੰ ਇੰਸਟਾਗ੍ਰਾਮ 'ਤੇ 23.4 ਮਿਲੀਅਨ ਲੋਕ ਫਾਲੋ ਕਰਦੇ ਹਨ। ਇਸ ਦੇ ਨਾਲ ਹੀ ਟਵਿੱਟਰ 'ਤੇ 6.2 ਮਿਲੀਅਨ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ।

ਹੋਰ ਪੜ੍ਹੋ : ਰੇਸ਼ਮ ਸਿੰਘ ਅਨਮੋਲ ਸਾਗ ਬਨਾਉਣ ‘ਚ ਆਪਣੀ ਮਾਂ ਦੀ ਮਦਦ ਕਰਦੇ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਗਾਇਕ ਦਾ ਇਹ ਦੇਸੀ ਅੰਦਾਜ਼

badsha and shilpa shetty on jugnu song Image Source: Instagram

ਹਾਲ ਹੀ ‘ਚ ਸ਼ਿਲਪਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਚ ਉਹ ਬਾਦਸ਼ਾਹ ਦੇ ਨਾਲ ਨਜ਼ਰ ਆਈ ਸੀ। ਵੀਡੀਓ ‘ਚ ਦੋਵੇਂ ਕਲਾਕਾਰ ਜੁਗਨੂੰ' ਗੀਤ 'ਤੇ ਧਮਾਕੇਦਾਰ ਡਾਂਸ ਕਰਦੇ ਹੋਏ ਨਜ਼ਰ ਆਏ ਸਨ। ਇਸ ਤੋਂ ਪਹਿਲਾ ਵੀ ਸ਼ਿਲਪਾ ਸ਼ੈੱਟੀ ਨੇ ਦਿਲਜੀਤ ਦੋਸਾਂਝ ਦੇ ਲਵਰ ਗੀਤ ਉੱਤੇ ਵੀ ਆਪਣਾ ਇੱਕ ਵੀਡੀਓ ਬਣਾਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਵਾਪਸੀ ਕੀਤੀ ਹੈ। ਉਹ ਪਿੱਛੇ ਜਿਹੇ ਹੰਗਾਮਾ-2 ਫ਼ਿਲਮ ‘ਚ ਨਜ਼ਰ ਆਈ ਸੀ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network