
ਬਾਲੀਵੁੱਡ ਦੀ ਖ਼ੂਬਸੂਰਤ ਤੇ ਸੁਪਰ ਫਿੱਟ ਅਦਾਕਾਰਾ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜ ਕਰਦੀ ਰਹਿੰਦੀ ਹੈ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ।


'
ਜੀ ਹਾਂ ਇਸ ਵੀਡੀਓ 'ਚ ਉਹ ਇੱਕ ਵਾਰ ਫਿਰ ਤੋਂ ਆਪਣੀ 27 ਸਾਲ ਪਹਿਲਾਂ ਆਈ ਫ਼ਿਲਮ 'ਮੈਂ ਖਿਲਾੜੀ ਤੂ ਅਨਾੜੀ' ਦੇ ਸੁਪਰ ਹਿੱਟ ਗੀਤ ਉੱਤੇ ਥਿਰਕਦੀ ਨਜ਼ਰ ਆਈ। ਜੀ ਹਾਂ ਉਹ 'ਚੁਰਾ ਕੇ ਦਿਲ ਮੇਰਾ' ਉੱਤੇ ਥਿਰਕਦੀ ਨਜ਼ਰ ਆਈ । ਇਸ ਗਾਣੇ 'ਚ ਸ਼ਿਲਪਾ ਸ਼ੈੱਟੀ ਅਤੇ ਅਕਸ਼ੈ ਕੁਮਾਰ ਦੀ ਕਮਿਸਟਰੀ ਕਾਫੀ ਪਸੰਦ ਕੀਤੀ ਗਈ ਸੀ। ਸ਼ਿਲਪਾ ਸ਼ੈੱਟੀ ਨੇ ਇਕ ਵਾਰ ਫਿਰ ਤੋਂ ਇਸ ਗਾਣੇ 'ਤੇ ਡਾਂਸ ਕਰਕੇ ਪੁਰਾਣੀਆਂ ਯਾਦਾਂ ਨੂੰ ਯਾਦ ਕਰਵਾ ਦਿੱਤਾ ਹੈ।

ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਇਹ ਡਾਂਸ ਵੀਡੀਓ ਕਾਫੀ ਪਸੰਦ ਆ ਰਿਹਾ ਹੈ। ਇਸ ਗੀਤ ਨੂੰ ਮੁੜ ਤੋਂ ‘ਹੰਗਾਮਾ-2’ ‘ਚ ਰਿਕ੍ਰਿਏਟ ਕੀਤਾ ਗਿਆ ਹੈ । ਸ਼ਿਲਪਾ ਸ਼ੈੱਟੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਗੀਤ ਉੱਤੇ ਰੀਲ ਬਨਾਉਣ ਲਈ ਕਿਹਾ ਹੈ। ‘ਹੰਗਾਮਾ 2’ ‘ਚ, ਜੋ ਕਿ 23 ਜੁਲਾਈ ਨੂੰ ਡਿਜ਼ਨੀ ਪਲਸ ਹੌਟਸਟਾਰ ‘ਤੇ ਰਿਲੀਜ਼ ਹੋਵੇਗੀ।
View this post on Instagram