ਧੀ ਸਮੀਸ਼ਾ ਨਾਲ ਗੋਲਫ ਖੇਡਦੀ ਨਜ਼ਰ ਆਈ ਸ਼ਿਲਪਾ ਸ਼ੈੱਟੀ, ਮਾਂ-ਧੀ ਦਾ ਕਿਊਟ ਵੀਡੀਓ ਆਇਆ ਸਾਹਮਣੇ

written by Lajwinder kaur | October 31, 2022 11:43am

Shilpa Shetty And Daughter Samisha's Cute Video: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਆਪਣੇ ਪਰਿਵਾਰ ਦਾ ਵੀ ਪੂਰਾ ਧਿਆਨ ਰੱਖਦੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਛੁੱਟੀਆਂ 'ਤੇ ਹੈ, ਜਿਸ ਦੀ ਇਕ ਝਲਕ ਉਸ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਦੌਰਾਨ ਹੁਣ ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਬੇਟੀ ਸਮੀਸ਼ਾ ਨਾਲ ਗੋਲਫ ਖੇਡਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਯੂਟਿਊਬ ਵੱਲੋਂ ਮਿਲਿਆ ਡਾਇਮੰਡ ਪਲੇਅ ਬਟਨ ਪਹੁੰਚਿਆ ਸਿੱਧੂ ਦੀ ਹਵੇਲੀ, ਪਿਤਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ- ‘ਦੁਨੀਆ ‘ਤੇ ਚੜ੍ਹਤ ਦੇ ਝੰਡੇ ਝੂਲਦੇ’

shilpa shetty and samisha image source: Instagram

ਸ਼ਿਲਪਾ ਨੇ ਆਪਣੀ ਧੀ ਸਮੀਸ਼ਾ ਦਾ ਇੱਕ ਨਵਾਂ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਮਾਂ ਸ਼ਿਲਪਾ ਨਾਲ ਗੋਲਫ ਖੇਡਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਪਹਿਲਾਂ ਸ਼ਿਲਪਾ ਗੇਂਦ ਸੁੱਟ ਰਹੀ ਹੈ, ਫਿਰ ਉਸ ਗੇਂਦ ਨੂੰ ਛੋਟੀ ਸਮੀਸ਼ਾ ਹੋਲ 'ਚ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ।

ਸਮੀਸ਼ਾ ਫਿਰ ਗੋਲਫ ਸਟਿੱਕ ਦੀ ਮਦਦ ਲੈਂਦੀ ਹੈ ਅਤੇ ਗੇਂਦ ਨੂੰ ਛੇਕ ਵੱਲ ਸੁੱਟਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਸਮੀਸ਼ਾ ਦਾ ਇਹ ਕਿਊਟ ਅੰਦਾਜ਼ ਖੂਬ ਪਸੰਦ ਆ ਰਿਹਾ ਹੈ।

shilpa with kids image source: Instagram

ਕੈਪਸ਼ਨ ਵਿੱਚ ਸ਼ਿਲਪਾ ਨੇ ਸਮੀਸ਼ਾ ਨੂੰ "ਜੂਨੀਅਰ ਸ਼ਿਲਪਾ ਸ਼ੈਟੀ ਕੁੰਦਰਾ" ਕਿਹਾ ਹੈ। ਉਸ ਨੇ ਲਿਖਿਆ, 'ਟੀਮ ਵਰਕ ਸੁਫਨੇ ਨੂੰ ਸਾਕਾਰ ਕਰਦਾ ਹੈ। ਸੀਨੀਅਰ SSK ਅਤੇ ਜੂਨੀਅਰ SSK ਇਸ 'ਤੇ ਕੰਮ ਕਰ ਰਹੇ ਹਨ।" ਪਿਛੋਕੜ ਵਿੱਚ ਹਿੰਦੀ ਫ਼ਿਲਮ ਚੱਕ ਦੇ ਦਾ ਟਾਈਟਲ ਟਰੈਕ ਸੁਣਨ ਨੂੰ ਮਿਲ ਰਿਹਾ ਹੈ।

shilpa shetty wished happy birthday to her husband raj kundra image source: Instagram

ਸ਼ਿਲਪਾ ਸ਼ੈੱਟੀ ਅਕਸਰ ਹੀ ਆਪਣੇ ਬੱਚਿਆਂ-ਵਿਆਨ ਅਤੇ ਸਮੀਸ਼ਾ ਦੀਆਂ ਕਿਊਟ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਭਾਈ ਦੂਜ ਮੌਕੇ ਉੱਤੇ ਵੀ ਅਦਾਕਾਰਾ ਨੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਸਮੀਸ਼ਾ ਆਪਣੇ ਭਰਾ ਦੇ ਮੱਥੇ 'ਤੇ ਤਿਲਕ ਲਗਾਉਂਦੀ ਦਿਖਾਈ ਦੇ ਰਹੀ ਸੀ। ਭੈਣ-ਭਰਾ ਦੀ ਜੋੜੀ ਬਹੁਤ ਪਿਆਰੀ ਲੱਗ ਰਹੀ ਹੈ। ਕੈਪਸ਼ਨ 'ਚ ਸ਼ਿਲਪਾ ਨੇ ਲਿਖਿਆ, ''ਭਾਈ ਭੈਣ ਕੀ ਯਾਰੀ ਹੈ ਸਭ ਤੋਂ ਵਧੀਆ ਹੈ। ਭਾਈ ਦੂਜ ਦੀਆਂ ਸਭ ਨੂੰ ਮੁਬਾਰਕਾਂ।

 

You may also like