ਲੋਹੜੀ ਦੇ ਮੌਕੇ ਸ਼ਿੱਲਪਾ ਸ਼ੈੱਟੀ ਨੇ ਸ਼ੇਅਰ ਕੀਤੀ ਭੰਗੜਾ ਪਾਉਂਦੇ ਹੋਏ ਵੀਡੀਓ, ਦਰਸ਼ਕਾਂ ਨੂੰ ਆ ਰਹੀ ਪਸੰਦ

written by Pushp Raj | January 13, 2022

ਪੋਹ ਦੇ ਮਹੀਨੇ ਵਿੱਚ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪੰਜਾਬ, ਹਰਿਆਣਾ, ਦਿੱਲੀ ਸਣੇ ਕਈ ਸੂਬਿਆਂ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਖੁਸ਼ੀਆਂ ਦੇ ਤਿਉਹਾਰ ਨੂੰ ਬਾਲੀਵੁੱਡ ਸੈਲੇਬਸ ਵੀ ਮਨਾਉਣਾ ਪਸੰਦ ਕਰਦੇ ਹਨ। ਅਜਿਹਾ ਹੀ ਵੇਖਣ ਨੂੰ ਮਿਲਿਆ ਜਦੋ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿੱਲਪਾ ਸ਼ੈੱਟੀ ਨੇਮ ਲੋਹੜੀ ਦੇ ਮੌਕੇ ਭੰਗੜਾ ਪਾਉਂਦੇ ਹੋਏ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ।


ਸ਼ਿਲਪਾ ਅਕਸਰ ਹੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ। ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਭੰਗੜਾ ਪਾਉਂਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ।


ਇਸ ਵੀਡੀਓ ਦੇ ਨਾਲ ਸ਼ਿਲਪਾ ਨੇ ਕੈਪਸ਼ਨ ਦਿੱਤਾ ਹੈ, " ਭੰਗੜਾ ਤਾਂ ਸਜਦਾ ਹੈ ਜਦੋਂ ਤੁਸੀਂ ਆਪਣਾ ਮਨਪਸੰਦ ਬਾਲੀਵੁੱਡ ਗੀਤ ਜਾਂ ਪੰਜਾਬੀ ਗੀਤ ਟਰੈਕ ਚੁਣਦੇ ਹੋ ਅਤੇ ਖੁਸ਼ ਹੋ ਜਾਂਦੇ ਹੋ 💃🏻। ਲੋਹੜੀ ਦੀ ਲੱਖ ਲੱਖ ਵਧਾਈਆਂ... ਲੋਹੜੀ ਮੁਬਾਰਕ... ਹਣ ਥੋੜਾ ਲੱਕ ਨੂੰ ਹਿਲਾਓ😅💪 Happyyyyyy Lohri।"

 


ਸ਼ਿਲਪਾ ਇਸ ਵੀਡੀਓ ਦੇ ਵਿੱਚ ਇੱਕ ਗੁਲਾਬੀ ਰੰਗ ਦੇ ਜਿਮ ਆਊਟਫਿਟ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਵਿੱਚ ਉਹ ਢੋਲ ਦੀ ਥਾਪ 'ਤੇ ਭੰਗੜਾ ਪਾਉਂਦੀ ਹੋਈ ਵਿਖਾਈ ਦੇ ਰਹੀ ਹੈ। ਸ਼ਿਲਪਾ ਨੇ ਆਪਣੇ ਫੈਨਜ਼ ਨੂੰ ਇੰਸਟਾ ਸਟੋਰੀ 'ਤੇ ਵੀ ਲੋਹੜੀ ਦੀ ਵਧਾਈ ਦਿੱਤੀ ਹੈ।

 

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਧੀ ਨੂੰ ਸਿਖਾਇਆ ਗਾਇਤਰੀ ਮੰਤਰ ਤੇ ਸਮੀਸ਼ਾ ਨੇ ਤੋਤਲੀ ਆਵਾਜ਼ ਕੀਤਾ ਜਾਪ, ਵੇਖੋ ਵੀਡੀਓ
ਇਸ ਵੀਡੀਓ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ। ਫੈਨਜ਼ ਸ਼ਿਲਪਾ ਦੀ ਫਿਟਨੈਸ ਤੇ ਉਨ੍ਹਾਂ ਦੇ ਭੰਗੜੇ ਦੇ ਅੰਦਾਜ਼ ਨੂੰ ਵੇਖ ਕੇ ਬਹੁਤ ਪਸੰਦ ਆ ਰਿਹਾ ਹੈ। ਸ਼ਿਲਪਾ ਦੇ ਫੈਨਜ਼ ਉਨ੍ਹਾਂ ਦੀ ਇਸ ਵੀਡੀਓ 'ਤੇ ਵੱਖ-ਵੱਖ ਕਮੈਂਟ ਕਰਕੇ ਆਪੋ ਆਪਣੀ ਪਤ੍ਰੀਕੀਰਿਆ ਦੇ ਰਹੈ ਹਨ। ਇੱਕ ਯੂਜ਼ਰ ਨੇ ਸ਼ਿਲਪਾ ਦੇ ਲਈ ਲਿਖਿਆ, ਫਿਟਨੈਸ ਕਵੀਨ ਤੇ ਹਾਰਟ ਈਮੋਜੀ ਬਣਾਏ ਹਨ। ਇੱਕ ਹੋਰ ਨੇ ਕਮੈਂਟ ਕੀਤਾ ਯੂ ਆਰ ਦਾ ਕਵੀਨ ਆਫ਼ ਫਿਟਨੈਸ ਐਂਡ ਹੈਲਥ।

 

You may also like