ਸ਼ਿਲਪਾ ਸ਼ੈੱਟੀ ਦੀ ਬੇਟੀ ਸਮਿਸ਼ਾ ਨੇ ਮਨਾਇਆ ਪਹਿਲਾ ‘ਭਾਈ ਦੂਜ’, ਐਕਟਰੈੱਸ ਨੇ ਵੀਡੀਓ ਨੂੰ ਸ਼ੇਅਰ ਕਰਦੇ ਕਿਹਾ- 'ਬੇਟੇ ਦਾ ਸੁਫ਼ਨਾ ਹੋਇਆ ਪੂਰਾ'

written by Lajwinder kaur | November 17, 2020

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ (Shilpa Shetty) ਜੋ ਕਿ ਹਰ ਤਿਉਹਾਰ ਨੂੰ ਬਹੁਤ ਹੀ ਉਤਸ਼ਾਹ ਤੇ ਪਿਆਰ ਦੇ ਨਾਲ ਸੈਲੀਬ੍ਰੇਟ ਕਰਦੀ ਹੈ । ਸ਼ਿਲਪਾ ਸ਼ੈੱਟੀ ਦੇ ਬੱਚੇ ‘ਭਾਈ ਦੂਜ’ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆਏ ।

 ਹੋਰ ਪੜ੍ਹੋ : ਬਾਲੀਵੁੱਡ ਤੇ ਪਾਲੀਵੁੱਡ ਦੇ ਸਿਤਾਰੇ ਮਨਾ ਰਹੇ ਨੇ ਭੈਣ-ਭਰਾ ਦੀ ਗੂੜ੍ਹੀ ਸਾਂਝ ਦਾ ਪ੍ਰਤੀਕ ਟਿੱਕਾ ‘ਭਾਈ ਦੂਜ’

ਸ਼ਿਲਾਪ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਬੱਚਿਆਂ ਦੀ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- 'ਮੇਰੇ ਦਿਲ ਦੇ ਦੋ ਹਿੱਸੇ ਵਿਆਨ ਤੇ ਸਮਿਸ਼ਾ ਦਾ ਪਹਿਲਾ ਭਾਈ ਦੂਜ ਸੈਲੀਬ੍ਰੇਟ ਕਰ ਰਹੇ ਨੇ । ਮੇਰਾ ਬੇਟੇ ਦਾ ਛੋਟੀ ਭੈਣ ਹੋਣ ਦਾ ਸੁਫ਼ਨਾ ਪੂਰਾ ਹੋਇਆ ਹੈ । ਉਹ ਬਹੁਤ ਖੁਸ਼ ਹੈ ਤੇ ਉਸਦੀ ਮੁਸਕਰਾਹਟ ਤੋਂ ਇਹ ਸਾਫ ਪਤਾ ਚੱਲਦਾ ਹੈ ।'

inside pic of shilpa shetty

ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ । ਦਰਸ਼ਕਾਂ ਵਿਆਨ ਤੇ ਸਮਿਸ਼ਾ ਦਾ ਇਹ ਕਿਊਟ ਵੀਡੀਓ ਖੂਬ ਪਸੰਦ ਆ ਰਿਹਾ ਹੈ ।

shilpa celebrates diwali

ਭਾਈ-ਦੂਜ ਦਾ ਤਿਉਹਾਰ ਭੈਣ-ਭਰਾ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ । ਇਹ ਤਿਉਹਾਰ ਦੀਵਾਲੀ ਤੋਂ 2 ਦਿਨ ਬਾਅਦ ਮਨਾਇਆ ਜਾਂਦਾ ਹੈ । ਦੇਸ਼ ਭਰ ‘ਚ ਬਹੁਤ ਪ੍ਰੇਮ ਪਿਆਰ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ ‘ਤੇ ਕੇਸਰ ਦਾ ਟਿੱਕਾ ਲਗਾਉਂਦੀਆ ਤੇ ਆਪਣੇ ਭਰਾ ਦੀ ਚੰਗੀ ਸਿਹਤ ਤੇ ਖ਼ੁਸ਼ਹਾਲੀ ਲਈ ਦੁਆਵਾਂ ਕਰਦੀਆਂ ਨੇ।

 

You may also like