ਸ਼ਿਲਪਾ ਸ਼ੈੱਟੀ ਨੇ ਪਰਿਵਾਰ ਦੇ ਨਾਲ ਕੀਤਾ ਗਣੇਸ਼ ਵਿਸਰਜਨ, ਕਿਊਟ ਧੀ ਸਮਿਸ਼ਾ ਨੇ ਜਿੱਤਿਆ ਹਰ ਇੱਕ ਦਾ ਦਿਲ, ਦੇਖੋ ਵੀਡੀਓ

written by Lajwinder kaur | September 12, 2021

ਬਾਲੀਵੁੱਡ ਸਿਤਾਰਿਆਂ ਨੇ ਗਣੇਸ਼ ਚਤੁਰਥੀ ਦੇ ਦਿਨ ਗਣਪਤੀ ਬੱਪਾ ਦਾ ਆਪੋ-ਆਪਣੇ ਘਰ ‘ਚ ਸਵਾਗਤ ਬਹੁਤ ਹੀ ਧੂਮ ਧਾਮ ਦੇ ਨਾਲ ਕੀਤਾ। ਇਸ ਦੇ ਨਾਲ ਹੀ ਹੁਣ ਗਣੇਸ਼ ਵਿਸਰਜਨ ਵੀ ਸ਼ੁਰੂ ਹੋ ਗਿਆ ਹੈ। ਅਦਾਕਾਰਾ ਸ਼ਿਲਪਾ ਸ਼ੈੱਟੀ ਜੋ ਕਿ ਹਰ ਸਾਲ ਬਹੁਤ ਹੀ ਗਰਮਜੋਸ਼ੀ ਦੇ ਨਾਲ ਗਣਪਤੀ ਨੂੰ ਆਪਣੇ ਘਰ ‘ਚ ਲੈ ਕੇ ਆਉਂਦੀ ਹੈ ਅਤੇ ਰੀਤੀ-ਰਿਵਾਜਾਂ ਦੇ ਨਾਲ ਪੂਜਾ ਕਰਦੀ ਹੈ। ਉਨ੍ਹਾਂ ਨੇ ਡੇਢ ਦਿਨ ਤੋਂ ਬਾਅਦ ਹੀ ਆਪਣੇ ਪਰਿਵਾਰ ਦੇ ਨਾਲ ਮਿਲਕੇ ਗਣੇਸ਼ ਵਿਸਰਜਨ  Ganpati Visarjan ਕੀਤਾ ਹੈ।  ਸ਼ਿਲਪਾ ਸ਼ੈੱਟੀ (Shilpa Shetty Kundra) ਦੇ ਪਰਿਵਾਰ ਨਾਲ ਗਣੇਸ਼ ਉਤਸਵ ਦੇ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।

Shilpa-Shetty image source- instagram

ਹੋਰ ਪੜ੍ਹੋ :  ਜਪਜੀ ਖਹਿਰਾ ਨੇ ‘ਬੰਦ ਦਰਵਾਜ਼ੇ’ ਗੀਤ ਉੱਤੇ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਅਦਾਕਾਰਾ ਦਾ ਇਹ ਵੀਡੀਓ

ਗਣੇਸ਼ ਵਿਸਰਜਨ ਦੇ ਵੀਡੀਓ ‘ਚ ਦੇਖ ਸਕਦੇ ਹੋ ਸ਼ਿਲਪਾ ਸ਼ੈੱਟੀ ਆਪਣੇ ਬੇਟੇ ਵਿਆਨ ਅਤੇ ਧੀ ਸਮਿਸ਼ਾ ਦੇ ਨਾਲ ਨਜ਼ਰ ਆ ਰਹੀ ਹੈ । ਤਿੰਨਾਂ ਨੇ ਇੱਕ ਰੰਗ ਅਤੇ ਡਿਜ਼ਾਇਨ ਦੇ ਕੱਪੜੇ ਪਾਏ ਹੋਏ ਹਨ । ਸ਼ਿਲਪਾ ਸ਼ੈੱਟੀ ਦੇ ਨਾਲ ਉਨ੍ਹਾਂ ਦੀ ਮਾਂ ਸੁਨੰਦਾ ਸ਼ੈੱਟੀ ਵੀ ਦਿਖਾਈ ਦੇ ਰਹੀ ਹੈ ।

ਹੋਰ ਪੜ੍ਹੋ : ਮੁਟਿਆਰ ਦੀਆਂ ਡਿਮਾਂਡਾਂ ਪੂਰੀਆਂ ਕਰਦੇ ਨਜ਼ਰ ਆਏ ਗਾਇਕ ਪਰਮੀਸ਼ ਵਰਮਾ, ਨਵਾਂ ਗੀਤ ‘ਹੋਰ ਦੱਸ’ ਛਾਇਆ ਟਰੈਂਡਿੰਗ ‘ਚ

shilpa shetty kundra during ganpati visarjan image source- instagram

ਸ਼ਿਲਪਾ ਸ਼ੈੱਟੀ ਨੇ ਆਪਣੇ ਘਰ ‘ਚ ਹੀ ਗਣੇਸ਼ ਵਿਸਰਜਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਕਈ ਹੋਰ ਲੋਕ ਵੀ ਮੌਜੂਦ ਸਨ। ਸ਼ਿਲਪਾ ਸ਼ੈੱਟੀ ਦੀ ਬੇਟੀ ਸਮਿਸ਼ਾ ਨੇ ਗਣੇਸ਼ ਵਿਸਰਜਨ ਦੌਰਾਨ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ, ਛੋਟੀ ਸਮਿਸ਼ਾ ਲੋਕਾਂ ਨੂੰ ਫਲਾਇੰਗ ਕਿੱਸ ਦਿੰਦੀ ਹੋਈ ਨਜ਼ਰ ਆਈ। ਸਮਿਸ਼ਾ ਨੇ ਆਪਣੀ ਕਿਊਟ ਅਦਾਵਾਂ ਦੇ ਨਾਲ ਹਰ ਇੱਕ ਦਾ ਦਿਲ ਜਿੱਤਿਆ।

 

0 Comments
0

You may also like