ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤੀ ਆਪਣੀ ਕਰਵਾ ਚੌਥ ਵਾਲੀ ਲੁੱਕ, ਪੋਸਟ ਪਾ ਕੇ ਸਭ ਨੂੰ ਦਿੱਤੀ ਵਧਾਈ

written by Lajwinder kaur | October 24, 2021

ਸੁਹਾਗਣਾਂ ਲਈ ਕਰਵਾ ਚੌਥ (karva chauth) ਦਾ ਬਹੁਤ ਮਹੱਤਵ ਹੈ। ਵਿਆਹੁਤਾ ਔਰਤਾਂ ਆਪਣੇ ਪਤੀਆਂ ਦੀ ਲੰਮੀ ਉਮਰ ਅਤੇ ਖੁਸ਼ਹਾਲ ਜੀਵਨ ਲਈ ਵਰਤ ਰੱਖਦੀਆਂ ਹਨ। ਅੱਜ ਔਰਤਾਂ ਇਸ ਤਿਉਹਾਰ ਨੂੰ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਸੈਲੀਬ੍ਰੇਟ ਕਰ ਰਹੀਆਂ ਹਨ। ਇਸ ਦਿਨ ਔਰਤਾਂ ਵਰਤ ਦੇ ਪੂਰੇ ਦਿਨ ਬਿਨਾਂ ਪਾਣੀ ਪੀਤੇ ਰਿਹਾ ਜਾਂਦਾ ਹੈ ਅਤੇ ਸ਼ਾਮ ਨੂੰ ਚੰਦ ਵੇਖ ਕੇ ਹੀ ਵਰਤ ਪੂਰਾ ਹੁੰਦਾ ਹੈ। ਬਾਲੀਵੁੱਡ ਦੀ ਖ਼ੂਬਸੂਰਤ ਤੇ ਸੁਪਰ ਫਿੱਟ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty )ਵੀ ਇਸ ਦਿਨ ਨੂੰ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾ ਰਹੀ ਹੈ। ਦੱਸੀ ਦਈਏ ਸ਼ਿਲਪਾ ਸ਼ੈੱਟੀ ਹਰ ਤਿਉਹਾਰ ਨੂੰ ਬਹੁਤ ਹੀ ਸ਼ਰਧਾ ਦੇ ਨਾਲ ਮਨਾਉਂਦੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਨੇ ਕਰਵਾ ਚੌਥ ਦਾ ਵਰਤ ਰੱਖਿਆ ਹੈ।

shilpa shetty wished her daughter happy daughter's day image source- instagram

ਹੋਰ ਪੜ੍ਹੋ : ਫ਼ਿਲਮ ‘ਅੰਤਿਮ’ ਦਾ ਨਵਾਂ ਮੋਸ਼ਨ ਪੋਸਟਰ ਆਇਆ ਸਾਹਮਣੇ, ਸਲਮਾਨ ਖ਼ਾਨ ਦੀ ਸਰਦਾਰੀ ਲੁੱਕ ਤੇ ਦਮਦਾਰ ਡਾਇਲਾਗ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਕਰਵਾ ਚੌਥ ਵਾਲੀ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Wishing you all ਹੈਪੀ ਕਰਵਾ ਚੌਥ ਅਤੇ ਹੈਪੀ ਵਰਤ ladies ...ਤੁਹਾਨੂੰ ਅਤੇ ਤੁਹਾਨੂੰ ਹਮੇਸ਼ਾ ਸਿਹਤ, ਸੁਰੱਖਿਆ ਅਤੇ ਭਰਪੂਰਤਾ ਦੀ ਬਖਸ਼ਿਸ਼ ਹੋਵੇ’। ਤਸਵੀਰ ‘ਚ ਸ਼ਿਲਪਾ ਸ਼ੈੱਟੀ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਹੈ, ਗੱਲੇ ‘ਚ ਮੰਗਲਸੂਤਰ ਅਤੇ ਮਾਂਗ ‘ਚ ਸਿੰਦੂਰ ਪਾਇਆ ਹੋਇਆ ਹੈ।  ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਸ਼ਿਲਪਾ ਨੂੰ ਵੀ ਕਰਵਾ ਚੌਥ ਦੀਆਂ ਵਧਾਈਆਂ ਦੇ ਰਹੇ ਹਨ।

actress shilpa shetty image source- instagram

ਹੋਰ ਪੜ੍ਹੋ :ਅੱਜ ਹੈ ਰੋਹਨਪ੍ਰੀਤ ਸਿੰਘ ਅਤੇ ਨੇਹਾ ਕੱਕੜ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ, ਪਤੀ ਰੋਹਨਪ੍ਰੀਤ ਨੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਨੇਹੂ ਨੂੰ ਕੀਤਾ ਵਿਸ਼

ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੀ ਤਾਂ ਉਹ ਇੱਕ ਵਾਰ ਫਿਰ ਤੋਂ ਹਿੰਦੀ ਫ਼ਿਲਮਾਂ ‘ਚ ਐਂਟਰੀ ਕੀਤੀ ਹੈ। ਪਿੱਛੇ ਜਿਹੇ ਉਹ ‘ਹੰਗਾਮਾ-2’ ਫ਼ਿਲਮ ‘ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਬਹੁਤ ਜਲਦ ਕਈ ਹੋਰ ਫ਼ਿਲਮਾਂ ਚ ਵੀ ਨਜ਼ਰ ਆਵੇਗੀ।

 

You may also like