ਦੇਖੋ ਵੀਡੀਓ : ਮਾਂ ਦੀ ਭਗਤੀ ‘ਚ ਲੀਨ ਨਜ਼ਰ ਆਈ ਸ਼ਿਲਪਾ ਸ਼ੈੱਟੀ, ਆਪਣੀ ਬੇਟੀ ਤੇ ਕਈ ਹੋਰ ਬੱਚੀਆਂ ਦਾ ਕੀਤਾ ਕੰਨਿਆ ਪੂਜਨ

Written by  Lajwinder kaur   |  October 25th 2020 11:01 AM  |  Updated: October 25th 2020 11:01 AM

ਦੇਖੋ ਵੀਡੀਓ : ਮਾਂ ਦੀ ਭਗਤੀ ‘ਚ ਲੀਨ ਨਜ਼ਰ ਆਈ ਸ਼ਿਲਪਾ ਸ਼ੈੱਟੀ, ਆਪਣੀ ਬੇਟੀ ਤੇ ਕਈ ਹੋਰ ਬੱਚੀਆਂ ਦਾ ਕੀਤਾ ਕੰਨਿਆ ਪੂਜਨ

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਹਰ ਤਿਉਹਾਰ ਨੂੰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰਦੀ ਹੈ । ਜਿਸਦੇ ਚੱਲਦੇ ਉਨ੍ਹਾਂ ਨੇ ਦੁਰਗਾ ਅਸ਼ਟਮੀ ਨੂੰ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਹੈ ।

ਹੋਰ ਪੜ੍ਹੋ :ਅਵਕਾਸ਼ ਮਾਨ ਦੇ ਨਵੇਂ ਗੀਤ ‘ਐਨਾ ਸੋਹਣਾ-ਦੀ ਕਲੀ’ ਦਾ ਪੋਸਟਰ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੰਨਿਆ ਪੂਜਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਦੀ ਸ਼ੁਰੂਆਤ ‘ਚ ਉਨ੍ਹਾਂ ਦੀ ਛੋਟੀ ਬੇਟੀ ਸਮਿਸ਼ਾ ਦੇ ਨੰਨ੍ਹੇ-ਨੰਨ੍ਹੇ ਪੈਰ ਦਿਖਾਈ ਦੇ ਰਹੇ ਨੇ ।

duraga puja pic

ਵੀਡੀਓ ‘ਚ ਅੱਗੇ ਉਹ ਹੋਰ ਛੋਟੀ ਬੱਚੀਆਂ ਦੇ ਪੈਰ ਧੋਦੇ ਹੋਏ ਦਿਖਾਈ ਦੇ ਰਹੀ ਹੈ । ਉਨ੍ਹਾਂ ਨੇ ਬਹੁਤ ਹੀ ਪਿਆਰ ਦੇ ਨਾਲ ਅੱਠ ਬੱਚੀਆਂ ਨੂੰ ਭੋਜਨ ਕਰਵਾਇਆ ।

shilpa shetty

ਉਨ੍ਹਾਂ ਨੇ ਕੈਪਸ਼ਨ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਸਾਡੀ ਪਿਆਰੀ ਬੇਟੀ ਸਮਿਸ਼ਾ ਦੀ ਪਹਿਲੀ ਕੰਨਿਆ ਪੂਜਾ ਹੈ । ਇਸ ਵੀਡੀਓ ਨੂੰ ਤਿੰਨ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ ।

shilpa shetty pic


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network