ਸ਼ਿਲਪਾ ਸ਼ੈੱਟੀ ਨੇ ਵੈਸ਼ਣੋ ਦੇਵੀ ਤੋਂ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ,  ਕਿਹਾ - ‘ਜੈਸੇ ਮਾਤਾ ਕੀ ਇੱਛਾ’

written by Lajwinder kaur | September 17, 2021

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇੰਡਸਟਰੀ ਦੀ ਇੱਕ ਅਜਿਹੀ ਅਦਾਕਾਰਾ ਹੈ ਜੋ ਪੂਜਾ ਵਿੱਚ ਵੀ ਅੱਗੇ ਦਿਖਾਈ ਦਿੰਦੀ ਹੈ । ਇਹ ਹਰ ਤਿਉਹਾਰ ਨੂੰ ਬਹੁਤ ਹੀ ਦਿਲ ਤੋਂ ਤੇ ਪੂਰੀ ਆਸਥਾ ਦੇ ਨਾਲ ਸੈਲੀਬ੍ਰੇਟ ਕਰਦੀ ਹੈ। ਪਿਛਲੇ ਦਿਨੀਂ ਉਹ ਗਣਪਤੀ ਬੱਪਾ ਦਾ ਵਿਸਰਜਨ ਕਰਦੇ ਵੇਖੇ ਗਏ ਸਨ। ਹਰ ਸਾਲ ਉਹ ਆਪਣੇ ਘਰ ਵਿੱਚ ਗਣਪਤੀ ਦੀ ਸਥਾਪਨਾ ਕਰਦੀ ਹੈ । ਏਨੀਂ ਦਿਨੀਂ ਉਹ ਮਾਂ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਜੰਮੂ -ਕਸ਼ਮੀਰ ਪਹੁੰਚੀ ਹੋਈ ਹੈ । ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਆਪਣੀ ਕੁਝ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕੀਤੀਆਂ ਨੇ।

feature image of shilpa shetty during ganpati visarjan with son viaan and daughter samshi-min image source- instagram

ਹੋਰ ਪੜ੍ਹੋ : ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਏ ਨੇ ਆਪਣੇ ਨਵਜੰਮੇ ਪੁੱਤਰ ‘ਨਿਰਵੈਰ’ ਦੇ ਨਾਂਅ ਦਾ ਬਣਿਆ ਟੈਟੂ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਵੀਡੀਓ

ਇਨ੍ਹਾਂ ਵੀਡੀਓਜ਼ ‘ਚ ਉਹ ਕਦੇ ਘੋੜੇ' ਤੇ ਸਵਾਰ ਅਤੇ ਕਈ ਵਾਰ ਖੂਬਸੂਰਤ ਮੌਸਮ ਦਾ ਅਨੰਦ ਲੈਂਦੀ ਦਿਖਾਈ ਦੇ ਰਹੀ ਹੈ । ਜਿਸ ਵਿੱਚ ਉਹ ਮਾਤਾ ਰਾਣੀ ਦੇ ਜੈਕਾਰੇ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇੱਕ ਵੀਡੀਓ ‘ਚ ਉਹ ਕਹਿ ਰਹੀ ਹੈ ਕਿ "ਜੈਸੇ ਮਾਤਾ ਦੀ ਇੱਛਾ " । ਉਨ੍ਹਾਂ ਨੇ ਵੀਡੀਓ ‘ਚ ਬਾਜ਼ਾਰ ਦੀ ਝਲਕ ਵੀ ਦਿਖਾਈ ਹੈ । ਇਹ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

inside image of shilpa shetty at vaishnu devi-min image source- instagram

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ‘luxury Ship’ ‘ਚ ਲੈ ਰਹੇ ਨੇ ਖੁਸ਼ਨੁਮਾ ਪਲਾਂ ਦਾ ਲੁਤਫ, ਅਦਾਕਾਰਾ ਨੇ ਸਾਂਝਾ ਕੀਤਾ ਇਹ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਜੇਲ ਗਏ ਹਨ। ਅਦਾਕਾਰਾ ਸੋਸ਼ਲ ਮੀਡੀਆ 'ਤੇ ਸੁਰਖੀਆਂ' ‘ਚ ਬਣੀ ਹੋਈ ਹੈ। ਰਾਜ ਦੇ ਖਿਲਾਫ 1400 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਪੁਲਿਸ ਨੇ ਅਸ਼ਲੀਲ ਫ਼ਿਲਮਾਂ ਬਨਾਉਣ ਅਤੇ ਐਪ ਦੇ ਜ਼ਰੀਏ ਇਨ੍ਹਾਂ ਅਸ਼ਲੀਲ ਫ਼ਿਲਮਾਂ ਦੇ ਪ੍ਰਸਾਰਣ ਦੇ ਮਾਮਲੇ ‘ਚ ਸ਼ਿਲਪਾ ਸ਼ੈੱਟੀ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਸੀ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ ‘ਚ ‘ਹੰਗਾਮਾ-2’ ਫ਼ਿਲਮ ਚ ਨਜ਼ਰ ਆਈ ਸੀ।

0 Comments
0

You may also like