ਸ਼ਿਲਪਾ ਸ਼ੈੱਟੀ ਅਜੀਬ ਜਿਹੇ ਸਟਾਈਲ ਵਾਲੀ ਪੈਂਟ ਨੂੰ ਲੈ ਕੇ ਹੋਈ ਟ੍ਰੋਲ, ਯੂਜ਼ਰਸ ਨੇ ਕਿਹਾ- ‘Urfi 2.0’

written by Lajwinder kaur | December 06, 2022 07:20pm

Shilpa Shetty Viral Video: ਹਾਲਾਂਕਿ ਸ਼ਿਲਪਾ ਸ਼ੈੱਟੀ ਨੂੰ ਸਟਾਈਲ ਡੀਵਾ ਕਿਹਾ ਜਾਂਦਾ ਹੈ ਅਤੇ ਹਮੇਸ਼ਾ ਆਪਣੀ ਫੈਸ਼ਨ ਸੈਂਸ ਨਾਲ ਪ੍ਰਭਾਵਿਤ ਰਹਿੰਦੀ ਹੈ ਪਰ ਕਈ ਵਾਰ ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਸੋਮਵਾਰ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ ਉਨ੍ਹਾਂ ਨੇ ਪਾਰਟੀ ਰੱਖੀ ਜਿੱਥੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਪਹੁੰਚੇ ਸਨ।

ਇਸ ਪਾਰਟੀ 'ਚ ਸ਼ਿਲਪਾ ਸ਼ੈੱਟੀ ਅਤੇ ਸ਼ਮਿਤਾ ਸ਼ੈੱਟੀ ਇਕੱਠੇ ਨਜ਼ਰ ਆਈਆਂ। ਦੋਵਾਂ ਨੇ ਪਾਪਰਾਜ਼ੀ ਲਈ ਪੋਜ਼ ਦਿੱਤੇ। ਸ਼ਿਲਪਾ ਨੂੰ ਉਨ੍ਹਾਂ ਦੇ ਪਹਿਰਾਵੇ ਕਾਰਨ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਗਿਆ ਸੀ। ਕਈ ਯੂਜ਼ਰਸ ਨੇ ਉਸ ਦੇ ਕੱਪੜਿਆਂ ਦੀ ਤੁਲਨਾ ਉਰਫੀ ਜਾਵੇਦ ਨਾਲ ਕੀਤੀ।

bollywood actor and shilpa shetty image source: Instagram

ਹੋਰ ਪੜ੍ਹੋ : ਕੈਂਬੀ ਰਾਜਪੁਰੀਆ ਗੁਜ਼ਰ ਰਹੇ ਨੇ ਮੁਸ਼ਕਿਲ ਦੌਰ ਵਿੱਚੋਂ, ਪੋਸਟ ਪਾ ਕੇ ਦੱਸਿਆ ਉਹ ਡਿਪਰੈਸ਼ਨ ਨਾਲ ਪੀੜਤ ਨੇ

ਸ਼ਿਲਪਾ ਸ਼ੈੱਟੀ ਨੇ ਬਲੈਕ ਬਾਡੀ ਸੂਟ ਦੇ ਨਾਲ ਡਿਊਲ ਟੋਨਡ ਜੀਨਸ ਪਹਿਨੀ ਸੀ। ਉਥੇ ਹੀ ਸ਼ਮਿਤਾ ਨੇ ਬਲੈਕ ਲੁੱਕ ਅਪਣਾਇਆ ਅਤੇ ਡਰੈੱਸ ਪਹਿਨੀ। ਯੂਜ਼ਰਸ ਨੇ ਸ਼ਿਲਪਾ ਦੀ ਜੀਨਸ ਦੇ ਡਿਜ਼ਾਈਨ ਨੂੰ ਦੇਖਿਆ ਅਤੇ ਇਸ 'ਤੇ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ। ਕਈ ਯੂਜ਼ਰਸ ਨੇ ਇਹ ਵੀ ਪੁੱਛਿਆ ਕਿ ਰਾਜ ਕੁੰਦਰਾ ਆਪਣਾ ਚਿਹਰਾ ਲੁਕਾ ਕੇ ਪਾਰਟੀ 'ਚ ਕਿਉਂ ਨਹੀਂ ਪਹੁੰਚੇ।

comments image source: Instagram

ਇਕ ਯੂਜ਼ਰ ਨੇ ਕਿਹਾ, 'ਇਹ ਸਭ ਠੀਕ ਹੈ ਪਰ ਇਹ ਕਿਸ ਤਰ੍ਹਾਂ ਦੀ ਜੀਨਸ ਹੈ? ' ਇੱਕ ਯੂਜ਼ਰ ਨੇ ਲਿਖਿਆ, 'RIP fashion designer।' ਇੱਕ ਨੇ ਕਿਹਾ, 'Urfi 2.0।' ਇੱਕ ਯੂਜ਼ਰ ਨੇ ਲਿਖਿਆ, 'ਤੁਸੀਂ ਕੀ ਪਹਿਨਿਆ ਹੈ? ' ਇਕ ਹੋਰ ਨੇ ਲਿਖਿਆ, 'ਤੁਹਾਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਲੱਗ ਰਿਹਾ ਹੈ ਪਰ ਅਜਿਹਾ ਨਹੀਂ ਹੈ।' ਤਾਂ ਉੱਥੇ ਇਕ ਯੂਜ਼ਰ ਨੇ ਲਿਖਿਆ, 'ਉਹ ਨਕਾਬਪੋਸ਼ ਆਦਮੀ ਨਹੀਂ ਆਇਆ।'

ਸ਼ਿਲਪਾ ਸ਼ੈੱਟੀ ਦੀ ਪਿਛਲੀ ਫ਼ਿਲਮ 'ਨਿਕੰਮਾ' ਸੀ ਜਿਸ ਵਿੱਚ ਅਭਿਮਨਿਊ ਦਸਾਨੀ ਅਤੇ ਸ਼ਰਲੀ ਸੇਤੀਆ ਨੇ ਵੀ ਅਭਿਨੈ ਕੀਤਾ ਸੀ। ਸ਼ਿਲਪਾ ਜਲਦ ਹੀ OTT 'ਤੇ ਡੈਬਿਊ ਕਰੇਗੀ। ਉਹ ਰੋਹਿਤ ਸ਼ੈੱਟੀ ਦੀ ਵੈੱਬ ਸੀਰੀਜ਼ 'ਇੰਡੀਅਨ ਪੁਲਿਸ ਫੋਰਸ' 'ਚ ਨਜ਼ਰ ਆਵੇਗੀ। ਇਸ ਸੀਰੀਜ਼ 'ਚ ਸਿਧਾਰਥ ਮਲਹੋਤਰਾ ਵੀ ਹਨ।

inside image of shilpa shetty image source: Instagram

 

View this post on Instagram

 

A post shared by Viral Bhayani (@viralbhayani)

You may also like