ਸਮੀਸ਼ਾ ਦੇ ਪਹਿਲੇ ਜਨਮਦਿਨ ‘ਤੇ ਮੰਮੀ ਸ਼ਿਲਪਾ ਸ਼ੈੱਟੀ ਨੇ ਪਰਿਵਾਰ ਦੇ ਨਾਲ ਸਿੱਧੀਵਿਨਾਇਕ ਮੰਦਰ ‘ਚ ਟੇਕਿਆ ਮੱਥਾ, ਵਾਇਰਲ ਹੋਈ ਵੀਡੀਓ

written by Lajwinder kaur | February 16, 2021

ਬਾਲੀਵੁੱਡ ਐਕਟਰ ਸ਼ਿਲਪਾ ਸ਼ੈੱਟੀ ਜਿਨ੍ਹਾਂ ਦੀ ਬੇਟੀ ਸਮੀਸ਼ਾ ਜੋ ਕਿ ਬੀਤੇ ਦਿਨੀ ਇੱਕ ਸਾਲ ਦੀ ਹੋ ਗਈ ਹੈ । ਜਿਸ ਦੇ ਚੱਲਦੇ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਨੇ ਸੋਸ਼ਲ ਮੀਡੀਆ ਉੱਤੇ ਸਮੀਸ਼ਾ ਦੀਆਂ ਕਿਊਟ ਵੀਡੀਓਜ਼ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਸਨ। shilpa with family ਹੋਰ ਪੜ੍ਹੋ :ਸ਼ਹਿਨਾਜ਼ ਗਿੱਲ ਨੇ ਬਾਦਸ਼ਾਹ ਨਾਲ ਸ਼ੇਅਰ ਕੀਤੀ ਨਵੀਂ ਵੀਡੀਓ,ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ
ਉਨ੍ਹਾਂ ਨੇ ਸਮੀਸ਼ਾ ਦੇ ਪਹਿਲੇ ਜਨਮਦਿਨ ਮੌਕੇ ਤੇ ਸ਼ਿਲਪਾ ਸ਼ੈਟੀ ਨੇ ਪੂਰੇ ਪਰਿਵਾਰ ਦੇ ਨਾਲ ਸਿੱਧੀਵਿਨਾਇਕ ਮੰਦਰ ਚ ਮੱਥਾ ਟੇਕਿਆ । ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। inside image of shilpa and samisha ਵੀਡੀਓ ‘ਚ ਸਮੀਸ਼ਾ ਨੇ ਪਿੰਕ ਰੰਗ ਦੀ ਫਰਾਕ ਪਾਈ ਹੋਈ ਹੈ । ਸ਼ਿਲਪਾ ਸ਼ੈੱਟੀ ਨੇ ਆਪਣੀ ਧੀ ਨੂੰ ਗੋਦੀ ਚੁੱਕਿਆ ਹੋਇਆ ਹੈ। ਦੱਸ ਦਈਏ ਕਿ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੇ ਘਰ ਬੀਤੇ ਸਾਲ ਸਮੀਸ਼ਾ ਨੇ ਸੈਰੋਗੇਸੀ ਦੇ ਜ਼ਰੀਏ ਜਨਮ ਲਿਆ ਸੀ । ਇਸ ਤੋਂ ਪਹਿਲਾਂ ਦੋਵਾਂ ਦਾ ਇੱਕ ਬੇਟਾ  ਹੈ ਜਿਸ ਦਾ ਨਾਂਅ ਵਿਆਨ ਕੁੰਦਰਾ ਹੈ। inside image of shilpa shetty's daughter's first birthday

 
View this post on Instagram
 

A post shared by Instant Bollywood (@instantbollywood)

0 Comments
0

You may also like