
ਬਾਲੀਵੁੱਡ ਕੁਈਨ ਸ਼ਿਲਪਾ ਸ਼ੈੱਟੀ (Shilpa Shetty) ਜੋ ਕਿ ਮਸੂਰੀ ‘ਚ ਛੁੱਟੀਆਂ ਬਿਤਾਉਣ ਤੋਂ ਬਾਅਦ ਵਾਪਿਸ ਆ ਗਈ ਹੈ। ਉਨ੍ਹਾਂ ਨੂੰ ਏਅਰਪੋਰਟ 'ਤੇ ਦੇਖਿਆ ਗਿਆ, ਜਿੱਥੇ ਉਹ ਆਪਣੇ ਬੱਚਿਆਂ ਨਾਲ ਨਜ਼ਰ ਆਈ। ਇੰਨਾ ਹੀ ਨਹੀਂ ਸ਼ਿਲਪਾ ਸ਼ੈੱਟੀ ਆਪਣੀ ਭੈਣ ਸ਼ਮਿਤਾ ਸ਼ੈੱਟੀ ਲਈ ਵੀ ਵੋਟ ਮੰਗਦੀ ਨਜ਼ਰ ਆਈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਉੱਧਰ ਰਾਜ ਕੁੰਦਰਾ ਕੈਮਰੇ ਤੋਂ ਬਚਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਰਿਸ਼ੈਪਸ਼ਨ ਦਾ ਪਿਆਰਾ ਜਿਹਾ ਵੀਡੀਓ ਕੀਤਾ ਸ਼ੇਅਰ, ਪਤਨੀ ਨਾਲ ਡਾਂਸ ਕਰਦੇ ਆਏ ਨਜ਼ਰ, ਦੇਖੋ ਵੀਡੀਓ
ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਿਲਪਾ ਕੈਜ਼ੂਅਲ ਲੁੱਕ 'ਚ ਨਜ਼ਰ ਆ ਰਹੀ ਹੈ। ਉਸਦੇ ਨਾਲ ਉਸਦੇ ਦੋ ਬੱਚੇ ਵਿਆਨ ਰਾਜ ਕੁੰਦਰਾ ਅਤੇ ਸਮੀਸ਼ਾ ਸ਼ੈਟੀ ਕੁੰਦਰਾ ਨਜ਼ਰ ਆ ਰਹੇ ਹਨ। ਪਹਿਲਾਂ ਤਾਂ ਸ਼ਿਲਪਾ ਨੇ ਤਸਵੀਰਾਂ ਕਲਿੱਕ ਕਰਵਾਈਆਂ, ਮੌਕਾ ਦੇਖਦੇ ਹੋਏ ਉਨ੍ਹਾਂ ਨੇ ਆਪਣੀ ਛੋਟੀ ਭੈਣ ਸ਼ਮਿਤਾ ਸ਼ੈੱਟੀ ਲਈ ਵੋਟ ਮੰਗਣ ਸ਼ੁਰੂ ਕਰ ਦਿੱਤੀ । ਸ਼ਿਲਪਾ ਨੇ ਕਿਹਾ - 'ਸ਼ਮਿਤਾ ਨੂੰ ਵੋਟ ਦਿਓ, ਇਸ ਵਾਰ ਜਿੱਤਣਾ ਚਾਹੀਦਾ ਹੈ, ਇਸ ਦੇ ਨਾਲ ਉਹ ਅੱਗੇ ਕਹਿੰਦੀ ਹੈ ਕਿ ਹਾਂ ਤੁਹਾਡੇ ਆਸ਼ੀਰਵਾਦ ਨਾਲ'। ਇਸ ਵੀਡੀਓ ਨੂੰ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਅੱਜ ਹੈ ਹਰਭਜਨ ਮਾਨ ਦਾ ਬਰਥਡੇਅ, ਪਤਨੀ ਹਰਮਨ ਮਾਨ ਨੇ ਖ਼ਾਸ ਤਸਵੀਰਾਂ ਸਾਂਝੀਆਂ ਕਰਦੇ ਹੋਏ ਦਿੱਤੀ ਜਨਮਦਿਨ ਦੀ ਵਧਾਈ

ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਦੇ ਫਿਨਾਲੇ 'ਚ ਕੁਝ ਹੀ ਦਿਨ ਬਾਕੀ ਹਨ, ਇਸ ਦੌਰਾਨ ਘਰ 'ਚ ਲਗਾਤਾਰ ਗਰਮੀ ਬਣੀ ਹੋਈ ਹੈ। ਇਸ ਦੌਰਾਨ ਸ਼ਮਿਤਾ ਦੇ ਪ੍ਰਸ਼ੰਸਕਾਂ ਨੂੰ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਸੀਜ਼ਨ 15 'ਚ ਸ਼ਮਿਤਾ ਦਾ ਸਫਰ ਕਾਫੀ ਸ਼ਾਨਦਾਰ ਰਿਹਾ। ਉਸਨੇ ਆਪਣੇ ਲਈ ਅਤੇ ਆਪਣੇ ਦੋਸਤਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ, ਇੰਨਾ ਹੀ ਨਹੀਂ, ਉਹ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਵੀ ਕਾਮਯਾਬ ਰਹੀ। ਹੁਣ ਦੇਖਣਾ ਹੋਵੇਗਾ ਕਿ ਬਿੱਗ ਬੌਸ ਦਾ ਖਿਤਾਬ ਕੌਣ ਜਿੱਤ ਪਾਉਂਦਾ ਹੈ।
View this post on Instagram