ਸ਼ਿਲਪਾ ਸ਼ੈੱਟੀ ਨੇ ਆਪਣੀ ਛੋਟੀ ਭੈਣ ਸ਼ਮਿਤਾ ਸ਼ੈੱਟੀ ਦੇ ਨਾਲ ਸਾਂਝਾ ਕੀਤਾ ਮਸਤੀ ਵਾਲਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | April 12, 2021

ਬਾਲੀਵੁੱਡ ਸੁਪਰ ਫਿੱਟ ਤੇ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਛੋਟੀ ਭੈਣਾ ਸ਼ਮਿਤਾ ਸ਼ੈੱਟੀ ਦੇ ਨਾਲ ਕਿਊਟ ਜਿਹਾ ਵੀਡੀਓ ਪੋਸਟ ਕੀਤਾ ਹੈ।

inside image of shilpa shetty with sister shamita shetty Image Source: instagram

ਹੋਰ ਪੜ੍ਹੋ : ਗਾਇਕਾ ਸ਼੍ਰੇਆ ਘੋਸ਼ਾਲ ਨੇ ਆਪਣੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਦਰਸ਼ਕ ਦੇ ਰਹੇ ਨੇ ਵਧਾਈਆਂ

shilpa shetty instgram posts Image Source: instagram

ਇਸ ਵੀਡੀਓ ‘ਚ ਦੋਵੇਂ ਭੈਣਾਂ ਮਸਤੀ ਕਰ ਰਹੀਆਂ ਨੇ, ਸ਼ਿਲਪਾ ਨੇ ਕੈਪਸ਼ਨ ‘ਚ ਲਿਖਿਆ ਹੈ- ‘ਅਸੀਂ ਹਮੇਸ਼ਾ ਅੱਖ ਤੋਂ ਅੱਖ ਨਹੀਂ ਵੇਖ ਸਕਦੇ, ਪਰ ਅਸੀਂ ਹਮੇਸ਼ਾ ਦਿਲ ਤੋਂ ਦਿਲ ਨਾਲ ਜੁੜੇ ਰਹਾਂਗੇ ❤️❤️.. Happy Sibling’s Day @shamitashetty_official..ਬਹੁਤ ਸਾਰਾ ਪਿਆਰ ਮੇਰੀ Tunki ✨❤️ Belated #worldsiblingday, but better late than never’ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਛੇ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ।

inside image of bollywood actress shilpa shetty and shamita shetty Image Source: instagram

ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਵਾਰ ਫਿਰ ਤੋਂ ‘ਹੰਗਾਮਾ 2’ ਫ਼ਿਲਮ ਦੇ ਨਾਲ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੀ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ‘ਚ ਕਈ ਹੋਰ ਫ਼ਿਲਮਾਂ ਵੀ ਨੇ।

 

0 Comments
0

You may also like