ਸ਼ਿੱਲਪਾ ਸ਼ੈੱਟੀ ਦੇ ਬੱਚਿਆਂ ਨੇ ਖ਼ਾਸ ਅੰਦਾਜ਼ 'ਚ ਮਨਾਈ ਜਨਮ ਅਸ਼ਟਮੀ, ਵੇਖੋ ਵੀਡੀਓ

written by Pushp Raj | August 19, 2022

Shilpa Shetty's children Celebrate Janmashtami: ਅੱਜ ਪੂਰੇ ਦੇਸ਼ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਟੀਵੀ ਸੈਲੇਬਸ ਅਤੇ ਬਾਲੀਵੁੱਡ ਸਿਤਾਰੇ ਵੀ ਵੱਖ-ਵੱਖ ਅੰਦਾਜ਼ ਵਿੱਚ ਆਪਣੇ ਫੈਨਜ਼ ਨੂੰ ਜਨਮ ਅਸ਼ਟਮੀ ਦੀ ਵਧਾਈ ਦੇ ਰਹੇ ਹਨ। ਹਾਲ ਹੀ ਵਿੱਚ ਸ਼ਿਲਪਾ ਸ਼ੈੱਟੀ ਨੇ ਆਪਣੇ ਬੱਚਿਆਂ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਖ਼ਾਸ ਅੰਦਾਜ਼ 'ਚ ਜਨਮ ਅਸ਼ਟਮੀ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।

image From instagram

ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ।ਇਸ 'ਚ ਉਨ੍ਹਾਂ ਦੇ ਬੱਚੇ ਕ੍ਰਿਸ਼ਨ ਜਨਮ ਅਸ਼ਟਮੀ 'ਤੇ ਦਹੀਂ ਹਾਂਡੀ ਦਾ ਤਿਉਹਾਰ ਮਨਾਉਂਦੇ ਹੋਏ ਦੇਖੇ ਜਾ ਸਕਦੇ ਹਨ।ਉਨ੍ਹਾਂ ਨੇ ਆਪਣੇ ਮੱਥੇ 'ਤੇ ਮੋਰ ਪੰਖ ਲਾਇਆ ਹੈ ਤੇ ਕ੍ਰਿਸ਼ਨ ਤੇ ਰਾਧਾ ਬਣੇ ਹੋਏ ਨਜ਼ਰ ਆ ਰਹੇ ਹਨ।

image From instagram

ਸ਼ਿਲਪਾ ਸ਼ੈੱਟੀ ਨੇ ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ 'ਹਾਥੀ ਘੋੜਾ ਪਾਲਕੀ, ਜੈ ਕਨ੍ਹਈਆ ਲਾਲ ਕੀ' ਗੀਤ ਲਾਇਆ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਸੋਨਾਕਸ਼ੀ ਸਿਨਹਾ ਦਾ ਗੀਤ ਗੋ ਗੋ ਗੋ ਗੋਵਿੰਦਾ ਵੀ ਜੋੜਿਆ ਹੈ।ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਲਿਖਿਆ, 'ਹਾਥੀ ਘੋੜਾ ਪਾਲਕੀ, ਜੈ ਕਨ੍ਹਈਆ ਲਾਲ ਕੀ। ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਗੋਕੁਲ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਸ ਤੋਂ ਇਲਾਵਾ ਉਸ ਨੇ ਇਸ ਵਿੱਚ ਕਈ ਹੈਸ਼ਟੈਗ ਵੀ ਵਰਤੇ ਹਨ।

image From instagram

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਦੱਸੀ ਆਪਣੇ ਵਿਆਹ ਦੀ ਪਲੈਨਿੰਗ, ਜਾਣੋ ਕਿਸ ਤਰ੍ਹਾਂ ਦਾ ਪਤੀ ਚਾਹੁੰਦੀ ਹੈ ਸ਼ਹਿਨਾਜ਼

ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ ਵਾਇਰਲ ਹੋ ਗਿਆ ਹੈ।ਇਸ ਨੂੰ ਸਾਢੇ 13 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।ਜਦੋਂਕਿ ਇਸ 'ਤੇ 142 ਕੁਮੈਂਟਸ ਕੀਤੇ ਗਏ ਹਨ।ਵੀਡੀਓ 'ਤੇ ਕਈ ਲੋਕਾਂ ਨੇ ਦਿਲ ਅਤੇ ਅੱਗ ਦੇ ਇਮੋਜੀ ਸ਼ੇਅਰ ਕੀਤੇ ਹਨ।ਇੱਕ ਫੈਨ ਨੇ ਲਿਖਿਆ,'ਸੋ ਕਿਊਟ'। ਛੋਟੇ ਬਾਬਾ ਨੇ ਪਰਿਵਾਰ ਨਾਲ ਆਨੰਦ ਮਾਣੋ' ਕਿਸੇ ਨੇ ਲਿਖਿਆ, 'ਜੈ ਸ਼੍ਰੀ ਕ੍ਰਿਸ਼ਨ' ਕਿਸੇ ਨੇ ਲਿਖਿਆ, 'ਜਨਮਾਸ਼ਟਮੀ ਦੀਆਂ ਵਧਾਈਆਂ' ਕਿਸੇ ਨੇ ਲਿਖਿਆ, ਖੂਬਸੂਰਤ' ਕਿਸੇ ਨੇ ਲਿਖਿਆ, 'ਜਨਮਅਸ਼ਟਮੀ ਮੁਬਾਰਕ'।

You may also like