
ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਅਦਾਕਾਰਾ ਦਾ ਇੱਕ ਵੀਡੀਓ ਉਸ ਦੀ ਧੀ (Daughter) ਦੇ ਨਾਲ ਵਾਇਰਲ ਹੋ ਰਿਹਾ ਹੈ । ਜਿਸ ‘ਚ ਦੋਵੇਂ ਜਣੀਆਂ ਇੱਕੋ ਜਿਹੀ ਡਰੈੱਸ ‘ਚ ਨਜ਼ਰ ਆ ਰਹੀਆਂ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਸ਼ੈਟੀ ਆਪਣੀ ਧੀ ਦੇ ਨਾਲ ਏਅਰਪੋਰਟ ‘ਤੇ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਦੋਵੇਂ ਮੁੰਬਈ ਤੋਂ ਬਾਹਰ ਕਿਤੇ ਗਈਆਂ ਹਨ । ਇਸ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਦਾ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਦੇ ਉਸਤਾਦ ਦਾ ਹੋਇਆ ਦਿਹਾਂਤ, ਗਾਇਕਾ ਨੇ ਤਸਵੀਰ ਸਾਂਝੀ ਕਰ ਜਤਾਇਆ ਦੁੱਖ
ਜਿਸ ‘ਚ ਅਦਾਕਾਰਾ ਆਪਣੀ ਧੀ ਸਮੀਸ਼ਾ ਨੂੰ ਪੁੱਛ ਰਹੀ ਹੈ ਕਿ ਉਹ ਕਿੱਥੇ ਜਾ ਰਹੀ ਹੈ । ਇਸ ਕਿਊਟ ਵੀਡੀਓ ‘ਚ ਸਮੀਸ਼ਾ ਆਪਣੀ ਤੋਤਲੀ ਜ਼ੁਬਾਨ ਦੇ ਨਾਲ ਆਪਣੀ ਮਾਂ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ । ਦੋਵਾਂ ਨੇ ਵ੍ਹਾਈਟ ਅਤੇ ਪਿੰਕ ਰੰਗ ਦੀ ਇੱਕੋ ਜਿਹੀ ਡਰੈੱਸ ਪਾਈ ਹੋਈ ਹੈ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਜਲਦ ਹੀ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੀ ਹੈ ।
ਫ਼ਿਲਹਾਲ ਅੱਜ ਕੱਲ੍ਹ ਅਦਾਕਾਰਾ ਕਈ ਰਿਆਲਟੀ ਸ਼ੋਅਜ਼ ‘ਚ ਨਜ਼ਰ ਆ ਰਹੀ ਹੈ । ਸ਼ਿਲਪਾ ਸ਼ੈੱਟੀ ਦੀ ਬੇਟੀ ਸਮੀਸ਼ਾ ਸੈਰੋਗੇਸੀ ਦੇ ਜ਼ਰੀਏ ਪੈਦਾ ਹੋਈ ਸੀ । ਉਨ੍ਹਾਂ ਦਾ ਇਸ ਤੋਂ ਪਹਿਲਾਂ ਇੱਕ ਬੇਟਾ ਹੈ ਜਿਸ ਦਾ ਨਾਮ ਵਿਆਨ ਕੁੰਦਰਾ ਹੈ । ਸ਼ਿਲਪਾ ਸ਼ੈੱਟੀ ਨੇ ਕੁਝ ਸਾਲ ਪਹਿਲਾਂ ਰਾਜ ਕੁੰਦਰਾ ਦੇ ਨਾਲ ਵਿਆਹ ਕਰਵਾਇਆ ਸੀ । ਰਾਜ ਕੁੰਦਰਾ ਇੱਕ ਬਿਜਨੇਸਮੈਨ ਹਨ ।
View this post on Instagram