ਸ਼ੂਟਿੰਗ ਦੌਰਾਨ ਟੁੱਟੀ ਸ਼ਿਲਪਾ ਸ਼ੈੱਟੀ ਦੀ ਲੱਤ, ਪ੍ਰਸ਼ੰਸਕ ਜਲਦੀ ਠੀਕ ਹੋਣ ਲਈ ਕਰ ਰਹੇ ਨੇ ਦੁਆਵਾਂ

written by Lajwinder kaur | August 10, 2022

Shilpa Shetty Broke Her Leg: ਬਾਲੀਵੁੱਡ ਜਗਤ ਤੋਂ ਇੱਕ ਹੋਰ ਦਿਲ ਨੂੰ ਦੁਖਾਉਣ ਵਾਲੀ ਖਬਰ ਸਾਹਮਣੇ ਆਈ ਹੈ। ਜੀ ਹਾਂ ਅੱਜ ਹੀ ਪਹਿਲਾ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈਣ ਵਾਲੀ ਖਬਰ ਨੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਸੀ। ਹੁਣ ਇੱਕ ਹੋਰ ਕਲਾਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਹ ਹੋਰ ਕੋਈ ਨਹੀਂ ਸਗੋਂ ਅਦਾਕਾਰਾ ਸ਼ਿਲਪਾ ਸ਼ੈੱਟੀ ਹੈ। ਜੀ ਹਾਂ ਸ਼ਿਲਪਾ ਸ਼ੈੱਟੀ ਦੀ ਲੱਤ ਟੁੱਟ ਗਈ ਹੈ।

ਹੋਰ ਪੜ੍ਹੋ : Raju Srivastav Health Update: ਸਾਥੀ ਕਾਮੇਡੀਅਨ ਸੁਨੀਲ ਪਾਲ ਨੇ ਦਿੱਤੀ ਰਾਜੂ ਸ਼੍ਰੀਵਾਸਤਵ ਦੀ ਸਿਹਤ ਬਾਰੇ ਜਾਣਕਾਰੀ, ਕਿਹਾ- ‘ਹੁਣ ਉਹ…’

shilpa shetty in bankey bihari temple-min image source Instagram

ਸ਼ਿਲਪਾ ਸ਼ੈੱਟੀ ਆਪਣੇ ਅੰਦਾਜ਼ ਅਤੇ ਸਟਾਈਲ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਉਸ ਦਾ ਲੁੱਕ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦਾ ਹੈ। ਇਸ ਦੇ ਨਾਲ ਹੀ ਸ਼ਿਲਪਾ ਦੀ ਹਾਲ ਹੀ 'ਚ ਸ਼ੇਅਰ ਕੀਤੀ ਗਈ ਤਸਵੀਰ ਦੇਖ ਕੇ ਪ੍ਰਸ਼ੰਸਕ ਖੁਸ਼ ਨਹੀਂ ਪਰ ਹੈਰਾਨ ਹਨ। ਜੀ ਹਾਂ, ਹਾਲ ਹੀ ‘ਚ ਸ਼ਿਲਪਾ ਸ਼ੈੱਟੀ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ 'ਚ ਉਹ ਆਪਣੀ ਟੁੱਟੀ ਲੱਤ ਦਿਖਾਉਂਦੀ ਨਜ਼ਰ ਆ ਰਹੀ ਹੈ। ਉਹ ਹਸਪਤਾਲ 'ਚ ਵ੍ਹੀਲ ਚੇਅਰ 'ਤੇ ਬੈਠੀ ਨਜ਼ਰ ਆ ਰਹੀ ਹੈ।

inside imge of shilpa image source Instagram

ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਿਲਪਾ ਹਸਪਤਾਲ ਤੋਂ ਬਾਹਰ ਆ ਰਹੀ ਹੈ, ਉਹ ਵ੍ਹੀਲ ਚੇਅਰ 'ਤੇ ਬੈਠੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਜਿੱਤ ਵਾਲਾ ਨਿਸ਼ਾਨ ਬਣਾ ਕੇ ਮੁਸਕਰਾਉਂਦੀ ਵੀ ਨਜ਼ਰ ਆ ਰਹੀ ਹੈ।

image source Instagram

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-'ਰੋਲ ਕੈਮਰਾ ਅਤੇ ਐਕਸ਼ਨ ਹੋਇਆ ਅਤੇ ਮੇਰੀ ਲੱਤ ਟੁੱਟ ਗਈ। ਮੈਂ ਇਸ ਨੂੰ ਗੰਭੀਰਤਾ ਨਾਲ ਲਿਆ ਸੀ। ਹੁਣ ਮੈਂ 6 ਹਫਤਿਆਂ ਤੱਕ ਕੋਈ ਐਕਸ਼ਨ ਨਹੀਂ ਕਰ ਸਕਾਂਗੀ, ਪਰ ਜਦੋਂ ਮੈਂ ਵਾਪਸ ਆਵਾਂਗੀ ਤਾਂ ਪਹਿਲਾਂ ਨਾਲੋਂ ਬਿਹਤਰ ਵਾਪਸ ਆਵਾਂਗੀ। ਤਦ ਤੱਕ ਮੈਨੂੰ ਪ੍ਰਾਰਥਨਾਵਾਂ ‘ਚ ਯਾਦ ਰੱਖਣਾ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਸ਼ਿਲਪਾ ਸ਼ੈੱਟੀ ਨੂੰ ਜਲਦੀ ਸਿਹਤਮੰਦ ਹੋਣ ਲਈ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

You may also like