
ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਹਾਲ ਹੀ ਵਿੱਚ ਆਪਣੇ ਆਪ ਨੂੰ ਇੱਕ ਸ਼ਾਨਦਾਰ ਅਤੇ ਚਮਕਦਾਰ ਬਿਲਕੁਲ ਨਵੀਂ ਵੈਨਿਟੀ ਵੈਨ ਤੋਹਫ਼ੇ ਵਿੱਚ ਦੇ ਕੇ ਆਪਣਾ 47ਵਾਂ ਜਨਮਦਿਨ ਮਨਾਇਆ। ਹੁਣ ਉਨ੍ਹਾਂ ਦੀ ਵੈਨਿਟੀ ਵੈਨ ਦੇ ਅੰਦਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਇਹ ਵੈਨਿਟੀ ਕਿਸੇ ਫਾਈਵ ਸਟਾਰ ਹੋਟਲ ਤੋਂ ਘੱਟ ਨਹੀਂ ਹਨ। ਇਸ ਵਿਚ ਹੋਟਲ ਵਰਗੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਵੈਨਿਟੀ ਦੇ ਅੰਦਰ ਇੱਕ ਯੋਗਾ ਡੈੱਕ ਵੀ ਹੈ, ਜਿੱਥੇ ਸ਼ਿਲਪਾ ਸ਼ੈੱਟੀ ਯੋਗਾ ਕਰਕੇ ਆਪਣੇ ਆਪ ਨੂੰ ਫਿੱਟ ਰੱਖ ਸਕਦੀ ਹੈ।
ਹੋਰ ਪੜ੍ਹੋ : ਅਲੀ-ਜੈਸਮੀਨ ਨੇ ਖਰੀਦੀ ਨਵੀਂ ਚਮਚਮਾਉਂਦੀ ਕਾਰ, ਜਾਣੋ ਇਸ ਲਗਜ਼ਰੀ ਕਾਰ ਦੀ ਕੀਮਤ

ਬਰਥਡੇ ਗਰਲ ਸ਼ਿਲਪਾ ਸ਼ੈੱਟੀ ਇਕੱਲੀ ਅਜਿਹੀ ਅਭਿਨੇਤਰੀ ਬਣ ਗਈ ਹੈ ਜਿਸ ਕੋਲ ਇੱਕ ਰਸੋਈ, ਹੇਅਰ ਵਾਸ਼ ਸਟੇਸ਼ਨ ਅਤੇ ਫਿਟਨੈਸ ਫ੍ਰੀਕਸ ਲਈ ਯੋਗਾ ਡੈੱਕ ਵਾਲੀ ਇੱਕ ਕਿਸਮ ਦੀ ਵੈਨਿਟੀ ਵੈਨ ਹੈ। ਇਸ ਵੀਡੀਓ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ ਹੈ।

ਸ਼ਿਲਪਾ ਸ਼ੈੱਟੀ ਹੁਣ ਆਪਣੀ ਨਵੀਂ ਵੈਨਿਟੀ ਵੈਨ 'ਚ ਆਰਾਮ ਨਾਲ ਯੋਗਾ ਕਰ ਸਕਦੀ ਹੈ। ਜਿਵੇਂ ਕਿ ਸਭ ਜਾਣਦੇ ਨੇ ਸ਼ਿਲਪਾ ਸ਼ੈੱਟੀ ਇੱਕ ਫਿਟਨੈਸ ਫ੍ਰੀਕ ਹੈ ਅਤੇ ਨਿਯਮਿਤ ਤੌਰ 'ਤੇ ਯੋਗਾ ਕਰਦੀ ਹੈ । ਜਿਸ ਕਰਕੇ ਉਹ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਆਪਣੀ ਯੋਗਾ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।
ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਤਾਂ ਉਹ ਆਖਰੀ ਵਾਰ 2021 ਦੀ ਕਾਮੇਡੀ ਹੰਗਾਮਾ 2 ਵਿੱਚ ਨਜ਼ਰ ਆਈ ਸੀ। ਬਹੁਤ ਜਲਦ ਉਹ ਫ਼ਿਲਮ ਨਿਕੰਮਾ ‘ਚ ਸੁਪਰ ਵੂਮੈਨ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਸ਼ਿਲਪਾ ਸ਼ੈੱਟੀ ਤੋਂ ਇਲਾਵਾ ਅਦਾਕਾਰ ਅਭਿਮਨਿਊ ਦਸਾਨੀ, ਅਭਿਨੇਤਰੀ ਸ਼ਰਲੀ ਸੇਤੀਆ, ਸਮੀਰ ਸੋਨੀ ਨਜ਼ਰ ਆਉਣਗੇ। ਇਹ ਫ਼ਿਲਮ 17 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ‘ਚ ਸ਼ਿਲਪਾ ਸ਼ੈੱਟੀ ਦੀ ਫ਼ਿਲਮ ਸੁੱਖੀ ਦੀ ਵੀ ਸ਼ੂਟਿੰਗ ਪੂਰੀ ਹੋਈ ਹੈ।
View this post on Instagram