ਸ਼ਿਲਪਾ ਸ਼ੈੱਟੀ ਦਾ ਬੇਟਾ 10 ਸਾਲ ਦੀ ਉਮਰ 'ਚ ਬਣਿਆ ਬਿਜ਼ਨੈੱਸਮੈਨ, ਸ਼ੁਰੂ ਕੀਤਾ ਇਹ ਕਾਰੋਬਾਰ

written by Lajwinder kaur | August 29, 2022

Shilpa Shetty's son Viaan Raj Kundra starts a business: ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਇੱਕ ਜਾਣੀ-ਪਹਿਚਾਣੀ ਅਦਾਕਾਰਾ ਹੈ ਅਤੇ ਦੁਨੀਆ ਭਰ ਵਿੱਚ ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਸ਼ਿਲਪਾ ਨੇ ਇਕ ਵਾਰ ਫਿਰ ਤੋਂ ਫਿਲਮਾਂ ਵੱਲ ਰੁਖ ਕਰ ਲਿਆ ਹੈ। ਪਰ ਫਿਲਮਾਂ 'ਚ ਆਉਣ ਤੋਂ ਪਹਿਲਾਂ ਸ਼ਿਲਪਾ ਨੇ ਆਪਣੇ ਲਈ ਕਈ ਤਰ੍ਹਾਂ ਦੇ ਕਾਰੋਬਾਰ ਵੀ ਖੋਲ੍ਹੇ ਹਨ।

ਸ਼ਿਲਪਾ ਸ਼ੈੱਟੀ ਦੇ ਨਾਂ 'ਤੇ ਕਈ ਰੈਸਟੋਰੈਂਟ ਹਨ। ਇਸ ਤੋਂ ਇਲਾਵਾ ਉਹ ਆਪਣਾ ਯੂ-ਟਿਊਬ ਚੈਨਲ ਵੀ ਚਲਾਉਂਦੀ ਹੈ। ਸ਼ਿਲਪਾ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਕਾਫੀ ਕਮਾਈ ਕਰਦੀ ਹੈ। ਇੰਨਾ ਹੀ ਨਹੀਂ, ਉਹ ਕਈ ਸ਼ੋਅਜ਼ ਵਿੱਚ ਬਤੌਰ ਜੱਜ ਦੀ ਭੂਮਿਕਾ 'ਚ ਨਜ਼ਰ ਆ ਚੁੱਕੀ ਹੈ। ਪਰ ਹੁਣ ਉਨ੍ਹਾਂ ਦੇ ਬੇਟੇ ਨੇ ਵੀ ਉਨ੍ਹਾਂ ਦੇ ਰਸਤੇ 'ਤੇ ਚੱਲਦੇ ਹੋਏ ਸਿਰਫ 10 ਸਾਲ ਦੀ ਉਮਰ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ।

ਹੋਰ ਪੜ੍ਹੋ : ਅਮਰੀਕੀ ਜਲ ਸੈਨਾ ਦੇ ਅਫਸਰਾਂ ਨੇ ਗਾਇਆ ਸ਼ਾਹਰੁਖ ਖ਼ਾਨ ਦੀ ਫਿਲਮ 'ਕਲ ਹੋ ਨਾ ਹੋ' ਦਾ ਟਾਈਟਲ ਗੀਤ, ਵੀਡੀਓ ਦੇਖਕੇ ਪ੍ਰਸ਼ੰਸਕਾਂ ਲੁੱਟਾ ਰਹੇ ਨੇ ਪਿਆਰ

inside image of shilpa and her son image source Instagram

ਸ਼ਿਲਪਾ ਸ਼ੈੱਟੀ ਦੇ 10 ਸਾਲ ਦੇ ਬੇਟੇ ਵਿਆਨ ਰਾਜ ਕੁੰਦਰਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੇ ਕਾਰੋਬਾਰ ਬਾਰੇ ਦੱਸਿਆ। ਇਸ ਵੀਡੀਓ 'ਚ ਵਿਆਨ ਇਹ ਦੱਸਦੇ ਹੋਏ ਨਜ਼ਰ ਆ ਰਹੇ ਹਨ ਕਿ ਉਹ ਕਸਟਮਾਈਜ਼ਡ ਸ਼ੂਜ਼ ਦੀ ਨਵੀਂ ਲਾਈਨ ਸ਼ੁਰੂ ਕਰਨ ਜਾ ਰਹੇ ਹਨ ਅਤੇ ਉਨ੍ਹਾਂ ਨੇ ਆਪਣੀ ਮਾਂ ਯਾਨੀ ਸ਼ਿਲਪਾ ਸ਼ੈੱਟੀ ਲਈ ਵੀ ਜੁੱਤੇ ਡਿਜ਼ਾਈਨ ਕੀਤੇ ਹਨ।

inside image of bollywood actress with son image source Instagram

ਵਿਆਨ ਨੇ ਇਨ੍ਹਾਂ ਜੁੱਤੀਆਂ ਦਾ ਨਾਂ VRKICKS ਰੱਖਿਆ ਹੈ ਅਤੇ ਇਨ੍ਹਾਂ ਦੀ ਕੀਮਤ 4999/- ਰੁਪਏ ਤੋਂ ਸ਼ੁਰੂ ਹੁੰਦੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਸ਼ਿਲਪਾ ਸ਼ੈਟੀ ਕੁੰਦਰਾ ਨੇ ਲਿਖਿਆ, 'ਮੇਰੇ ਬੇਟੇ ਵਿਆਨ ਰਾਜ ਦਾ ਪਹਿਲਾ ਅਤੇ ਵਿਲੱਖਣ ਕਾਰੋਬਾਰੀ ਉੱਦਮ VRKICKS, ਜੋ ਕਸਟਮਾਈਜ਼ਡ ਸਨੀਕਰ ਜੁੱਤੇ ਬਣਾਉਂਦਾ ਹੈ...ਛੋਟੇ ਬੱਚਿਆਂ ਅਤੇ ਉਨ੍ਹਾਂ ਦੇ ਵੱਡੇ ਸੁਫਨਿਆਂ ਨੂੰ ਹਮੇਸ਼ਾ ਉਤਸ਼ਾਹਿਤ ਕਰਨਾ ਚਾਹੀਦਾ ਹੈ... ਇਸ ਉੱਦਮ ਦੇ ਵਿਚਾਰ ਅਤੇ ਸੰਕਲਪ ਤੋਂ ਲੈ ਕੇ ਡਿਜ਼ਾਈਨ ਅਤੇ ਇੱਥੋਂ ਤੱਕ ਕਿ ਵੀਡੀਓ ਤੱਕ, ਉਸਨੇ ਆਪਣੇ ਆਪ ਨੂੰ ਬਣਾਇਆ ਹੈ’।

shilpa shetty- image source Instagram

ਅਦਾਕਾਰਾ ਨੇ ਅੱਗੇ ਲਿਖਿਆ ਹੈ- ‘Entrepreneur and director...ਹੈਰਾਨੀ ਦੀ ਗੱਲ ਇਹ ਹੈ ਕਿ ਇਸ ਛੋਟੀ ਉਮਰ ਵਿੱਚ ਹੀ ਉਸ ਨੇ ਇਸ ਕਮਾਈ ਦਾ ਇੱਕ ਹਿੱਸਾ ਚੈਰਿਟੀ ਨੂੰ ਦੇਣ ਦੀ ਗੱਲ ਵੀ ਕਹੀ ਹੈ। ਉਹ ਹੁਣ ਸਿਰਫ਼ 10 ਸਾਲ ਦਾ ਹੈ’। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਤੇ ਕਲਾਕਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵਿਆਨ ਅਕਸਰ ਹੀ ਆਪਣੀ ਮੰਮੀ ਦੇ ਨਾਲ ਯੋਗਾ ਅਤੇ ਕੁਕਿੰਗ ਕਰਦਾ ਨਜ਼ਰ ਆਉਂਦਾ ਰਹਿੰਦਾ ਹੈ।

You may also like