ਸ਼ਿੰਦਾ ਗਰੇਵਾਲ ਨੇ ਸ਼ਹਿਨਾਜ਼ ਗਿੱਲ ਨੂੰ ਹੌਸਲਾ ਦਿੰਦੇ ਹੋਏ ਆਖੀ ਇਹ ਗੱਲ...

written by Lajwinder kaur | September 14, 2021

ਪੰਜਾਬੀ ਗਾਇਕ ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ ਗਰੇਵਾਲ Shinda Grewal ਜਿਸ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਇਸ ਕਰਕੇ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦਾ ਹੈ। ਉਹ ਅਕਸਰ ਹੀ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ। ਪਰ ਇਸ ਵਾਰ ਉਨ੍ਹਾਂ ਨੇ ਇੱਕ ਇਮੋਸ਼ਨਲ ਪੋਸਟ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਲਈ ਪਾਈ ਹੈ।

inside image of shehnaaz gill with shinda-min image source- instagram

ਹੋਰ ਪੜ੍ਹੋ : ਅਦਾਕਾਰਾ ਰੂਪੀ ਗਿੱਲ ਨੇ ਆਪਣੀ ਮਾਂ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

ਸ਼ਿੰਦੇ ਗਰੇਵਾਲ ਨੇ ਸ਼ਹਿਨਾਜ਼ ਗਿੱਲ Shehnaaz Gill ਨੂੰ ਹੌਸਲਾ ਦਿੰਦੇ ਹੋਏ ਪੋਸਟ ਪਾਈ ਹੈ ਤੇ ਲਿਖਿਆ ਹੈ- ‘ਬੀ Strong @shehnaazgill ਦੀਦੀ 🙏 #shindagrewal’ । ਸ਼ਿੰਦੇ ਨੇ ਸ਼ਹਿਨਾਜ਼ ਦੇ ਨਾਲ ਆਪਣੀ ਦੋ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਇਸ ਮੁਸ਼ਕਿਲ ਸਮੇਂ ‘ਚ ਹੌਸਲਾ ਰੱਖਣ ਦੀ ਗੱਲ ਆਖੀ ਹੈ। ਇਹ ਪਿਆਰੀ ਜਿਹੀ ਪੋਸਟ ਹਰ ਇੱਕ ਨੂੰ ਪਸੰਦ ਆ ਰਹੀ ਹੈ। ਦੱਸ ਦਈਏ ਸ਼ਹਿਨਾਜ਼ ਗਿੱਲ ਦੀ ਹਾਲਤ ਏਨੀਂ ਦਿਨੀਂ ਸਹੀ ਨਹੀਂ ਚੱਲ ਰਹੀ ਹੈ। ਕਿਉਂਕਿ ਉਨ੍ਹਾਂ ਦੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਅਚਾਨਕ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਨੇ। ਇਸ ਸੰਸਾਰ ਤੋਂ ਉਨ੍ਹਾਂ ਨੂੰ ਗਏ ਹੋਏ ਕਿੰਨੇ ਦਿਨ ਹੋ ਗਏ ਨੇ ਪਰ ਹਰ ਕੋਈ ਅੱਜ ਵੀ ਸਦਮੇ ‘ਚ ਲੰਘ ਰਿਹਾ ਹੈ। ਸਪੈਸ਼ਲੀ ਸਿਧਾਰਥ ਸ਼ੁਕਲਾ ਦੇ ਕਰੀਬੀ, ਜਿਨ੍ਹਾਂ ‘ਚੋਂ ਇੱਕ ਹੈ ਸ਼ਹਿਨਾਜ਼ ਗਿੱਲ। ਪ੍ਰਸ਼ੰਸਕ ਵੀ ਹੁਣ ਸ਼ਹਿਨਾਜ਼ ਗਿੱਲ ਦੀ ਫਿਕਰ ਕਰ ਰਹੇ ਨੇ।

shinda grewal with honsala rakh wrap up party image source- instagram

ਹੋਰ ਪੜ੍ਹੋ : ਪੰਜਾਬੀਆਂ ਲਈ ਮਾਣ ਦੀ ਗੱਲ, ਯੂ.ਕੇ. ਦੇ ‘Wireless Festival’ ‘ਚ ਪ੍ਰਫਾਰਮੈਂਸ ਕਰਨ ਵਾਲਾ ਪਹਿਲਾ ਸਰਦਾਰ ਤੇ ਪਹਿਲਾ ਭਾਰਤੀ ਕਲਾਕਾਰ ਬਣਿਆ ਪੰਜਾਬੀ ਗਾਇਕ ‘ਸਿੱਧੂ ਮੂਸੇਵਾਲਾ’

ਦੱਸ ਦਈਏ ਸ਼ਿੰਦਾ ਗਰੇਵਾਲ ਤੇ ਸ਼ਹਿਨਾਜ਼ ਗਿੱਲ ਇਕੱਠੇ ਦਿਲਜੀਤ ਦੋਸਾਂਝ ਦੀ ਫ਼ਿਲਮ ‘ਹੌਸਲਾ ਰੱਖ’ (honsla rakh)  ‘ਚ ਨਜ਼ਰ ਆਉਣਗੇ। ਇਹ ਫ਼ਿਲਮ ਇਸ ਸਾਲ 15 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਦੱਸ ਦਈਏ ਸ਼ਿੰਦਾ ਗਰੇਵਾਲ ਜੋ ਕਿ ਬਹੁਤ ਜਲਦ ਆਪਣੇ ਪਹਿਲੇ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ।

0 Comments
0

You may also like