ਸ਼ਿੰਦਾ ਗਰੇਵਾਲ ਨੇ ਪਾਪਾ ਗਿੱਪੀ ਗਰੇਵਾਲ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਿਓ-ਪੁੱਤ ਦਾ ਇਹ ਅੰਦਾਜ਼

written by Lajwinder kaur | November 17, 2022 08:58pm

Shinda Grewal : ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਆਪਣੇ ਨਵੇਂ ਗੀਤਾਂ ਤੋਂ ਲੈ ਕੇ ਫ਼ਿਲਮਾਂ ਕਰਕੇ ਲਾਈਮਲਾਈਟ ‘ਚ ਬਣੇ ਰਹਿੰਦੇ ਹਨ। ਗਿੱਪੀ ਗਰੇਵਾਲ ਦੇ ਬੱਚੇ ਵੀ ਸੋਸ਼ਲ ਮੀਡੀਆ ਉੱਤੇ ਛਾਏ ਰਹੇ ਹਨ। ਸ਼ਿੰਦਾ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਪਿਤਾ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ।

shinda grewal image source: instagram

ਹੋਰ ਪੜ੍ਹੋ: ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022: ‘ਬੈਸਟ ਪਲੇਅ ਬੈਕ ਸਿੰਗਰ (ਫੀਮੇਲ)’ ਕੈਟਾਗਿਰੀ ’ਚ ਆਪਣੀ ਪਸੰਦੀਦਾ ਗਾਇਕਾ ਲਈ ਕਰੋ ਵੋਟ

gippy and shinda image source: instagram

ਸ਼ਿੰਦਾ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਾਪਾ ਗਿੱਪੀ ਗਰੇਵਾਲ ਦੇ ਨਾਲ ਇੱਕ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਪਿਓ-ਪੁੱਤ ਦਾ ਮਸਤੀ ਭਰਿਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਤਸਵੀਰ ‘ਚ ਗਿੱਪੀ ਗਰੇਵਾਲ ਨੇ ਸ਼ਿੰਦਾ ਦੇ ਮੋਢੇ ਤੇ ਬਾਂਹ ਰੱਖੀ ਹੋਈ ਹੈ ਤੇ ਸ਼ਿੰਦਾ ਸਾਇਕਲ ‘ਤੇ ਬੈਠਾ ਹੋਇਆ ਨਜ਼ਰ ਆ ਰਿਹਾ ਹੈ। ਤਸਵੀਰ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪਿਓ ਪੁੱਤਰ ਦੇ ਵਿਚਾਲੇ ਦੋਸਤਾਂ ਵਾਲੀ ਸਾਂਝ ਹੈ। ਇਸ ਤਸਵੀਰ ਨੂੰ ਉਨ੍ਹਾਂ ਨੇ ਅੰਮ੍ਰਿਤ ਮਾਨ ਦੇ ਬਾਪੂ ਗੀਤ ਦੇ ਨਾਲ ਅਪਲੋਡ ਕੀਤਾ ਹੈ।  ਸ਼ਿੰਦਾ ਦੀ ਇਸ ਪੋਸਟ  ਉੱਤੇ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਹਨ। ਉਸ ਦੀ ਇਸ ਪੋਸਟ ‘ਤੇ ਹਜ਼ਾਰਾਂ ਲਾਈਕ ਤੇ ਕਮੈਂਟ ਆ ਚੁੱਕੇ ਹਨ।

Shinda Shinda-Gippy Grewal Image Source : Instagram

ਦੱਸ ਦਈਏ ਕਿ ਸ਼ਿੰਦਾ ਗਰੇਵਾਲ ਵੀ ਕਮਾਲ ਦਾ ਐਕਟਰ ਹੈ। ਉਹ ਬਤੌਰ ਬਾਲ ਕਲਾਕਾਰ ਕਈ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕਿਆ ਹੈ। ਉਹ ਪਿਛਲੇ ਸਾਲ ਦਿਲਜੀਤ ਦੋਸਾਂਝ ਦੇ ਨਾਲ  ‘ਹੌਸਲਾ ਰੱਖ’ ਫ਼ਿਲਮ ਵਿੱਚ ਨਜ਼ਰ ਆਇਆ ਸੀ। ਇਸ ਦੇ ਨਾਲ ਉਹ ਫ਼ਿਲਮ ‘ਕੈਰੀ ਆਨ ਜੱਟਾ 3’ ‘ਚ ਵੀ ਐਕਟਿੰਗ ਕਰਨ ਜਾ ਰਿਹਾ ਹੈ। ਫਿਲਮ ‘ਚ ਉਹ ਬਿਨੂੰ ਢਿੱਲੋਂ ਦੇ ਪੁੱਤਰ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲਾ ਹੈ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

 

View this post on Instagram

 

A post shared by Shinda Grewal (@iamshindagrewal_)

You may also like