ਸ਼ਿੰਦਾ ਗਰੇਵਾਲ ਨੇ ਗਿੱਪੀ ਗਰੇਵਾਲ ਤੇ ਰਵਨੀਤ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਮੰਮੀ-ਡੈਡੀ ਮਸਤੀ ਕਰਦੇ ਆਏ ਨਜ਼ਰ
Shinda Grewal having fun with parents: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਅਕਸਰ ਹੀ ਲਾਈਮਲਾਈਟ 'ਚ ਬਣੇ ਰਹਿੰਦੇ ਹਨ। ਜਦੋਂ ਵੀ ਗਿੱਪੀ ਗਰੇਵਾਲ ਦੀਆਂ ਫੈਮਿਲੀ ਫੋਟੋਆਂ ਸਾਹਮਣੇ ਆਉਂਦੀਆਂ ਹਨ ਤਾਂ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ।
image source Instagram
ਹਾਲ ਹੀ 'ਚ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਆਪਣੇ ਮੰਮੀ-ਡੈਡੀ ਯਾਨੀ ਕਿ ਗਿੱਪੀ ਅਤੇ ਰਵਨੀਤ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਿੰਦਾ ਆਪਣੇ ਮੰਮੀ ਡੈਡੀ ਨਾਲ ਖੂਬ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਸ਼ਿੰਦੇ ਨੇ ਕੈਪਸ਼ਨ 'ਚ ਲਿਖਿਆ, 'ਪਰਿਵਾਰ ਵਰਗਾ ਕੁੱਝ ਵੀ ਨਹੀਂ।♥️' ਇਸ ਦੇ ਨਾਲ ਹੀ ਸ਼ਿੰਦੇ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਨੱਕ ਫੜ ਕੇ ਸਵਿਮਿੰਗ ਪੂਲ ਦੇ ਵਿੱਚ ਛਾਲ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ।
image source Instagram
ਫੈਨਜ਼ ਸ਼ਿੰਦਾ ਗਰੇਵਾਲ ਦੀਆਂ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਸ਼ਿੰਦੇ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਖ਼ੁਦ ਉਸ ਦੇ ਪਿਤਾ ਗਿੱਪੀ ਗਰੇਵਾਲ ਨੇ ਵੀ ਪਸੰਦ ਕੀਤਾ ਹੈ। ਗਿੱਪੀ ਨੇ ਕਮੈਂਟ ਸੈਕਸ਼ਨ ਵਿੱਚ ਰੈਡ ਹਾਰਟ ਈਮੋਜੀਸ ਸ਼ੇਅਰ ਕੀਤੇ ਹਨ।
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਿੰਦਾ ਗਰੇਵਾਲ ਆਪਣੇ ਪਿਤਾ ਵਾਂਗ ਹੀ ਅਦਾਕਾਰੀ ਵਿੱਚ ਕਾਫੀ ਦਿਲਚਸਪੀ ਰੱਖਦੇ ਹਨ। ਮੌਜੂਦਾ ਸਮੇਂ 'ਚ ਉਹ ਕਈ ਪੰਜਾਬੀ ਫ਼ਿਲਮਾਂ 'ਚ ਬਤੌਰ ਬਾਲ ਕਲਾਕਾਰ ਕੰਮ ਕਰ ਰਹੇ ਹਨ। ਫ਼ਿਲਮ 'ਹੌਸਲਾ ਰੱਖ' ਵਿੱਚ ਸ਼ਿੰਦੇ ਨੇ ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ਦੇ ਪੁੱਤਰ ਦਾ ਕਿਰਦਾਰ ਨਿਭਾਇਆ ਸੀ।
image source Instagram
ਹੋਰ ਪੜ੍ਹੋ: ਨੀਰੂ ਬਾਜਵਾ ਨੇ ਸ਼ੇਅਰ ਕੀਤੀ ਫ਼ਿਲਮ 'ਕਲੀ ਜੋਟਾ' ਦੀ ਬੀਟੀਐਸ ਵੀਡੀਓ, ਸਾਈਕਲ 'ਤੇ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ
ਇਸ ਸਾਲ ਸ਼ਿੰਦਾ ਗਰੇਵਾਲ ਆਪਣੇ ਡੈਡੀ ਗਿੱਪੀ ਨਾਲ ਦੋ ਫਿਲਮਾਂ 'ਸ਼ਿੰਦਾ ਸ਼ਿੰਦਾ ਨੋ ਪਾਪਾ' ਤੇ 'ਕੈਰੀ ਆਨ ਜੱਟਾ 3' 'ਚ ਨਜ਼ਰ ਆਉਣ ਵਾਲਾ ਹੈ। 'ਸ਼ਿੰਦਾ ਸ਼ਿੰਦਾ ਨੋ ਪਾਪਾ' 13 ਅਪ੍ਰੈਲ ਨੂੰ ਵਿਸਾਖੀ ਮੌਕੇ ਰਿਲੀਜ਼ ਹੋਣ ਜਾ ਰਹੀ ਹੈ, ਜਦੋਂ ਕਿ 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਰਿਲੀਜ਼ ਹੋਣ ਵਾਲੀ ਹੈ।
View this post on Instagram