ਸ਼ਿੰਦੇ ਗਰੇਵਾਲ ਨੇ ਸ਼ੇਅਰ ਕੀਤਾ ਸ਼ਹਿਨਾਜ਼ ਗਿੱਲ ਦੇ ਨਾਲ ਅਣਦੇਖਿਆ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | October 03, 2021

ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ ਗਰੇਵਾਲ ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਹੌਸਲਾ ਰੱਖ ਨੂੰ ਲੈ ਕੇ ਕਾਫੀ ਉਤਸੁਕ ਹੈ। ਜੀ ਹਾਂ ਹੌਸਲਾ ਰੱਖ Honsla Rakh ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ਤੇ ਸ਼ਿੰਦਾ ਗਰੇਵਾਲ ਸਟਾਰਰ ਫ਼ਿਲਮ ਹੈ।

ਹੋਰ ਪੜ੍ਹੋ : ਬਿੱਗ ਬੌਸ 15: ਅਫਸਾਨਾ ਖ਼ਾਨ ਨੇ ਸਲਮਾਨ ਖ਼ਾਨ ਦੇ ਸਾਹਮਣੇ ਕੀਤਾ ਖੁਲਾਸਾ, ਸ਼ੋਅ 'ਤੇ ਆਉਣ ਲਈ ਵਿਆਹ ਦੀ ਤਰੀਕ ਪਾਈ ਅੱਗੇ

feature image of shehnaaz gill and shinda grewal-min Image Source: Instagram

ਸ਼ਿੰਦੇ ਗਰੇਵਾਲ Shinda Grewal ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ਹਿਨਾਜ਼ ਗਿੱਲ shehnaaz gill ਦੇ ਨਾਲ ਆਪਣੀ ਇੱਕ ਅਣਦੇਖੀ ਵੀਡੀਓ ਪੋਸਟ ਕੀਤੀ ਹੈ। ਜੋ ਕਿ ਬਹੁਤ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜੀ ਹਾਂ ਸਿਧਾਰਥ ਸ਼ੁਕਲਾ ਦੀ ਮੌਤ ਤੋਂ  ਬਾਅਦ ਫੈਨਜ਼ ਸ਼ਹਿਨਾਜ਼ ਗਿੱਲ ਦੀ ਇੱਕ ਝਲਕ ਦੇਖਣ ਦੇ ਲਈ ਬਹੁਤ ਹੀ ਜ਼ਿਆਦਾ ਉਡੀਕ ਕਰ ਰਹੇ ਨੇ। ਅਜਿਹੇ ਚ ਸ਼ਹਿਨਾਜ਼ ਗਿੱਲ ਦੀ ਕੋਈ ਵੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ। ਇਸ ਲਈ ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਗਿੱਲ ਦੀਆਂ ਪੁਰਾਣੀ ਵੀਡੀਓਜ਼ ਵੀ ਖੂਬ ਟਰੈਂਡ ਕਰ ਰਹੀਆਂ ਨੇ।

ਹੋਰ ਪੜ੍ਹੋ : ਆਈਪੀਐਲ 2021: ਅਦਾਕਾਰਾ ਪ੍ਰੀਤੀ ਜ਼ਿੰਟਾ ਦੀ ਗੋਦੀ ‘ਚ ਬੈਠਿਆ ਨਜ਼ਰ ਆਇਆ ਇਹ ਕਿਊਟ ਬੱਚਾ, ਹਰ ਕੋਈ ਜਾਣਾ ਚਾਹੁੰਦਾ ਹੈ ਕਿ ਇਹ ਬੱਚਾ ਹੈ ਕੌਣ?

inside image of shinda grewal with shehnaaz Image Source: Instagram

ਇਸ ਵੀਡੀਓ ‘ਚ ਸ਼ਹਿਨਾਜ਼ ਤੇ ਸ਼ਿੰਦਾ ਦੀ ਕਿਊਟ ਜਿਹੀ ਕਮਿਸਟਰੀ ਤੇ ਮਸਤੀ ਦੇਖਣ ਨੂੰ ਮਿਲ ਰਹੀ ਹੈ। ਸ਼ਹਿਨਾਜ਼ ਜੋ ਕਿ ਹਮੇਸ਼ਾ ਆਪਣੇ ਕਿਊਟ ਜਿਹੇ ਅੰਦਾਜ਼ ਦੇ ਹਰ ਇੱਕ ਦਾ ਦਿਲ ਜਿੱਤ ਲੈਂਦੀ ਹੈ। ਇਸ ਵੀਡੀਓ ‘ਚ ਵੀ ਸ਼ਹਿਨਾਜ਼ ਤੇ ਸ਼ਿੰਦਾ ਦਾ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜੇ ਗੱਲ ਕਰੀਏ ਹੌਸਲਾ ਰੱਖ ਫ਼ਿਲਮ ਦੀ ਤਾਂ ਉਹ ਰੋਮਾਂਟਿਕ ਤੇ ਕਾਮੇਡੀ ਫ਼ਿਲਮੀ ਡਰਾਮਾ ਹੈ। ਜਿਸ ਚ ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ਪਤੀ-ਪਤਨੀ ਦੇ ਕਿਰਦਾਰ ਚ ਦੇਖਣ ਨੂੰ ਮਿਲਣਗੇ,ਜੋ ਕਿ ਬਾਅਦ ਚ ਤਲਾਕ ਲੈ ਕੇ ਵੱਖ ਹੋ ਜਾਂਦੇ ਨੇ। ਸ਼ਿੰਦਾ ਜੋ ਕਿ ਫ਼ਿਲਮ ‘ਚ ਦੋਵਾਂ ਦੇ ਪੁੱਤਰ ਦਾ ਰੋਲ ਅਦਾ ਕਰਦਾ ਹੋਇਆ ਨਜ਼ਰ ਆਵੇਗਾ। ਪਰ ਸੋਨਮ ਬਾਜਵਾ ਜੋ ਕਿ ਫ਼ਿਲਮ ‘ਚ ਦਿਲਜੀਤ ਦੋਸਾਂਝ ਦੀ ਬੇਰੰਗ ਪਈ ਦੁਨੀਆ ‘ਚ ਪ੍ਰੇਮਿਕਾ ਬਣਕੇ ਐਂਟਰੀ ਮਾਰਦੀ ਹੈ। ਸੋ ਫ਼ਿਲਮ ਦਰਸ਼ਕਾਂ ਦੇ ਮਨੋਰੰਜਨ ਕਰਨ ਲਈ ਤਿਆਰ ਹੈ । ‘ਹੌਸਲਾ ਰੱਖ’ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 

View this post on Instagram

 

A post shared by Shinda Grewal (@iamshindagrewal_)

0 Comments
0

You may also like