ਨਵਾਂ ਪੰਜਾਬੀ ਗੀਤ ‘SUIT PURANE’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸ਼ਿਪਰਾ ਗੋਇਲ ਤੇ ਇੰਦਰ ਚਾਹਲ ਦੀ ਖੱਟੀ-ਮਿੱਠੀ ਨੋਕ-ਝੋਕ, ਦੇਖੋ ਵੀਡੀਓ

written by Lajwinder kaur | February 16, 2021

ਪੰਜਾਬੀ ਗਾਇਕਾ ਸ਼ਿਪਰਾ ਗੋਇਲ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੀ ਹੈ । ਜੀ ਹਾਂ ਉਹ ‘ਸੂਟ ਪੁਰਾਣੇ’  (SUIT PURANE) ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆਈ ਹੈ । ਇਸ ਗੀਤ 'ਚ ਫੀਚਰਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਗਾਇਕ ਇੰਦਰ ਚਾਹਲ ।

inside image of shipra goyal and inder chahal

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਛਾਈਆਂ ਜੱਸੀ ਗਿੱਲ, ਐੱਮ.ਐੱਸ ਧੋਨੀ ਤੇ ਸਾਕਸ਼ੀ ਧੋਨੀ ਦੀਆਂ ਇਹ ਤਸਵੀਰਾਂ, ਦੋਸਤ ਦੇ ਵਿਆਹ ‘ਚ ਹੋਏ ਸ਼ਾਮਿਲ

ਇਸ ਗੀਤ ਦੇ ਬੋਲ ਬੱਬੂ ਨੇ ਲਿਖੇ ਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ B2gether Pros ਨੇ ਤਿਆਰ ਕੀਤਾ ਹੈ । ਗੀਤ ਨੂੰ ਸ਼ਿਪਰਾ ਗੋਇਲ ਨੇ ਉਸ ਕੁੜੀ ਦੇ ਪੱਖ ਤੋਂ ਗਿਆ ਹੈ ਜੋ ਆਪਣੇ ਘਰ ਵਾਲੇ ਨੂੰ ਨਵੇਂ ਸੂਟ ਦਿਵਾਉਣ ਦੀ ਮੰਗ ਕਰਦੀ ਹੈ । ਇਸ ਗੀਤ ਚ ਸ਼ਿਪਰਾ ਗੋਇਲ ਤੇ ਇੰਦਰ ਚਾਹਲ ਦੀ ਪਿਆਰੀ ਜਿਹੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ। ਦਰਸ਼ਕਾਂ ਨੂੰ ਇਹ ਗੀਤ ਖੂਬ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ਚ ਲੋਕ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਇਸ ਗਾਣੇ ਨੂੰ ਦੇਖ ਚੁੱਕੇ ਨੇ।

inside image of suit purane song out

ਜੇ ਗੱਲ ਕਰੀਏ ਸ਼ਿਪਰਾ ਗੋਇਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ।

new song suit purane

You may also like