ਸ਼ਿਪਰਾ ਗੋਇਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸਾਹ ਚੱਲਦੇ’ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | January 10, 2020

ਪੰਜਾਬੀ ਗਾਇਕਾ ਸ਼ਿਪਰਾ ਗੋਇਲ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਉਹ ‘ਸਾਹ ਚੱਲਦੇ’ ਟਾਈਟਲ ਹੇਠ ਆਪਣਾ ਨਵਾਂ ਰੋਮਾਂਟਿਕ ਗੀਤ ਲੈ ਕੇ ਦਰਸ਼ਕਾਂ ਦੇ ਰੁ-ਬ-ਰੂ ਹੋਏ ਹਨ। ਹੋਰ ਵੇਖੋ:ਦਿਲ ਦੇ ਦਰਦਾਂ ਨੂੰ ਬਿਆਨ ਕਰ ਰਹੇ ਨੇ ਨਿਮਰਤ ਖਹਿਰਾ ਆਪਣੇ ਨਵੇਂ ਗੀਤ ‘ਸੁਪਨਾ ਲਾਵਾਂ ਦਾ’ ‘ਚ, ਦਰਸ਼ਕਾਂ ਵੱਲੋਂ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ ਸਾਹ ਚੱਲਦੇ ਗੀਤ ਦੇ ਬੋਲ ਨਿਕ(Nikk) ਨੇ ਲਿਖੇ ਤੇ ਮਿਊਜ਼ਿਕ ਮਿਕਸ ਸਿੰਘ ਨੇ ਤਿਆਰ ਕੀਤਾ ਹੈ। ਡਾਇਰੈਕਟਰ ਸ਼ੈਬੀ ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਸ਼ਿਪਰਾ ਗੋਇਲ ਤੇ ਰੋਹਨ ਮਹਿਰਾ।

ਜੇ ਗੱਲ ਕਰੀਏ ਸ਼ਿਪਰਾ ਗੋਇਲ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗੀਤ ਦੇ ਚੁੱਕੇ ਨੇ ਜਿਨ੍ਹਾਂ ‘ਚ ਅੰਗਰੇਜ਼ੀ ਵਾਲੀ ਮੈਡਮ, ਬਲਗੇੜੀ, ਯਾਦਾਂ ਤੇਰੀਆਂ, ਛੋਟੀ ਛੋਟੀ ਗੱਲ, ਲਵਲੀ VS ਪੀਯੂ, ਅੱਖ ਜੱਟੀ ਵਰਗੇ ਸ਼ਾਨਦਾਰ ਗੀਤ ਸ਼ਾਮਿਲ ਨੇ। ਇਸ ਤੋਂ ਇਲਾਵਾ ਉਹ ਛੜਾ, ਸਾਕ, ਤੂੰ ਮੇਰਾ ਕੀ ਲੱਗਦਾ ਵਰਗੀਆਂ ਪੰਜਾਬੀ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ।  

0 Comments
0

You may also like