ਸੀਆਈਡੀ ਸੀਰੀਅਲ ‘ਚ ਕੰਮ ਕਰਨ ਵਾਲੇ ਸ਼ਿਵਾਜੀ ਸਾਤਮ ਨੇ ਕੀਤਾ ਖੁਲਾਸਾ, ਨਹੀਂ ਮਿਲ ਰਿਹਾ ਕੰਮ

written by Shaminder | January 19, 2022

ਮਨੋਰੰਜਨ ਜਗਤ ‘ਚ ਆਏ ਦਿਨ ਨਵੇਂ ਕਲਾਕਾਰਾਂ ਦੀ ਐਂਟਰੀ ਹੁੰਦੀ ਹੈ ।ਕਈ ਕਲਾਕਾਰ ਆਉਂਦੇ ਹਨ ਅਤੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡ ਜਾਂਦੇ ਹਨ । ਅਜਿਹੇ ਹੀ ਇੱਕ ਕਲਾਕਾਰ ਹਨ ਸ਼ਿਵਾਜੀ ਸ਼ਾਤਮ। ਜਿਨ੍ਹਾਂ ਨੂੰ ਟੀਵੀ ਦੇ ਸੀਆਈਡੀ (CID ) ਸ਼ੋਅ ਦੇ ਨਾਲ ਪਛਾਣ ਮਿਲੀ । ਪਰ ਅੱਜ ਇਹ ਅਦਾਕਾਰ ਏਨਾਂ ਟੈਲੇਂਟਡ ਹੋਣ ਦੇ ਬਾਵਜੂਦ ਮਨੋਰੰਜਨ ਇੰਡਸਟਰੀ ਦੀ ਬੇਰੁਖੀ ਦਾ ਸ਼ਿਕਾਰ ਹੈ । ਸੀਆਈਡੀ ‘ਚ ਏਸੀਪੀ ਦੀ ਭੂਮਿਕਾ ਨਿਭਾਉਣ ਵਾਲੇ ਸ਼ਿਵਾਜੀ ਸਾਤਮ (Shivaji Satam)ਨੇ ਇਸ ਭੂਮਿਕਾ ਦੇ ਨਾਲ 23  ਸਾਲਾਂ ਤੱਕ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ ।

Shiavaji Satam image From instagram

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਪਤੀ ਸਮੀਰ ਮਾਹੀ ਦੇ ਨਾਲ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਤੋਂ ਇਲਾਵਾ ਉਸ ਨੇ ‘ਵਾਸਤਵ’, ‘ਨਾਇਕ’, ‘ਸੂਰਿਆਵੰਸ਼ਮ’ ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪਰ ਸਹੀ ਅਰਥਾਂ ਵਿਚ ਉਸ ਨੂੰ ਪਛਾਣ ਏਸੀਪੀ ਪ੍ਰਦਿਊਮਨ ਦੇ ਕਿਰਦਾਰ ਤੋਂ ਮਿਲੀ। ਪਰ ਅੱਜ ਏਸੀਪੀ ਪ੍ਰਦਿਊਮਨ ਯਾਨੀ ਸ਼ਿਵਾਜੀ ਸਾਤਮ ਕੋਲ ਕੰਮ ਨਹੀਂ ਹੈ।

shivaji-satam,, image From instagram

ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰ ਨੇ ਹਾਲ ਹੀ ‘ਚ ਆਪਣੇ ਇੰਟਰਵਿਊ ‘ਚ ਕੀਤਾ ਹੈ। ਅਦਾਕਾਰ ਸ਼ਿਵਾਜੀ ਦੇ ਇਸ ਬਿਆਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਦਰਅਸਲ ਅਦਾਕਾਰ ਨੇ ਬੀਤੇ ਦਿਨੀਂ ਇੱਕ ਨਿੱਜੀ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ ਸੀ ਕਿ ਉਨ੍ਹਾਂ ਦੇ ਕੋਲ ਕੰਮ ਨਹੀਂ ਹੈ । ਜਿਸ ਤੋਂ ਬਾਅਦ ਸ਼ਿਵਾਜੀ ਸਾਤਮ ਚਰਚਾ ‘ਚ ਆ ਗਏ ਹਨ । ਅਦਾਕਾਰ ਨੇ ਇਹ ਵੀ ਕਿਹਾ ਕਿ ਕੰਮ ਨਾ ਹੋਣ ਕਾਰਨ ਉਹ ਘਰ ‘ਚ ਬੈਠਣ ਦੇ ਲਈ ਮਜ਼ਬੂਰ ਹਨ ਅਤੇ ਬੋਰੀਅਤ ਮਹਿਸੂਸ ਕਰ ਰਹੇ ਨੇ ।

 

View this post on Instagram

 

A post shared by Shivaji Satam (@shivaaji_satam)

You may also like