ਦੀਪਿਕਾ ਲਈ ਮੁਸੀਬਤ ਬਣੀ ਰਾਖੀ ਸਾਵੰਤ, ਜਾਣੋਂ ਕਿਸ ਤਰ੍ਹਾਂ  

Written by  Rupinder Kaler   |  February 14th 2019 05:05 PM  |  Updated: February 14th 2019 05:05 PM

ਦੀਪਿਕਾ ਲਈ ਮੁਸੀਬਤ ਬਣੀ ਰਾਖੀ ਸਾਵੰਤ, ਜਾਣੋਂ ਕਿਸ ਤਰ੍ਹਾਂ  

ਬਾਲੀਵੁੱਡ ਦੀ ਡਰਾਮਾ ਕਵੀਨ ਰਾਖੀ ਸਾਵੰਤ ਕੁਝ ਦਿਨ ਪਹਿਲਾਂ ਦੀਪਕ ਕਲਾਲ ਕਰਕੇ ਚਰਚਾ ਵਿੱਚ ਸੀ ।ਪਰ ਹੁਣ ਰਾਖੀ ਰਣਵੀਰ ਸਿੰਘ ਕਰਕੇ ਚਰਚਾ ਵਿੱਚ ਹੈ । ਰਣਵੀਰ ਸਿੰਘ ਹਾਲ ਹੀ ਵਿੱਚ ਕੋਮਲ ਨਾਹਟਾ ਦੇ ਚੈਟ ਸ਼ੋਅ ਵਿੱਚ ਪਹੁੰਚੇ ਸਨ । ਇਸ ਦੌਰਾਨ ਉਹਨਾਂ ਨੇ ਕੁਝ ਗੱਲਾਂ ਸ਼ੇਅਰ ਕੀਤੀਆਂ ਸਨ । ਇਸ ਦੌਰਾਨ ਉਹਨਾਂ ਨੇ ਰਾਖੀ ਸਾਵੰਤ ਨੂੰ ਲੈ ਕੇ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਸੀ ।

Bajirao Ranveer Singh crosses 20 million on instagram Bajirao Ranveer Singh crosses 20 million on instagram

ਦਰਅਸਲ ਇਸ ਸ਼ੋਅ ਵਿੱਚ ਹੋਸਟ ਨੇ ਰਣਵੀਰ ਸਿੰਘ ਤੋਂ ਪੁੱਛਿਆ ਸੀ ਕਿ ਇਸ ਸ਼ੋਅ ਦਾ ਸਭ ਤੋਂ ਬੁਰਾ ਗੈਸਟ ਕੌਣ ਸੀ ? ਇਸ ਗੱਲ ਤੇ ਕੋਮਲ ਨੇ ਰਾਖੀ ਦਾ ਨਾਂ ਲੈ ਦਿੱਤਾ । ਰਾਖੀ ਦਾ ਨਾਂ ਸੁਣਕੇ ਰਣਵੀਰ ਨੇ ਕਿਹਾ ਕਿ ਉਹ ਤਾਂ ਰੌਕਸਟਾਰ ਹੈ ਤੇ ਇਸ ਤੋਂ ਬਾਅਦ ਰਣਵੀਰ ਨੇ ਰਾਖੀ ਸਾਵੰਤ ਨੂੰ ਆਈ ਲਵ ਯੂ ਬੋਲ ਦਿੱਤਾ ਸੀ । ਇਸ ਤੋਂ ਬਾਅਦ ਰਾਖੀ ਨੇ ਵੀ ਰਣਵੀਰ ਸਿੰਘ ਦੇ ਨਾਂ ਦਾ ਟੈਟੂ ਬਨਵਾ ਲਿਆ ।

rakhi-sawant rakhi-sawant

ਇਸ ਦੀ ਰਾਖੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਰਾਖੀ ਨੇ ਰਣਵੀਰ ਸਿੰਘ ਦੇ ਨਾਂ ਦਾ ਟੈਟੂ ਆਪਣੇ ਸੀਨੇ ਤੇ ਬਣਵਾਇਆ ਹੋਇਆ ਹੈ । ਰਾਖੀ ਸਾਵੰਤ ਦੀ ਇਹ ਤਸਵੀਰ ਦੇਖ ਕੇ ਦੀਪਿਕਾ ਦਾ ਕੀ ਰਿਐਕਸ਼ਨ ਹੁੰਦਾ ਹੈ ਇਹ ਤਾਂ ਦੇਖਣ ਵਾਲੀ ਗੱਲ ਹੋਵੇਗੀ । ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਰਾਖੀ ਨੇ ਇੱਕ ਵਾਰ ਫਿਰ ਪਬਲਸਿਟੀ ਲਈ ਇਹ ਸਟੰਟ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network