ਨਿਕਿਤਾ ਪੁਰੀ ਨੇ ਜਿੱਤਿਆ ਵਾਇਸ ਆਫ਼ ਪੰਜਾਬ-14 ਦਾ ਖਿਤਾਬ,ਪਰਗਟ ਸਿੰਘ ਪਹਿਲੇ ਤੇ ਸਰਬਜੋਤ ਰਮਤਾ ਸੈਕਿੰਡ ਰਨਰ ਅੱਪ ਰਹੇ
ਪੀਟੀਸੀ ਪੰਜਾਬੀ ‘ਤੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਵਾਇਸ ਆਫ਼ ਪੰਜਾਬ-14 (Voice Of Punjab-14)ਸੀਜ਼ਨ ਬੀਤੀ ਰਾਤ ਸਮਾਪਤ ਹੋ ਗਿਆ । ਮੈਗਾ ਫਿਨਾਲੇ ਦੀ ਸਿਤਾਰਿਆਂ ਦੇ ਨਾਲ ਸੱਜੀ ਸ਼ਾਮ ‘ਚ ਚੋਟੀ ਦੇ ਪੰਜ ਪ੍ਰਤੀਭਾਗੀਆਂ ਨੇ ਇਸ ਖਿਤਾਬ ਨੂੰ ਜਿੱਤਣ ਦੇ ਲਈ ਆਪੋ ਆਪਣੀ ਬਿਹਤਰੀਨ ਪਰਫਾਰਮੈਂਸ ਦਿੱਤੀ । ਪਰ ਇਸ ਸੀਜ਼ਨ ਦਾ ਖਿਤਾਬ ਜਿੱਤਣ ‘ਚ ਅੰਮ੍ਰਿਤਸਰ ਦੀ 22 ਸਾਲਾਂ ਦੀ ਨਿਕਿਤਾ ਪੁਰੀ ਕਾਮਯਾਬ ਰਹੀ।ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ ਨਿਕਿਤਾ ਪੁਰੀ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ ।ਨਿਕਿਤਾ ਪੁਰੀ ਨੇ ਵਾਇਸ ਆਫ਼ ਪੰਜਾਬ -14 ਦਾ ਟਾਈਟਲ ਜਿੱਤਣ ਦੇ ਨਾਲ-ਨਾਲ ਢਾਈ ਲੱਖ ਦੀ ਇਨਾਮੀ ਰਾਸ਼ੀ ਵੀ ਹਾਸਲ ਕੀਤੀ ।
ਹੋਰ ਪੜ੍ਹੋ : ਗੁਰਪ੍ਰੀਤ ਘੁੱਗੀ ਨੇ ਪਿਤਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖੂਬਸੂਰਤ ਤਸਵੀਰ, ਮਨਾਇਆ ਪਿਤਾ ਦਾ ਜਨਮਦਿਨ
ਪਿੰਡ ਢੁੱਲੇਵਾਲਾ ਬਠਿੰਡਾ ਦੇ ਪਰਗਟ ਸਿੰਘ ਨੂੰ ਪਹਿਲਾ ਰਨਰ ਅੱਪ ਐਲਾਨਿਆ ਗਿਆ ਜਦੋਂਕਿ ਸਰਬਜੋਤ ਰਮਤਾ ਸੈਕਿੰਡ ਰਨਰ ਅੱਪ ਰਹੇ।ਪਰਗਟ ਸਿੰਘ ਨੇ 50 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ । ਜਦੋਂਕਿ ਸਰਬਜੋਤ ਰਮਤਾ ਨੇ 25 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਾ ਇਨਾਮ ਜਿੱਤਿਆ।
ਜੱਜ ਸਾਹਿਬਾਨ ਨੇ ਦੋ ਮਹੀਨਿਆਂ ਦੀ ਕਰੜੀ ਮਿਹਨਤ ਅਤੇ ਪ੍ਰਤੀਭਾਗੀਆਂ ਦੀ ਪਰਫਾਰਮੈਂਸ ਨੂੰ ਵੱਖ-ਵੱਖ ਰਾਊਂਡ ‘ਚ ਹਰ ਕਸੌਟੀ ‘ਤੇ ਪਰਖਿਆ ਅਤੇ ਜਿਸ ਤੋਂ ਬਾਅਦ ਜੇਤੂ ਪ੍ਰਤੀਭਾਗੀਆਂ ਦੀ ਚੋਣ ਕੀਤੀ ਗਈ । ਜੇਤੂ ਪ੍ਰਤੀਭਾਗੀਆਂ ਨੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ।
ਜੱਜ ਸਾਹਿਬਾਨਾਂ ਨੇ ਪ੍ਰਤੀਭਾਗੀਆਂ ਨੂੰ ਵੱਖ-ਵੱਖ ਰਾਊਂਡ ਦੌਰਾਨ ਪਰਖਿਆ
ਵਾਇਸ ਆਫ਼ ਪੰਜਾਬ ਸੀਜ਼ਨ-੧੪ ‘ਚ ਜੱਜ ਸਾਹਿਬਾਨ ਪ੍ਰਸਿੱਧ ਸੰਗੀਤ ਨਿਰਦੇਸ਼ਕ ਸਚਿਨ ਆਹੂਜਾ, ਸੰਗੀਤ ਨਿਰਦੇਸ਼ਕ ਤੇ ਗਾਇਕ ਸੁਖਸ਼ਿੰਦਰ ਸ਼ਿੰਦਾ, ਗਾਇਕਾ ਅਤੇ ਅਦਾਕਾਰਾ ਸਵੀਤਾਜ ਬਰਾੜ ਅਤੇ ਕਪਤਾਨ ਲਾਡੀ ਨੇ ਪ੍ਰਤੀਭਾਗੀਆਂ ਵਿਚਲੀ ਗਾਇਕੀ ਦੀ ਪ੍ਰਤਿਭਾ ਨੂੰ ਵੱਖ-ਵੱਖ ਰਾਊਂਡ ਦੇ ਦੌਰਾਨ ਆਪਣੀ ਪਾਰਖੀ ਨਜ਼ਰ ਦੇ ਨਾਲ ਪਛਾਣਿਆ ।ਇਸ ਤੋਂ ਇਲਾਵਾ ਸ਼ੋਅ ਦੇ ਹਰ ਐਪੀਸੋਡ ‘ਚ ਕਈ ਸੈਲੀਬ੍ਰੇਟੀਜ਼ ਗੈਸਟ ਵੀ ਇਨ੍ਹਾਂ ਪ੍ਰਤੀਭਾਗੀਆਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਪਹੁੰਚੇ ਸਨ ।
ਪੀਟੀਸੀ ਪੰਜਾਬੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਵਾਇਸ ਆਫ਼ ਪੰਜਾਬ ਸ਼ੋਅ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ।ਪੀਟੀਸੀ ਪੰਜਾਬੀ ਇਸ ਸਿੰਗਿੰਗ ਰਿਆਲਟੀ ਸ਼ੋਅ ਦੇ ਜ਼ਰੀਏ ਪੰਜਾਬ ਭਰ ‘ਚੋਂ ਗਾਇਕੀ ਦੇ ਖੇਤਰ ‘ਚ ਆਪਣਾ ਹੁਨਰ ਦਿਖਾਉਣ ਵਾਲੇ ਨੌਜਵਾਨਾਂ ਦੇ ਲਈ ਵਧੀਆ ਮੰਚ ਸਾਬਿਤ ਹੋ ਰਿਹਾ ਹੈ । ਜੋ ਪੰਜਾਬ ਦੇ ਕੋਨੇ-ਕੋਨੇ ਚੋਂ ਵਧੀਆ ਗਾਇਕੀ ਦੇ ਹੁਨਰ ਨੂੰ ਲੱਭ ਕੇ ਦੁਨੀਆ ਸਾਹਮਣੇ ਪੇਸ਼ ਕਰਦਾ ਹੈ।ਵਾਇਸ ਆਫ਼ ਪੰਜਾਬ ਸੀਜ਼ਨ-14 ਚੋਂ ਪੰਜਾਬ ਦੇ ਨਾਲ-ਨਾਲ ਪੂਰੇ ਉੱਤਰ ਭਾਰਤ ਦੇ ਹਿੱਸਿਆਂ ਚੋਂ ਵੱਡੀ ਗਿਣਤੀ ‘ਚ ਪ੍ਰਤੀਭਾਗੀਆਂ ਦੀ ਸ਼ਮੂਲੀਅਤ ਵੇਖੀ ਗਈ।
ਵੱਖ-ਵੱਖ ਸ਼ਹਿਰਾਂ ‘ਚ ਕਰਵਾਏ ਗਏ ਸਨ ਆਡੀਸ਼ਨ
ਇਸ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ ਅਤੇ ਮੋਹਾਲੀ ‘ਚ ਆਡੀਸ਼ਨ ਰੱਖੇ ਗਏ ਸਨ ।ਜਿਸ ‘ਚ ਰਿਕਾਰਡ ਤੋੜ ਨੌਜਵਾਨਾਂ ਨੇ ਭਾਗ ਲਿਆ ।ਇਨ੍ਹਾਂ ਸ਼ਹਿਰਾਂ ਤੋਂ ਸ਼ਾਰਟ ਲਿਸਟ ਕੀਤੇ ਗਏ ਪ੍ਰਤੀਭਾਗੀਆਂ ਨੂੰ ਮੋਹਾਲੀ ‘ਚ ਮੈਗਾ ਫਿਨਾਲੇ ਰਾਊਂਡ ਲਈ ਬੁਲਾਇਆ ਗਿਆ ਸੀ । ਜਿੱਥੋਂ ਬਿਹਤਰੀਨ 24 ਪ੍ਰਤੀਯੋਗੀਆਂ ਨੇ ਵਾਇਸ ਆਫ਼ ਪੰਜਾਬ-੧੪ ਦਾ ਖਿਤਾਬ ਜਿੱਤਣ ਲਈ ਮੁਕਾਬਲੇ ‘ਚ ਭਾਗ ਲਿਆ।
- PTC PUNJABI