ਪੀਟੀਸੀ ਪ੍ਰਾਈਮ ਟਾਈਮ ‘ਚ ਵੇਖੋ ‘ਖ਼ਬਰਦਾਰ’ ਅਤੇ ‘ਮੋਹਰੇ’ ਸੀਰੀਜ਼ ਦੇ ਨਵੇਂ ਐਪੀਸੋਡ
ਸਿਆਸਤ ਦੇ ਗੁੱਝੇ ਭੇਦਾਂ ਨੂੰ ਬਿਆਨ ਕਰਦੀ ਸੀਰੀਜ਼ ‘ਮੋਹਰੇ’ (Mohre) ਪੀਟੀਸੀ ਪ੍ਰਾਈਮ ਟਾਈਮ ‘ਚ ਤੁਸੀਂ ਰੋਜ਼ਾਨਾ ਵੇਖ ਰਹੇ ਹੋ । ਇਸ ਸੀਰੀਜ਼ ਦਾ ਪ੍ਰਸਾਰਣ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰਾਤ 8:30 ਵਜੇ ਪ੍ਰਸਾਰਿਤ ਕੀਤੀ ਜਾ ਰਹੀ ਹੈ। ਅੱਜ ਦੇ ਇਸ ਐਪੀਸੋਡ ‘ਚ ਤੁਸੀਂ ਵੇਖੋ ਸਕਦੇ ਹੋ ਕਿ ਕਿਵੇਂ ਅਸੀਸ ਦੇ ਘਰ ਵਿਆਹ ਦੀ ਤਿਆਰੀ ਚੱਲ ਰਹੀ ਹੈ ਅਤੇ ਇਸੇ ਦੌਰਾਨ ਅਸੀਸ ਆਪਣੀ ਮਾਂ ਦੇ ਨਾਲ ਵਿਆਹ ਦੇ ਕੱਪੜੇ ਤਿਆਰ ਕਰਦੀ ਰਹੀ ਹੁੰਦੀ ਹੈ ।
ਵੀਡੀਓ ਵੇਖਣ ਦੇ ਲਈ ਇਸ ਲਿੰਕ ‘ਤੇ ਕਲਿੱਕ ਕਰੋ : http://onelink.to/shupwt
ਇਸੇ ਦੌਰਾਨ ਘਰ ਦੇ ਨੌਕਰ ਦੀ ਕੁੜੀ ਜੋ ਕਿ ਅਸੀਸ ਦੀ ਸਹੇਲੀ ਵੀ ਹੁੰਦੀ ਹੈ, ਉਹ ਵੀ ਅਸੀਸ ਦੇ ਨਾਲ ਹੀ ਬੈਠੀ ਹੁੰਦੀ ਹੈ ।ਪਰ ਇਸੇ ਦੌਰਾਨ ਕੁਝ ਅਜਿਹਾ ਹੁੰਦਾ ਹੈ ਕਿ ਮਾਹੌਲ ਥੋੜਾ ਅਣਸੁਖਾਵਾਂ ਹੋ ਜਾਂਦਾ ਹੈ । ਇਸਦੇ ਨਾਲ ਹੀ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਡਿਬੇਟ ਦੌਰਾਨ ਸੱਤਾ ‘ਤੇ ਕਾਬਜ਼ ਪਾਰਟੀ ਦੇ ਆਗੂਆਂ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਹਨ ।
ਹੁਣ ਵੇਖਣਾ ਇਹ ਹੋਵੇਗਾ ਕਿ ਸਿਆਸਤ ਦੇ ਰੰਗਾਂ ਨਾਲ ਭਰੀ ਇਸ ਸੀਰੀਜ਼ ‘ਚ ਅਸੀਸ ਦਾ ਵਿਆਹ ਨੇਪਰੇ ਚੜ੍ਹਦਾ ਹੈ ਜਾਂ ਫਿਰ ਉਸ ਦੇ ਨਾਲ ਵੀ ਕੋਈ ਚਾਲ ਖੇਡੀ ਜਾ ਰਹੀ ਹੈ।ਇਹ ਵੇਖਣਾ ਨਾ ਭੁੱਲਣਾ ਅੱਜ ਦੇ ਐਪੀਸੋਡ ‘ਚ ।
ਰਾਤ ਨੌ ਵਜੇ ਵੇਖੋ ‘ਖ਼ਬਰਦਾਰ’ ਸੀਰੀਜ਼ ਦੀ ਨਵੀਂ ਕਹਾਣੀ
ਇਸ ਤੋਂ ਇਲਾਵਾ ‘ਖ਼ਬਰਦਾਰ’ ਸੀਰੀਜ਼ ‘ਚ ਨਵੀਂ ਕਹਾਣੀ ‘ਕਿਤਾਬ’ ਵੀ ਵੇਖਣ ਨੂੰ ਮਿਲੇਗੀ । ਇਸ ਸੀਰੀਜ਼ ‘ਚ ਇੱਕ ਦਾਦੀ ਪੋਤੇ ਦੀ ਕਹਾਣੀ ਨੂੰ ਵਿਖਾਇਆ ਜਾ ਰਿਹਾ ਹੈ ਜੋ ਬਜ਼ੁਰਗ ਹੁੰਦੇ ਹੋਏ ਵੀ ਆਪਣੇ ਪੋਤੇ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਮਿਹਨਤ ਮਜ਼ਦੂਰੀ ਕਰਦੀ ਹੈ।
ਇਸ ਦੇ ਨਾਲ ਹੀ ਇੱਕ ਅਜਿਹੇ ਮਾਪਿਆਂ ਦੀ ਕਹਾਣੀ ਵੀ ਇਸ ਦੌਰਾਨ ਵੇਖਣ ਨੂੰ ਮਿਲੇਗੀ ਜੋ ਆਪਣੀ ਧੀ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ‘ਚ ਸ਼ਿਫਟ ਹੁੰਦੇ ਨੇ ।ਪਰ ਉੱਥੇ ਉਨ੍ਹਾਂ ਦੀ ਧੀ ‘ਤੇ ਕੋਈ ਸ਼ਖਸ ਬੁਰੀ ਅੱਖ ਰੱਖਣ ਲੱਗ ਪੈਂਦਾ ਹੈ ।
- PTC PUNJABI