ਪੀਟੀਸੀ ਪੰਜਾਬੀ ‘ਤੇ ਵੇਖੋ ‘ਤੁਸੀਂ ਕਿੰਨੇ ਪੰਜਾਬੀ ਹੋ’ ਦੇ ਮਜ਼ੇਦਾਰ ਟਾਸਕ

‘ਤੁਸੀਂ ਕਿੰਨੇ ਪੰਜਾਬੀ ਹੋ’ ਸ਼ੋਅ ਪੀਟੀਸੀ ਪੰਜਾਬੀ ‘ਤੇ ਚੱਲ ਰਿਹਾ ਹੈ । ਇਸ ਸ਼ੋਅ ਦੇ ਦੌਰਾਨ ਪ੍ਰਤੀਭਾਗੀਆਂ ਤੋਂ ਜਿੱਥੇ ਪੰਜਾਬੀ ਸੱਭਿਆਚਾਰ,ਸਾਹਿਤ ਅਤੇ ਇਤਿਹਾਸ ਦੇ ਨਾਲ ਸਬੰਧਤ ਮਜ਼ੇਦਾਰ ਸਵਾਲ ਪੁੱਛ ਕੇ ਪ੍ਰਤੀਭਾਗੀਆਂ ਦੀ ਪੰਜਾਬੀਅਤ ਦੀ ਪਰਖ ਕੀਤੀ ਜਾ ਰਹੀ ਹੈ, ਉੱਥੇ ਹੀ ਪ੍ਰਤੀਭਾਗੀਆਂ ਨੂੰ ਵੱਖ ਵੱਖ ਮਜ਼ੇਦਾਰ ਟਾਸਕ ਵੀ ਦਿੱਤੇ ਜਾ ਰਹੇ ਹਨ ।

Written by  Shaminder   |  August 28th 2023 05:21 PM  |  Updated: August 28th 2023 05:25 PM

ਪੀਟੀਸੀ ਪੰਜਾਬੀ ‘ਤੇ ਵੇਖੋ ‘ਤੁਸੀਂ ਕਿੰਨੇ ਪੰਜਾਬੀ ਹੋ’ ਦੇ ਮਜ਼ੇਦਾਰ ਟਾਸਕ

‘ਤੁਸੀਂ ਕਿੰਨੇ ਪੰਜਾਬੀ ਹੋ’ (Tussi Kinne Punjabi Ho) ਸ਼ੋਅ ਪੀਟੀਸੀ ਪੰਜਾਬੀ ‘ਤੇ ਚੱਲ ਰਿਹਾ ਹੈ । ਇਸ ਸ਼ੋਅ ਦੇ ਦੌਰਾਨ ਪ੍ਰਤੀਭਾਗੀਆਂ ਤੋਂ ਜਿੱਥੇ ਪੰਜਾਬੀ ਸੱਭਿਆਚਾਰ,ਸਾਹਿਤ ਅਤੇ ਇਤਿਹਾਸ ਦੇ ਨਾਲ ਸਬੰਧਤ ਮਜ਼ੇਦਾਰ ਸਵਾਲ ਪੁੱਛ ਕੇ ਪ੍ਰਤੀਭਾਗੀਆਂ ਦੀ ਪੰਜਾਬੀਅਤ ਦੀ ਪਰਖ ਕੀਤੀ ਜਾ ਰਹੀ ਹੈ, ਉੱਥੇ ਹੀ ਪ੍ਰਤੀਭਾਗੀਆਂ ਨੂੰ ਵੱਖ ਵੱਖ ਮਜ਼ੇਦਾਰ ਟਾਸਕ ਵੀ ਦਿੱਤੇ ਜਾ ਰਹੇ ਹਨ । ਜਿਨ੍ਹਾਂ ਨੂੰ ਵੇਖ ਕੇ ਦਰਸ਼ਕ ਤਾਂ ਖੂਬ ਇਨਜੁਆਏ ਕਰ ਹੀ ਰਹੇ ਹਨ । ਉੁੱਥੇ ਪ੍ਰਤੀਭਾਗੀਆਂ ਨੂੰ ਵੀ ਖੂਬ ਮਜ਼ਾ ਆ ਰਿਹਾ ਹੈ। 

ਹੋਰ ਪੜ੍ਹੋ :  ਨਿਰਮਲ ਰਿਸ਼ੀ ਦੇ ਜਨਮ ਦਿਨ ‘ਤੇ ਰਘਵੀਰ ਬੋਲੀ ਅਤੇ ਦੀਦਾਰ ਗਿੱਲ ਨੇ ਨੱਚ ਕੇ ਦਿੱਤੀ ਵਧਾਈ, ਵੀਡੀਓ ਹੋ ਰਿਹਾ ਵਾਇਰਲ

ਪ੍ਰਤੀਭਾਗੀਆਂ ਨੂੰ ਮਿਲਿਆ ਇਮਰਤੀ ਚੈਲੇਂਜ 

ਇੱਕ ਐਪੀਸੋਡ ‘ਚ ਪ੍ਰਤੀਭਾਗੀਆਂ ਨੂੰ ਇਮਰਤੀ ਚੈਲੇਂਜ ਦਿੱਤਾ ਗਿਆ । ਇਸ ਚੈਲੇਂਜ ਦੇ ਦੌਰਾਨ ਕਿਸੇ ਧਾਗੇ ਦੇ ਨਾਲ ਇਮਰਤੀ ਨੂੰ ਉੱਚੀ ਜਗ੍ਹਾ ‘ਤੇ ਬੰਨਿਆ ਗਿਆ ਸੀ ।ਪ੍ਰਤੀਭਾਗੀਆਂ ਦੇ ਸਾਹਮਣੇ ਇਹ ਟਾਸਕ ਸੀ ਕਿ ਇਸ ਨੂੰ ਖਾ ਕੇ ਵਿਖਾਉਣਾ ਸੀ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿੰਨਾ ਕੁ  ਵੱਡਾ ਕੰਮ ਹੈ । ਇਹ ਤਾਂ ਮੈਂ ਕਰ ਲਵਾਂਗਾ, ਪਰ ਦੋਸਤੋ ਇਹ ਕਹਿਣ ‘ਚ ਜਿੰਨਾ ਆਸਾਨ ਹੈ ਕਰਨ ‘ਚ ਓਨਾਂ ਹੀ ਜ਼ਿਆਦਾ ਮੁਸ਼ਕਿਲ ਹੈ । ਨਹੀਂ ਯਕੀਨ ਤਾਂ ਵੇਖੋ ਇਹ ਵੀਡੀਓ । ਤੁਸੀਂ ਆਪੇ ਸਮਝ ਜਾਓਗੇ ।  

ਪਿੰਕੀ ਪੰਜਾਬਣ

ਇਸ ਸ਼ੋਅ ਦੇ ਦੌਰਾਨ ਜਿੱਥੇ ਪੰਜਾਬੀਆਂ ਦੀ ਪੰਜਾਬੀਅਤ ਦੀ ਪਰਖ ਕੀਤੀ ਜਾ ਰਹੀ ਹੈ । ਉੱਥੇ ਹੀ ਪਿੰਕੀ ਪੰਜਾਬਣ ਨੇ ਆਪਣੇ ਕਾਮੇਡੀ ਪੰਚਸ ਦੇ ਨਾਲ ਇਨ੍ਹਾਂ ਪ੍ਰਤੀਭਾਗੀਆਂ ਨੂੰ ਹਸਾਇਆ ਅਤੇ ਜਿੱਥੇ ਵੀ ਥੋੜਾ ਗੰਭੀਰ ਮਹੌਲ ਹੋਣ ਲੱਗਦਾ ਤਾਂ ਪਿੰਕੀ ਪੰਜਾਬਣ ਆਪਣੀਆਂ ਹਾਸੋ ਹੀਣੀਆਂ ਗੱਲਾਂ ਦੇ ਨਾਲ ਪ੍ਰਤੀਭਾਗੀਆਂ ਦਾ ਦਿਲ ਪਰਚਾਉਣ ਪਹੁੰਚ ਜਾਂਦੀ ਸੀ । 

ਕਿਸ ਨੇ ਭੰਨੇ ਦੰਦਾਂ ਨਾਲ ਅਖਰੋਟ 

ਸ਼ੋਅ ਦੇ ਦੌਰਾਨ ਪ੍ਰਤੀਭਾਗੀਆਂ ਨੂੰ ਅਖਰੋਟ ਭੰਨਣ ਦਾ ਟਾਸਕ ਦਿੱਤਾ ਗਿਆ ।ਕੁਝ ਪ੍ਰਤੀਭਾਗੀ ਇਸ ਟਾਸਕ ਨੂੰ ਪੂਰਾ ਕਰਨ ‘ਚ ਕਾਮਯਾਬ ਵੀ ਰਹੇ ।ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਭਲਾ ਕਿੰਨਾ ਕੁ ਮੁਸ਼ਕਿਲ ਹੈ । ਪਰ ਜਨਾਬ ਇਹ ਏਨਾਂ ਆਸਾਨ ਵੀ ਨਹੀਂ ਹੈ । ਕਿਉਂਕਿ ਪ੍ਰਤੀਭਾਗੀਆਂ ਨੂੰ ਇੱਕ ਮਿੰਟ ਦਾ ਹੀ ਸਮਾਂ ਹੀ ਦਿੱਤਾ ਗਿਆ ਸੀ … ਵੇਖੋ ਇਹ ਮਜ਼ੇਦਾਰ ਵੀਡੀਓ। 

 ਪੀਟੀਸੀ ਪੰਜਾਬੀ ‘ਤੇ ਤੁਸੀਂ ਕਿੰਨੇ ਪੰਜਾਬੀ ਹੋ ਸ਼ੋਅ ਦਾ ਪ੍ਰਸਾਰਣ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰਾਤ 8: 30 ਵਜੇ ਕੀਤਾ ਜਾਂਦਾ ਹੈ । ਇਸ ਸ਼ੋਅ ‘ਚ ਜਿੱਤਣ ਵਾਲੇ ਪ੍ਰਤੀਭਾਗੀ ਪਰਿਵਾਰ ਨੂੰ ਪੰਜ ਲੱਖ ਦਾ ਇਨਾਮ ਦਿੱਤਾ ਜਾਵੇਗਾ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network