ਪੀਟੀਸੀ ਪੰਜਾਬੀ ‘ਤੇ 9 ਦਸੰਬਰ ਨੂੰ ਵੇਖੋ ਵਾਇਸ ਆਫ਼ ਪੰਜਾਬ -14 ਦਾ ਗ੍ਰੈਂਡ ਫਿਨਾਲੇ
ਪੀਟੀਸੀ ਪੰਜਾਬੀ ਦਾ ਰਿਆਲਿਟੀ ਸ਼ੋਅ ਵਾਇਸ ਆਫ਼ ਪੰਜਾਬ -14 (Voice Of Punjab-14) ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ ।ਇਸ ਤੋਂ ਪਹਿਲਾਂ ਪ੍ਰਤੀਭਾਗੀ ਵੱਖ ਵੱਖ ਰਾਊਂਡ ‘ਚ ਆਪੋ ਆਪਣੀ ਪ੍ਰਤਿਭਾ ਨੂੰ ਵਿਖਾ ਰਹੇ ਹਨ ।ਪਰ ਹੁਣ ਸੱਤਾਂ ਪ੍ਰਤੀਭਾਗੀਆਂ ਦੀ ਕਿਸਮਤ ਦਾ ਫ਼ੈਸਲਾ ਜਲਦ ਹੀ ਹੋਣ ਜਾ ਰਿਹਾ ਹੈ।ਕਿਉਂਕਿ ਗ੍ਰੈਂਡ ਫਿਨਾਲੇ ਦੀ ਤਰੀਕ ਜਿਉਂ ਜਿਉਂ ਨਜ਼ਦੀਕ ਆ ਰਹੀ ਹੈ, ਉਵੇਂ ਹੀ ਪ੍ਰਤੀਭਾਗੀਆਂ ਦੇ ਦਿਲਾਂ ਦੀਆਂ ਧੜਕਣਾਂ ਵੀ ਵਧਦੀਆਂ ਜਾ ਰਹੀਆਂ ਹਨ ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ‘ਖ਼ਬਰਦਾਰ’ ਅਤੇ ‘ਮੋਹਰੇ’ ਸੀਰੀਜ਼ ‘ਚ ਦਿਲਚਸਪ ਕਹਾਣੀਆਂ
ਪੂਰੇ ਪੰਜਾਬ ‘ਚੋਂ ਚੁਣੇ ਜਾਂਦੇ ਹਨ ਪ੍ਰਤੀਭਾਗੀ
ਪੀਟੀਸੀ ਪੰਜਾਬੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਵਾਇਸ ਆਫ਼ ਪੰਜਾਬ ਰਿਆਲਿਟੀ ਸ਼ੋਅ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਇਸ ਸ਼ੋਅ ਦੇ ਦੌਰਾਨ ਪੰਜਾਬ ਭਰ ਚੋਂ ਨਵੇਂ ਹੁਨਰ ਦੀ ਖੋਜ ਕੀਤੀ ਜਾਂਦੀ ਹੈ ਅਤੇ ਅਜਿਹੇ ਬੱਚਿਆਂ ਨੂੰ ਮੰਚ ਪ੍ਰਦਾਨ ਕੀਤਾ ਜਾਂਦਾ ਹੈ । ਜੋ ਕੋਈ ਪਲੈਟਫਾਰਮ ਨਾ ਮਿਲਣ ਕਾਰਨ ਕਿਤੇ ਨਾ ਕਿਤੇ ਆਪਣੀ ਗਾਇਕੀ ਦੇ ਹੁਨਰ ਨੂੰ ਦੁਨੀਆ ਸਾਹਮਣੇ ਨਹੀਂ ਦਿਖਾ ਪਾਉਂਦੇ ।ਇਨ੍ਹਾਂ ਪ੍ਰਤੀਭਾਗੀਆਂ ਨੂੰ ਆਡੀਸ਼ਨ ਦੇ ਦੌਰਾਨ ਚੁਣਿਆ ਜਾਂਦਾ ਹੈ ।
ਜੱਜ ਸਾਹਿਬਾਨ ਸਚਿਨ ਆਹੂਜਾ, ਕਪਤਾਨ ਲਾਡੀ, ਸਵੀਤਾਜ ਬਰਾੜ, ਸੁਖਸ਼ਿੰਦਰ ਸ਼ਿੰਦਾ ਦੀ ਪਾਰਖੀ ਨਜ਼ਰ ਨੇ ਵੱਖ ਵੱਖ ਰਾਊਂਡ ਦੇ ਦੌਰਾਨ ਇਨ੍ਹਾਂ ਸੱਤਾਂ ਪ੍ਰਤੀਭਾਗੀਆਂ ਦੇ ਗਾਇਕੀ ਦੇ ਹੁਨਰ ਨੂੰ ਪਰਖਿਆ ਹੈ । ਪਰ ਹੁਣ ਇਨ੍ਹਾਂ ਸੱਤਾਂ ਪ੍ਰਤੀਭਾਗੀਆਂ ਚੋਂ ਕੌਣ ਵਾਇਸ ਆਫ਼ ਪੰਜਾਬ -14ਦਾ ਟਾਈਟਲ ਜਿੱਤਦਾ ਹੈ ।ਵੇਖਣਾ ਨਾ ਭੁੱਲਣਾ ਵਾਇਸ ਆਫ਼ ਪੰਜਾਬ-14 ਦਾ ਗ੍ਰੈਂਡ ਫਿਨਾਲੇ ਨੌ ਦਸੰਬਰ, ਦਿਨ ਸ਼ਨੀਵਾਰ, ਸ਼ਾਮ ਸੱਤ ਵਜੇ, ਸਿਰਫ਼ ਪੀਟੀਸੀ ਪੰਜਾਬੀ ‘ਤੇ ।
- PTC PUNJABI