ਵਾਇਸ ਆਫ਼ ਪੰਜਾਬ-14 ਦੇ ਆਡੀਸ਼ਨ ਦੇਣ ਦੇ ਲਈ ਨੌਜਵਾਨਾਂ ‘ਚ ਦਿਖਿਆ ਭਾਰੀ ਉਤਸ਼ਾਹ

ਪੀਟੀਸੀ ਪੰਜਾਬੀ ਦੇ ਵੱਲੋਂ ਪੰਜਾਬ ਭਰ ‘ਚ ਨਵੇਂ ਹੁਨਰ ਨੂੰ ਲੱਭਣ ਦੇ ਲਈ ਹਰ ਸਾਲ ਵਾਇਸ ਆਫ਼ ਪੰਜਾਬ ਸ਼ੋਅ ਦਾ ਆਯੋਜਨ ਕੀਤਾ ਜਾਂਦਾ ਹੈ । ਇਸ ਸਾਲ ਵੀ ਵਾਇਸ ਆਫ਼ ਪੰਜਾਬ ਦੇ 14ਵੇਂ ਸੀਜ਼ਨ ਦੀ ਸ਼ੁਰੂਆਤ ਆਡੀਸ਼ਨਾਂ ਦੇ ਨਾਲ ਹੋ ਚੁੱਕੀ ਹੈ ।ਇਸ ਸੀਜ਼ਨ ਦੇ ਲਈ ਨਵੀਆਂ ਪ੍ਰਤਿਭਾਵਾਂ ਦੀ ਤਲਾਸ਼ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਆਡੀਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਦਾ ਆਗਾਜ਼ ਹੋਇਆ ਗੁਰੁ ਨਗਰੀ ਅੰਮ੍ਰਿਤਸਰ ਤੋਂ ।

Written by  Shaminder   |  September 14th 2023 05:58 PM  |  Updated: September 14th 2023 06:00 PM

ਵਾਇਸ ਆਫ਼ ਪੰਜਾਬ-14 ਦੇ ਆਡੀਸ਼ਨ ਦੇਣ ਦੇ ਲਈ ਨੌਜਵਾਨਾਂ ‘ਚ ਦਿਖਿਆ ਭਾਰੀ ਉਤਸ਼ਾਹ

ਪੀਟੀਸੀ ਪੰਜਾਬੀ ਦੇ ਵੱਲੋਂ ਪੰਜਾਬ ਭਰ ‘ਚ ਨਵੇਂ ਹੁਨਰ ਨੂੰ ਲੱਭਣ ਦੇ ਲਈ ਹਰ ਸਾਲ ਵਾਇਸ ਆਫ਼ ਪੰਜਾਬ (Voice Of Punjab)ਸ਼ੋਅ ਦਾ ਆਯੋਜਨ ਕੀਤਾ ਜਾਂਦਾ ਹੈ । ਇਸ ਸਾਲ ਵੀ ਵਾਇਸ ਆਫ਼ ਪੰਜਾਬ ਦੇ 14ਵੇਂ ਸੀਜ਼ਨ ਦੀ ਸ਼ੁਰੂਆਤ ਆਡੀਸ਼ਨਾਂ ਦੇ ਨਾਲ ਹੋ ਚੁੱਕੀ ਹੈ ।ਇਸ ਸੀਜ਼ਨ ਦੇ ਲਈ ਨਵੀਆਂ ਪ੍ਰਤਿਭਾਵਾਂ ਦੀ ਤਲਾਸ਼ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਆਡੀਸ਼ਨ  ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਦਾ ਆਗਾਜ਼ ਹੋਇਆ ਗੁਰੁ ਨਗਰੀ ਅੰਮ੍ਰਿਤਸਰ ਤੋਂ । ਇਨ੍ਹਾਂ ਆਡੀਸ਼ਨਾਂ ‘ਚ ਭਾਗ ਲੈਣ ਦੇ ਲਈ ਵੱਡੀ ਗਿਣਤੀ ‘ਚ ਨੌਜਵਾਨ ਪਹੁੰਚੇ ।

ਅੰਮ੍ਰਿਤਸਰ ਦੇ ਕੰਪਨੀ ਬਾਗ ਸਥਿਤ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ ‘ਚ ਇਨ੍ਹਾਂ ਨੌਜਵਾਨਾਂ ਦੇ ਹੁਨਰ ਨੂੰ ਪਰਖਣ ਦੇ ਲਈ ਆਡੀਸ਼ਨ ਹੋਏ। ਸਾਡੇ ਜੱਜ ਸਾਹਿਬਾਨ ਸਵੀਤਾਜ ਬਰਾੜ, ਸਚਿਨ ਆਹੂਜਾ, ਕਪਤਾਨ ਲਾਡੀ ਇਨ੍ਹਾਂ ਨੌਜਵਾਨਾਂ ਦੇ ਗਾਇਕੀ ਦੇ ਹੁਨਰ ਨੂੰ ਪਰਖਣਗੇ ।

ਜਿਨ੍ਹਾਂ ਪ੍ਰਤੀਭਾਗੀਆਂ ਦੀ ਆਵਾਜ਼ ‘ਚ ਦਮ ਹੋਵੇਗਾ ਅਤੇ ਜੋ ਜੱਜ ਸਾਹਿਬਾਨਾਂ ਦੀ ਹਰ ਕਸੌਟੀ ‘ਤੇ ਖਰੇ ਉੱਤਰਨਗੇ । ਉਨ੍ਹਾਂ ਦੀ ਚੋਣ ਵਾਇਸ ਆਫ਼ ਪੰਜਾਬ-14 ਦੇ ਅਗਲੇ ਪੜਾਅ ਦੇ ਲਈ ਹੋਵੇਗੀ । 

ਅਗਲਾ ਆਡੀਸ਼ਨ ਜਲੰਧਰ ‘ਚ ਹੋਵੇਗਾ 

ਅੰਮ੍ਰਿਤਸਰ ‘ਚ ਆਡੀਸ਼ਨ ਦੇਣ ਦੇ ਲਈ ਵੱਡੀ ਗਿਣਤੀ ‘ਚ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ ਸਨ ।ਅੰਮ੍ਰਿਤਸਰ ਤੋਂ ਬਾਅਦ ਹੁਣ ਪੀਟੀਸੀ ਪੰਜਾਬੀ ਵਾਇਸ ਆਫ਼ ਪੰਜਾਬ-14 ਦਾ ਕਾਰਵਾਂ ਜਲੰਧਰ ‘ਚ ਪਹੁੰਚੇਗਾ। ਜੇ ਤੁਸੀਂ ਅੰਮ੍ਰਿਤਸਰ ਦੇ ਆਡੀਸ਼ਨ ‘ਚ ਭਾਗ ਲੈਣ ਤੋਂ ਖੁੰਝ ਗਏ ਹੋ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਤੁਸੀਂ ਆਪਣਾ ਆਡੀਸ਼ਨ ਜਲੰਧਰ ਜਾ ਕੇ ਦੇ ਸਕਦੇ ਹੋ ।ਜਲੰਧਰ ‘ਚ 16 ਸਤੰਬਰ ਨੂੰ ਸੀ.ਟੀ. ਗਰੁੱਪ ਆਫ਼ ਇੰਸਟੀਟਿਊਸ਼ਨ, ਸ਼ਾਹਪੁਰ ਕੈਂਪਸ, ਜਲੰਧਰ ‘ਚ ਆਡੀਸ਼ਨ ਕਰਵਾਏ ਜਾਣਗੇ । ਸੋ ਜੇ ਤੁਹਾਡੀ ਵੀ ਆਵਾਜ਼ ‘ਚ ਵੀ ਹੈ ਦਮ ਤਾਂ ਫਿਰ ਦੇਰ ਕਿਸ ਗੱਲ ਦੀ, ਆਓ ਅਤੇ ਛਾ ਜਾਓ ਅਤੇ ਇਸ ਐੱਡਰੈੱਸ ‘ਤੇ ਪਹੁੰਚ ਕੇ ਆਪਣਾ ਆਡੀਸ਼ਨ ਦੇ ਸਕਦੇ ਹੋ । 

ਉਮਰ ਅਤੇ ਯੋਗਤਾ 

ਵਾਇਸ ਆਫ਼ ਪੰਜਾਬ-14 ‘ਚ ਆਡੀਸ਼ਨ ਦੇਣ ਦੇ ਲਈ ਤੁਹਾਡੀ ਉਮਰ ਅਠਾਰਾਂ ਤੋਂ ਪੱਚੀ ਸਾਲ ਹੋਣੀ ਚਾਹੀਦੀ ਹੈ । ਜੇ ਸੁਰਾਂ ‘ਤੇ ਤੁਹਾਡੀ ਪਕੜ ਵੀ ਵਧੀਆ ਹੈ ਅਤੇ ਗਾਇਕੀ ਦੇ ਖੇਤਰ ‘ਚ ਨਾਮ ਕਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਆਡੀਸ਼ਨਾਂ ‘ਚ ਭਾਗ ਲੈ ਕੇ ਦੁਨੀਆ ਨੂੰ ਆਪਣਾ ਹੁਨਰ ਵਿਖਾ ਸਕਦੇ ਹੋ ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network