ਟੀਵੀ ਅਦਾਕਾਰਾ ਸ਼ਰਧਾ ਆਰਿਆ ਦੇ ਪਤੀ ਨੂੰ ਮਜ਼ਾਕ ਕਰਨਾ ਪਿਆ ਭਾਰੀ, ਪਤਨੀ ਤੋਂ ਖਾ ਲਈ ਮਾਰ, ਵੀਡੀਓ ਹੋਇਆ ਵਾਇਰਲ

written by Lajwinder kaur | July 20, 2022

Shraddha Arya  And Rahul Nagal Video goes viral: ਕੁੰਡਲੀ ਭਾਗਿਆ ਫੇਮ ਸ਼ਰਧਾ ਆਰਿਆ ਹਮੇਸ਼ਾ ਆਪਣੇ ਲੁੱਕ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਸ਼ਰਧਾ ਦਾ ਹਰ ਲੁੱਕ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਹਾਲ ‘ਚ ਅਦਾਕਾਰਾ ਦਾ ਇੱਕ ਨਵਾਂ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਆਪਣੇ ਪਤੀ ਨੂੰ ਕੁੱਟਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : Nidhi Bhanushali: ‘ਤਾਰਕ ਮਹਿਤਾ’ ਦੀ ‘ਸੋਨੂੰ’ ਓਰਫ ਨਿਧੀ ਭਾਨੁਸ਼ਾਲੀ ਦੀ ਨਵੀਂ ਲੁੱਕ ਨੇ ਕਰ ਦਿੱਤਾ ਹੈਰਾਨ, ਵਾਲਾਂ ਦਾ ਕਰਵਾ ਲਿਆ ਇਹ ਹਾਲ

shraddha Arya image From Instagram

ਇਸ ਵੀਡੀਓ ‘ਚ ਦੇਖ ਸਕਦੇ ਹੋਏ ਸ਼ਰਧਾ ਦੇ ਪਤੀ ਰਾਹੁਲ ਰੋਮਾਂਟਿਕ ਅੰਦਾਜ਼ ਦੇ ਨਾਲ ਆਪਣੀ ਪਤਨੀ ਦੇ ਵਾਲਾਂ ਦੀ ਬਣੀ ਹੋਈ ਪੋਨੀ ਖਿੱਚਦੇ ਨੇ। ਪਰ ਸ਼ਰਧਾ ਨੂੰ ਆਪਣੇ ਵਾਲ ਇਸ ਤਰ੍ਹਾਂ ਖਿੱਚਣ ਪਸੰਦ ਨਹੀਂ ਆਉਂਦੇ ਉਹ ਇੱਕ ਦਮ ਪਿੱਛੇ ਮੁੜੇ ਕੇ ਆਪਣੇ ਪਤੀ ਦੇ ਮਾਰ ਦਿੰਦੀ ਹੈ। ਜੋ ਤੁਸੀਂ ਇਸ ਵੀਡੀਓ ‘ਚ ਦੇਖ ਸਕਦੇ ਹੋ। ਪਰ ਸ਼ਰਧਾ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਪਤੀ ਕੋਈ ਵੀਡੀਓ ਬਣੇ ਰਹੇ ਹਨ। ਪਰ ਰਾਹੁਲ ਨੂੰ ਇਹ ਮਜ਼ਾਕੀਆ ਵੀਡੀਓ ਬਣਾ ਭਾਰੀ ਪੈ ਗਿਆ।

Shraddha Arya shared new pics after marriage image From Instagram

ਇਸ ਵਾਇਰਲ ਵੀਡੀਓ ਨੂੰ ਖੁਦ ਸ਼ਰਧਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਕਹਿ ਰਹੇ ਨੇ ਆਸ ਹੈ ਕਿ ਤੁਹਾਡੇ ਪਤੀ ਨੂੰ ਜ਼ੋਰ ਦੀ ਨਾ ਵੱਜੀ ਹੋਵੇ ਤੇ ਉਹ ਠੀਕ ਹੋਣਗੇ। ਹਰ ਕੋਈ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

image From Instagram

ਦੱਸ ਦਈਏ ਸ਼ਰਧਾ ਆਰਿਆ ਨੇ 16 ਨਵੰਬਰ 2021 ਨੂੰ ਬੁਆਏਫ੍ਰੈਂਡ ਰਾਹੁਲ ਨਾਗਲ ਨਾਲ ਵਿਆਹ ਕਰਵਾ ਲਿਆ ਸੀ। ਸ਼ਰਧਾ ਦਾ ਪਤੀ ਪੇਸ਼ੇ ਤੋਂ ਨੇਵੀ ਅਫਸਰ ਹੈ। ਜੇ ਗੱਲ ਕਰੀਏ ਸ਼ਰਧਾ ਕਈ ਨਾਮੀ ਸੀਰੀਅਲਾਂ ‘ਚ ਅਦਾਕਾਰੀ ਕਰ ਚੁੱਕੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਫਨੀ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ।

 

View this post on Instagram

 

A post shared by Shraddha Arya (@sarya12)


 

You may also like